‘ਸੀਰੀਆ ਚ ਹੋਏ ਕਤਲੇਆਮ  ਤੇ ‘

ss1

‘ਸੀਰੀਆ ਚ ਹੋਏ ਕਤਲੇਆਮ  ਤੇ ‘

ਅੱਜ ਕਲਮ ਮੇਰੀ ਵਾਰਿਸ਼ ਸ਼ਾਹ ਨੂੰ ਰਹੀ ਆ ਫੇਰ ਪੁਕਾਰ  ,
ਪਈ ਸਿਰ ਮਾਸੂਮਾਂ ਦੇ ਲਟਕਦੀ ਇੱਕ ਲਹੂ ਭਿੱਜੀ  ਤਲਵਾਰ ,
ਅੱਜ ਕਾਤੋਂ  ਚੁੱਪ ਹੋਏ ਬੈਠੇ ਨੇ ਸਭ ਧਰਮਾਂ ਦੇ ਠੇਕੇਦਾਰ  ,
ਅਸੀਂ ਤਾਈਓਂ ਚੁੱਪ ਵੱਟ ਲਈ ਸੀਰੀਆ ਵਿਚ ਸਾਡਾ ਖੁਦ ਦਾ ਨੀ ਪਰਵਾਰ  ,
ਅੱਜ ਘਰ ਘਰ ਵਿੱਚ ਹੈ ਆਂਵਦੀ ਰੱਤ ਲਿੱਬੜੀ ਅਖ਼ਬਾਰ,
ਵੇਖ ਮਾਸੂਮਾਂ ਦੀਆਂ ਲਾਸ਼ਾਂ ਰੱਬਾ ਤੈਥੋਂ  ਵੀ ਉੱਠਦਾ ਜਾਂਦਾ ਏ  ਇਤਬਾਰ  ,
ਅੱਜ ਕਿਓਂ ਕੋਈ ਦੇਸ਼ ਨੀ ਬੋਲਦਾ ਸਭ ਦੀ ਠਾਕੀ ਗਈ ਕਿਓਂ ਜੀਭ  ,
ਅੱਜ ਹਰ ਘਰ ਚ ਮਸੂਮ ਵਿਲਕਦੇ  ਹਰ  ਘਰ ਲੱਗੀ  ਸਲੀਬ  ,
ਦੱਸ ਦਿਓ ਪੱਥਰ ਦਿਲ ਵਾਲੇਓ  ਮਾਸੂਮਾਂ ਦੀਆ ਲਾਸ਼ਾਂ ਉੱਤੇ  ਕਿਹੜੇ ਦੇਸ਼ ਦੀ ਰੱਖਣੀ ਨੀਂਵ  ……
ਬੇਅੰਤ ਬਰੀਵਾਲਾ 
ਪਿੰਡ ਤੇ ਡਾਕਖਾਨਾ -ਬਰੀਵਾਲਾ 
+60182303926
Share Button