ਸੀਵਰੇਜ ਬੋਰਡ ਦੀ ਅਣਗਹਿਲੀ ਕਾਰਨ ਟਰੈਕਟਰ ਸੀਵਰੇਜ਼ ਵਿੱਚ ਜਾ ਧਸਿਆ

ss1

ਸੀਵਰੇਜ ਬੋਰਡ ਦੀ ਅਣਗਹਿਲੀ ਕਾਰਨ ਟਰੈਕਟਰ ਸੀਵਰੇਜ਼ ਵਿੱਚ ਜਾ ਧਸਿਆ

29-3 (2)

ਭਦੌੜ 28 ਜੂਨ (ਵਿਕਰਾਂਤ ਬਾਂਸਲ) ਸੀਵਰੇਜ ਬੋਰਡ ਦੀ ਅਣਗਹਿਲੀ ਕਾਰਨ ਅੱਜ ਛੰਨਾ ਰੋਡ ’ਤੇ ਡਰੇਨ ਦੇ ਕੋਲ ਇੱਕ ਟਰੈਕਟਰ ਪਾਏ ਹੋਏ ਸੀਵਰੇਜ਼ ਦੇ ਵਿੱਚ ਧਸਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਟਰੈਕਟਰ ਚਾਲਕ ਮੋਹਨਾ ਸਿੰਘ ਮੈਂਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਆਪਣੇ ਖੇਤ ਜੋ ਕਿ ਛੰਨਾ ਰੋਡ ’ਤੇ ਸਥਿਤ ਹੈ ਵਿੱਚੋ ਝੋਨਾ ਲਗਾਉਣ ਦਾ ਕੰਮ ਕਰ ਕੇ ਘਰ ਵਾਪਿਸ ਆ ਰਿਹਾ ਸੀ ਜਦੋ ਮੈ ਛੰਨਾ ਰੋਡ ਦੀ ਸੜਕ ਚੜਿਆ ਤਾਂ ਭਦੌੜ ਵੱਲ ਤੋਂ ਮੋਟਰਸਾਇਕਲ ਆ ਰਿਹਾ ਸੀ ਅਤੇ ਮੈ ਉਸ ਨੂੰ ਰਸਤਾ ਦੇਣ ਲਈ ਟਰੈਕਟਰ ਸਾਇਡ ਤੇ ਕਰਨ ਲੱਗਿਆ ਸੀ ਕਿ ਇੱਕ ਦਮ ਟਰੈਕਟਰ ਜਿਸ ਥਾਂ ਤੇ ਸੀਵਰੇਜ ਦੀ ਪਾਇਪਾਂ ਪਈਆਂ ਹੋਈਆਂ ਹਨ ਉਸ ਵਿੱਚ ਤਕਰੀਬਨ ਪੰਜ ਫੁੱਟ ਡੂੰਘਾ ਧਸ ਗਿਆ ਅਤੇ ਮੈ ਟਰੈਕਟਰ ਤੋਂ ਛਾਲ ਮਾਰ ਕੇ ਵਾਲ-ਵਾਲ ਬਚ ਗਿਆ। ਉਹਨਾਂ ਕਿਹਾ ਕਿ ਸੀਵਰੇਜ਼ ਬੋਰਡ ਦੇ ਠੇਕੇਦਾਰਾਂ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆਂ ਹੈ ਕਿਉਕਿ ਉਨਾਂ ਵੱਲੋਂ ਜਿਸ ਥਾਂ ਤੇ ਪਾਇਪਾਂ ਪਾਈਆਂ ਹਨ ਉਸ ਥਾਂ ਦੀ ਕੁਟਾਈ ਨਹੀ ਕੀਤੀ, ਇਸੇ ਕਾਰਨ ਮਿੱਟੀ ਪੋਲੀ ਹੋਣ ਕਾਰਨ ਟਰੈਕਟਰ ਸੀਵਰੇਜ ਵਿੱਚ ਧਸ ਗਿਆ ਹੈ ਉਨਾਂ ਸੀਵਰੇਜ ਬੋਰਡ ਤੋ ਮੰਗ ਕਰਦੇ ਹੋਏ ਕਿਹਾ ਕਿ ਛੰਨਾ ਰੋਡ ਤੇ ਪਾਏ ਹੋਏ ਸੀਵਰੇਜ ਦੀ ਚੰਗੀ ਤਰਾਂ ਜਾਂਚ ਕੀਤੀ ਜਾਵੇ ਅਤੇ ਫਿਰ ਪਾਏ ਹੋਏ ਸੀਵਰੇਜ਼ ਵਿੱਚ ਕਈ ਪ੍ਰਕਾਰ ਦੀਆਂ ਅਣਗਹਿਲੀਆਂ ਸਾਹਮਣੇ ਆਉਣਗੀਆਂ। ਇਸ ਮੋਕੇ ਮੋਹਨਾ ਸਿੰਘ ਪੰਚਾਇਤ ਮੈਂਬਰ, ਕਰਮਜੀਤ ਸਿੰਘ ਮਾਨ ਆਗੂ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਮਨਦੀਪ ਸਿੰਘ ਮਾਨ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਸੀਰਾ ਮਾਨ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *