ਸੀਸ ਮਾਰਗ ਯਾਤਰਾ ਦਾ ਬਨੂੜ ਖੇਤਰ ਵਿੱਚ ਸੰਗਤਾਂ ਵੱਲੋਂ ਥਾਂ-ਥਾਂ ਸਵਾਗਤ, ਸੰਗਤਾਂ ਲਈ ਲਗਾਏ ਲੰਗਰ

ss1

ਸੀਸ ਮਾਰਗ ਯਾਤਰਾ ਦਾ ਬਨੂੜ ਖੇਤਰ ਵਿੱਚ ਸੰਗਤਾਂ ਵੱਲੋਂ ਥਾਂ-ਥਾਂ ਸਵਾਗਤ, ਸੰਗਤਾਂ ਲਈ ਲਗਾਏ ਲੰਗਰ

6banur-1ਬਨੂੜ, 6 ਦਸੰਬਰ (ਰਣਜੀਤ ਸਿੰਘ ਰਾਣਾ): ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਐਤਵਾਰ ਨੂੰ ਦਿੱਲੀ ਤੋਂ ਆਰੰਭ ਹੋਈ ਛੇਵੀਂ ਸਾਲਾਨਾ ਸ਼ੀਸ ਮਾਰਗ ਯਾਤਰਾ ਦਾ ਬਨੂੜ ਖੇਤਰ ਦੀ ਅਕਾਲ ਅਕੈਡਮੀ ਮਨੌਲੀ ਸੂਰਤ ਦੇ ਬੱਚਿਆ ਵੱਲੋ ਕੀਰਤਨ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਅਕਾਲ ਅਕੈਡਮੀ ਦੀ ਪ੍ਰਿੰਸੀਪਲ ਸਤਿੰਦਰ ਕੌਰ,ਐਡਮਿਨ ਅਫਸਰ ਅਨੁਪਿੰਦਰ ਸਿੰਘ ਵਾਲੀਆ,ਪੂਰਨ ਸਿੰਘ ਤੇ ਮੈਡਮ ਪਰਮਜੀਤ ਕੌਰ ਹਾਜਰ ਸਨ। ਜ਼ੀਰਕਪੁਰ ਦੀ ਗੰਗਾ ਨਰਸਰੀ ਦੇ ਮਾਲਕ ਭਾਈ ਮਨਜੀਤ ਸਿੰਘ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਜਾਈ ਜਾ ਰਹੀ ਇਸ ਯਾਤਰਾ ਵਿੱਚ ਦਰਜਨਾਂ ਵਾਹਨਾਂ ਵਿੱਚ ਸੈਂਕੜੇ ਸੰਗਤਾਂ ਸ਼ਾਮਿਲ ਸਨ।
ਸ਼ੀਸ ਮਾਰਗ ਯਾਤਰਾ ਸਵੇਰੇ ਤਰਾਵੜੀ(ਕਰਨਾਲ) ਤੋਂ ਆਰੰਭ ਹੋਈ। ਇਸ ਯਾਤਰਾ ਦਾ ਬਨੂਵ ਖੇਤਰ ਵਿੱਚ ਮੁਠਿਆੜਾਂ, ਧਰਮਗੜ੍ਹ ਤੇ ਹੋਰਨਾਂ ਪਿੰਡਾਂ ਦੀਆਂ ਸੰਗਤਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸ਼ਾਮ ਸਮੇਂ ਇਹ ਯਾਤਰਾ ਬਨੂੜ ਸ਼ਹਿਰ ਵਿਖੇ ਪੁੱਜੀ। ਜਿੱਥੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਤੇ ਸ਼ਹਿਰ ਵਾਸੀਆਂ ਨੇ ਸੰਗਤਾਂ ਲਈ ਵੱਖ-ਵੱਖ ਤਰਾਂ ਦਾ ਲੰਗਰ ਲਗਾਇਆ। ਇਸ ਮੌਕੇ ਸ਼ਰੋਮਣੀ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਸਤਿੰਦਰ ਸਿੰਘ ਪ੍ਰਿੰਸ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਕੌਂਸਲਰ ਜਸਵੰਤ ਸਿੰਘ ਖਟੜਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।
ਬਨੂੜ ਵਾਸੀਆਂ ਵੱਲੋਂ ਪੰਜ ਪਿਆਰਿਆਂ, ਭਾਈ ਮਨਜੀਤ ਸਿੰਘ, ਨਿਰਮੈਲ ਸਿੰਘ ਜੌਲਾ ਤੇ ਹੋਰਨਾਂ ਨੂੰ ਸਿਰੋਪੇ ਭੇਂਟ ਕੀਤੇ ਗਏ। ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਪਹਿਨਾਏ ਗਏ। ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਸ਼ੀਸ ਮਾਰਗ ਯਾਤਰਾ ਅੱਜ ਰਾਤ ਨੂੰ ਗੁਰਦੁਆਰਾ ਨਾਭਾ ਸਾਹਿਬ ਰੁਕੇਗੀ। ਮੰਗਲਵਾਰ ਨੂੰ ਨਾਭਾ ਸਾਹਿਬ ਤੋਂ ਚੰਡੀਗੜ੍ਹ, ਮੁਲਾਂਪੁਰ-ਕੁਰਾਲੀ-ਰੋਪੜ ਨੂੰ ਹੁੰਦੀ ਹੋਈ ਸ਼ਾਮ ਸਮੇਂ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਵੇਗੀ।

Share Button

Leave a Reply

Your email address will not be published. Required fields are marked *