Wed. Apr 24th, 2019

ਸੀਵਰੇਜ ਨਾ ਪਾਉਣ ਕਾਰਨ ਲੋਕਾਂ ਵੱਲੋਂ ਜ਼ੋਰਦਾਰ ਨਾਅਰੇਬਾਜੀ

ਸੀਵਰੇਜ ਨਾ ਪਾਉਣ ਕਾਰਨ ਲੋਕਾਂ ਵੱਲੋਂ ਜ਼ੋਰਦਾਰ ਨਾਅਰੇਬਾਜੀ

ਭਦੌੜ 15 ਦਸੰਬਰ (ਵਿਕਰਾਂਤ ਬਾਂਸਲ) ਮਹੱਲਾ ਗਰੇਵਾਲ ਦੇ ਨਾਲ ਲੱਗਦੀ ਗਲੀ ਚ ਸੀਵਰੇਜ ਨਾ ਪਾਉਣ ਕਾਰਨ ਗਲੀ ਵਾਸੀਆਂ ਨੇ ਆਪਣੀ ਭੜਾਸ ਕੱਢਦਿਆਂ ਸੀਵਰੇਜ ਬੋਰਡ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮਹੱਲਾ ਵਾਸੀ ਗੁਰਪ੍ਰੀਤ ਸਿੰਘ ਭਪਰਾ ਅਤੇ ਜੁਲਫ਼ੀ ਖਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਕਸਬੇ ਚ ਸੀਵਰੇਜ ਪੈ ਚੁੱਕਾ ਹੈ ਅਤੇ ਇੰਟਰਲਾਕ ਟਾਈਲਾਂ ਦੇ ਫਰਸ਼ ਲੱਗ ਚੁੱਕੇ ਹਨ ਪ੍ਰੰਤੂ ਸਾਡੀ ਗਲੀ ਚ ਸੀਵਰੇਜ ਨਹੀਂ ਪਾਇਆ ਗਿਆ। ਉਹਨਾਂ ਦੱਸਿਆ ਕਿ ਅਸੀਂ ਆਪਣੀ ਮੰਗ ਲੈ ਕੇ ਸਬੰਧਤ ਵਿਭਾਗ ਦੇ ਜੇ.ਈ., ਐਸ.ਡੀ.ਓ., ਐਕਸੀਅਨ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਮਿਲ ਕੇ ਗੁਹਾਰ ਲਗਾ ਚੁੱਕੇ ਹਾਂ ਪ੍ਰੰਤੂ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਉਹਨਾਂ ਚੇਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀ ਗਲੀ ਚ ਜਲਦੀ ਸੀਵਰੇਜ ਅਤੇ ਵਾਟਰ ਸਪਲਾਈ ਦੇ ਪਾਇਪ ਨਾ ਪਾਏ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ, ਪਾਲ ਸਿੰਘ, ਕਰਮਜੀਤ ਕੌਰ, ਗੁੱਡੀ, ਅਸਗਰੀ, ਕੁਲਵੰਤ ਕੌਰ,ਬੱਬਲ ਸਰਪੰਚ, ਹਰਦੀਪ ਸਿੰਘ, ਸੁਖਵਿੰਦਰ ਕੌਰ ਸੁੱਖੀ, ਮਨਦੀਪ ਕੌਰ, ਅਨਵਰੀ ਆਦਿ ਹਾਜਰ ਸਨ। ਜਦੋਂ ਇਸ ਸਬੰਧੀ ਸੀਵਰੇਜ ਅਤੇ ਵਾਟਰ ਸਪਲਾਈ ਦੇ ਜੇ.ਈ. ਤਰੁਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇੱਕ ਵਾਰ ਸੀਵਰੇਜ ਪੈ ਚੁੱਕਾ ਹੈ ਜੋ ਗਲੀਆਂ ਰਹਿ ਗਈਆਂ ਹਨ ਉਹਨਾਂ ਦੇ ਦੁਬਾਰਾ ਟੈਂਡਰ ਹੋਣਗੇ, ਫਿਰ ਸੀਵਰੇਜ ਪਵੇਗਾ। ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਇਹ ਗਲੀ ਚ ਸੀਵਰੇਜ ਪੈਣੋਂ ਕਿਉਂ ਰਹਿ ਗਿਆ ਤਾਂ ਉਹ ਕੋਈ ਤਸੱਲੀਬਖ਼ਸ ਜਵਾਬ ਨਹੀਂ ਦੇ ਸਕੇ।

Share Button

Leave a Reply

Your email address will not be published. Required fields are marked *

%d bloggers like this: