ਸੀਰੀਆ-ਇਰਾਕ ‘ਚ ਹੋਰ ਫ਼ੌਜ ਭੇਜ ਸਕਦਾ ਹੈ ਅਮਰੀਕਾ

ss1

ਸੀਰੀਆ-ਇਰਾਕ ‘ਚ ਹੋਰ ਫ਼ੌਜ ਭੇਜ ਸਕਦਾ ਹੈ ਅਮਰੀਕਾ

ਇਰਾਕ ਅਤੇ ਸੀਰੀਆ ‘ਚ ਹੋਰ ਫ਼ੌਜ ਭੇਜਣ ਲਈ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਫ਼ੌਜੀ ਲੀਡਰਸ਼ਿਪ ਨੂੰ ਅਧਿਕਾਰਾਂ ਨਾਲ ਲੈਸ ਕਰ ਦਿੱਤਾ ਹੈ। ਹੁਣ ਪੈਂਟਾਗਨ (ਅਮਰੀਕੀ ਫ਼ੌਜ ਦਾ ਹੈੱਡਕੁਆਰਟਰ) ਤੈਅ ਕਰ ਸਕਦਾ ਹੈ ਕਿ ਦੋਨੋਂ ਦੇਸ਼ਾਂ ‘ਚ ਅਮਰੀਕੀ ਮਦਦ ਨਾਲ ਸੰਚਾਲਿਤ ਸਥਾਨਕ ਫ਼ੌਜਾਂ ਲਈ ਕਿੰਨੇ ਹੋਰ ਜਵਾਨਾਂ ਦੀ ਲੋੜ ਹੋਵੇਗੀ। ਇਸ ਫ਼ੈਸਲੇ ਦੇ ਨਾਲ ਹੀ ਰੱਖਿਆ ਮੰਤਰੀ ਜਿਮ ਮੈਟਿਸ ਕੋਲ ਫ਼ੌਜੀ ਦਸਤਿਆਂ ਦੀ ਗਿਣਤੀ ਤੈਅ ਕਰਨ ਲਈ ਅਧਿਕਾਰ ਹੋਣਗੇ।

ਅਮਰੀਕੀ ਮਦਦ ਨਾਲ ਸੀਰੀਆ ‘ਚ ਸਥਾਨਕ ਫ਼ੌਜ ਇਸਲਾਮਿਕ ਕੱਟੜਪੰਥੀ ਸੰਗਠਨ ਆਈਐੱਸ ਤੋਂ ਰੱਕਾ ਸ਼ਹਿਰ ਨੂੰ ਮੁਕਤ ਕਰਾਉਣ ਦੀਆਂ ਕੋਸ਼ਿਸਾਂ ‘ਚ ਲੱਗੀ ਹੈ। ਆਈਐੱਸ ਨੇ ਰੱਕਾ ਨੂੰ ਆਪਣਾ ਗੜ੍ਹ ਬਣਾ ਲਿਆ ਹੈ। ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦੇ ਬਾਅਦ ਰੱਖਿਆ ਮੰਤਰੀ ਕੋਲ ਇਰਾਕ ‘ਚ ਵੀ ਫ਼ੌਜ ਦੀ ਗਿਣਤੀ ਨੂੰ ਨਿਰਧਾਰਤ ਕਰਨ ਦਾ ਅਧਿਕਾਰ ਹੋਵੇਗਾ। ਇਰਾਕ ‘ਚ ਮੋਸੁਲ ਸ਼ਹਿਰ ਤੋਂ ਆਈਐੱਸ ਨੂੰ ਕੱਢਣ ਦੀ ਲੜਾਈ ਚੱਲ ਰਹੀ ਹੈ। ਪਿਛਲੇ ਕੁਝ ਮਹੀਨਿਆਂ ‘ਚ ਪੈਂਟਾਗਨ ਨੇ ਦੋਨਾਂ ਦੇਸ਼ਾਂ ‘ਚ ਹੌਲੀ-ਹੌਲੀ ਫ਼ੌਜਾਂ ਦੀ ਗਿਣਤੀ ਵਧਾਈ ਹੈ। ਇਸ ਦੇ ਲਈ ਵ੍ਹਾਈਟ ਹਾਊਸ ਤੋਂ ਇਜਾਜ਼ਤ ਲਈ ਗਈ ਸੀ। ਪੈਂਟਾਗਨ ਦੇ ਬੁਲਾਰੇ ਡਾਨਾ ਵਾਈਟ ਨੇ ਅਧਿਕਾਰਤ ਤੌਰ ‘ਤੇ ਇਹ ਬਿਆਨ ਦਿੱਤਾ ਹੈ ਕਿ ਇਸ ਫ਼ੈਸਲੇ ਦੇ ਬਾਅਦ ਫਿਲਹਾਲ ਕੋਈ ਬਦਲਾਅ ਨਹੀਂ ਹੋਇਆ। ਓਬਾਮਾ ਸ਼ਾਸਨ ‘ਚ ਸੀਰੀਆ ‘ਚ 503 ਅਤੇ ਇਰਾਕ ‘ਚ 5,262 ਫ਼ੌਜੀ ਤਾਇਨਾਤ ਸਨ। ਫਿਲਹਾਲ ਇਰਾਕ ‘ਚ ਇਹ ਗਿਣਤੀ 7,000 ਹੈ ਅਤੇ ਸੀਰੀਆ ‘ਚ ਵੀ ਵਧੀ ਹੈ ਪਰ ਤੱਤਕਾਲੀ ਵਿਵਸਥਾ ਦੇ ਨਾਂ ‘ਚ ਇਨ੍ਹਾਂ ਨੂੰ ਭੇਜ ਕੇ ਗਿਣਤੀ ਤੋਂ ਮੁਕਤ ਰੱਖਿਆ ਗਿਆ ਹੈ। ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਅਫ਼ਗਾਨਿਸਾਤਨ ‘ਤੇ ਕੋਈ ਅਸਰ ਨਹੀਂ ਹੋਵੇਗਾ।

Share Button

Leave a Reply

Your email address will not be published. Required fields are marked *