ਸੀਬੀਐਸਈ ਵੱਲੋਂ ਐਲਾਨੇ ਗਏ ਦੱਸਵੀ ਜਮਾਤ ਦੇ ਨਤੀਜਿਆ ਵਿਚ ਹੋਲੀ ਮੈਰੀ ਸਕੂਲ ਦੇ ਵਿਦਿਆਰਥੀਆ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ

ss1

ਸੀਬੀਐਸਈ ਵੱਲੋਂ ਐਲਾਨੇ ਗਏ ਦੱਸਵੀ ਜਮਾਤ ਦੇ ਨਤੀਜਿਆ ਵਿਚ ਹੋਲੀ ਮੈਰੀ ਸਕੂਲ ਦੇ ਵਿਦਿਆਰਥੀਆ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ

29-19

ਬਨੂੜ 28 ਮਈ (ਰਣਜੀਤ ਸਿੰਘ ਰਾਣਾ): ਸੀਬੀਐਸਈ ਵੱਲੋਂ ਅੱਜ ਐਲਾਨੇ ਗਏ ਦੱਸਵੀ ਜਮਾਤ ਦੇ ਨਤੀਜਿਆ ਵਿਚ ਹੋਲੀ ਮੈਰੀ ਸਕੂਲ ਦੇ ਵਿਦਿਆਰਥੀਆ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪੂਰੇ ਇਲਾਕੇ ਵਿਚ ਆਪਣੀ ਜਿੱਤ ਬਰਕਰਾਰ ਰੱਖੀ। ਸਕੂਲ ਦੇ ਡਾਇਰੈਕਟਰ ਸੀ.ਸੀ. ਦੇਵਾਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਦੇ ਸਕੂਲ ਦੇ 7 ਵਿਦਿਆਰਥੀ ਜਿਨਾਂ ਵਿਚ ਅਸ਼ਦੀਪ ਕੌਰ, ਕਿਰਨਦੀਪ ਕੌਰ, ਆਸ਼ੀ ਤਿਆਗੀ, ਰਾਹੁਲ, ਰਮਨੀਤ ਕੌਰ, ਗਗਨਦੀਪ ਕੌਰ, ਸਿਮਰਨਪ੍ਰੀਤ ਕੌਰ ਨੇ 10 ਸੀਜੀਪੀਏ ਨੰਬਰ ਹਾਸਿਲ ਕਰਕੇ ਆਪਣੇ ਮਾਪਿਆ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸੇ ਤਰਾਂ ਸਕੂਲ ਦੇ 13 ਵਿਦਿਆਰਥੀਆ ਦੇ 90 ਫ਼ੀਸਦੀ ਤੋਂ ਉਪਰ ਅੰਕ ਹਾਸਿਲ ਕੀਤੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਜੀ.ਜੀ. ਮੈਥਿਊ ਨੇ ਜਿਥੇ ਇਨਾ ਵਿਦਿਆਰਥੀਆ ਨੂੰ ਵਧਾਈਆ ਦਿੱਤੀਆ ਉਥੇ ਹੀ ਕਿਹਾ ਕਿ ਇਨਾਂ ਵਿਦਿਆਰਥੀਆ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਨਾਂ ਬੱਚਿਆ ਦੀ ਇਸ ਕਾਮਯਾਬੀ ਦਾ ਸਿਹਰਾ ਇਨਾਂ ਵਿਦਿਆਰਥੀਆ ਨੂੰ ਪੜਾਉਣ ਵਾਲੇ ਮਿਹਨਤੀ ਸਟਾਫ ਨੂੰ ਜਾਂਦਾ ਹੈ।

Share Button

Leave a Reply

Your email address will not be published. Required fields are marked *