ਸੀਨੀਅਰ ਅਕਾਲੀ ਨੇਤਾ ਕੁਲਦੀਪ ਸਿੰਘ ਵਡਾਲਾ ਚੱਲ ਵੱਸੇ

ਸੀਨੀਅਰ ਅਕਾਲੀ ਨੇਤਾ ਕੁਲਦੀਪ ਸਿੰਘ ਵਡਾਲਾ ਚੱਲ ਵੱਸੇ

Kuldeep-Singh-Wadala-Jalandhar ਜਲੰਧਰ, 5 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਸ: ਕੁਲਦੀਪ ਸਿੰਘ ਵਡਾਲਾ ਅੱਜ ਅਕਾਲ ਚਲਾਣਾ ਕਰ ਗਏ। ਉਹ ਨਕੋਦਰ ਤੋਂ ਅਕਾਲੀ ਵਿਧਾਇਕ ਸ: ਗੁਰਪ੍ਰਤਾਪ ਸਿੰਘ ਵਡਾਲਾ ਦੇ ਪਿਤਾ ਸਨ।
ਉਹਨਾਂ ਦੀ ਸਿਹਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਹ ਦਮ ਤੋੜ ਗਏ।
85 ਵਰ੍ਹਿਆਂ ਦੇ ਸ: ਵਡਾਲਾ ਨਕੋਦਰ ਤੋਂ ਵਿਧਾਇਕ ਰਹਿਣ ਤੋਂ ਇਲਾਵਾ ਲੰਬਾ ਸਮਾਂ ਸ਼੍ਰੋਮਣੀ ਕਮੇਟੀ ਮੈਂਬਰ ਰਹੇ।
ਉਹਨਾਂ ਨੇ 1993 ਵਿਚ ਜਲੰਧਰ ਪਾਰਲੀਮਾਨੀ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਜ਼ਿਮਨੀ ਚੋਣ ਵੀ ਲੜੀ ਸੀ ਪਰ ਉਹ ਕਾਂਗਰਸ ਉਮੀਦਵਾਰ ਸ: ਉਮਰਾਉ ਸਿੰਘ ਤੋਂ ਹਾਰ ਗਏ ਸਨ।
ਉਹ ਪਾਕਿਸਤਾਨ ਸਰਹੱਦ ’ਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਲੰਬਾ ਸਮਾਂ ਯਤਨਸ਼ੀਲ ਰਹੇ ਅਤੇ ਉਨ੍ਹਾਂ ਦੀ ਸੰਸਥਾ ਹਰ ਮਹੀਨੇ ਸੰਗਰਾਂਦ ਦੇ ਦਿਹਾੜੇ ਇਸ ਮੰਤਵ ਲਈ ਅਰਦਾਸ ਕਰਦੀ ਆਈ ਹੈ।
ਕਿਸੇ ਸਮੇਂ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸਾਥੀ ਰਹੇ ਸ: ਵਡਾਲਾ ਨੇ ਕਾਫ਼ੀ ਸਮਾਂ ਸ: ਬਾਦਲ ਨਾਲ ਤੋੜ ਵਿਛੋੜਾ ਕੀਤੀ ਰੱਖਿਆ ਅਤੇ ਅਕਾਲੀ ਦਲ ਡੈਮੋਕਰੈਟਿਕ ਬਣਾਇਆ ਪਰ ਅੰਤ ਉਹ ਮੁੜ ਸ: ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਸ: ਵਡਾਲਾ ਆਪਣੇ ਪਿੱਛੇ 4 ਪੁੱਤਰ ਅਤੇ 3 ਧੀਆਂ ਛੱਡ ਗਏ ਹਨ। ਉਨ੍ਹਾਂ ਦੇ ਬੇਟੇ ਗੁਰਪ੍ਰਤਾਪ ਸਿੰਘ ਵਡਾਲਾ ਤੋਂ ਇਲਾਵਾ ਇਕ ਹੋਰ ਬੇਟਾ ਇੱਥੇ ਭਾਰਤ ਵਿਚ ਹੀ ਹੈ ਜਦਕਿ ਉਨ੍ਹਾਂ ਦਾ ਇਕ ਬੇਟਾ ਅਮਰੀਕਾ ਅਤੇ ਇਕ ਹੋਰ ਬੇਟਾ ਇੰਗਲੈਂਡ ਵਿਚ ਰਹਿ ਰਹੇ ਹਨ।
ਉਨ੍ਹਾਂ ਦੀਆਂ ਤਿੰਨ ਧੀਆਂ ਵਿਚੋਂ ਇਕ ਸ: ਏ.ਐਸ. ਬੈਂਸ ਆਈ.ਏ.ਐਸ. ਨਾਲ ਵਿਆਹੀ ਹੋਈ ਹੈ ਜਦਕਿ ਦੋ ਹਰ ਧੀਆਂ ਵਿਚੋਂ ਇਕ ਇੰਗਲੈਂਡ ਵਿਚ ਅਤੇ ਇਕ ਅਮਰੀਕਾ ਵਿਚ ਰਹਿ ਰਹੀ ਹੈ।

Share Button

Leave a Reply

Your email address will not be published. Required fields are marked *