Fri. May 24th, 2019

ਸੀਨੀਅਰਤਾ ਸਬੰਧੀ ਅਦਾਲਤ ਨੇ ਸਟੇਅ ਦੇਣ ਤੋ ਕੀਤਾ ਇਨਕਾਰ

ਸੀਨੀਅਰਤਾ ਸਬੰਧੀ ਅਦਾਲਤ ਨੇ ਸਟੇਅ ਦੇਣ ਤੋ ਕੀਤਾ ਇਨਕਾਰ
ਏ.ਸੀ.ਪੀ. ਤੇ ਰੋਕ ਹਟਾਉਂਦੇ ਹੋਏ ਸਰਕਾਰ ਪੱਤਰ ਜਾਰੀ ਕਰੇ:ਲੋਦੀਪੁਰ

30-35

ਸ਼੍ਰੀ ਅਨੰਦਪੁਰ ਸਾਹਿਬ, 30 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਪ੍ਰਾਇਮਰੀ ਅਧਿਆਪਕਾਂ ਦੀ ਸੀਨੀਅਰਤਾ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚਲ ਰਹੇ ਕੇਸ ਵਿੱਚ ਮਾਣਯੋਗ ਅਦਾਲਤ ਨੇ ਪ੍ਰਮੋਸ਼ਨਾਂ ਦੇ ਅਮਲ ਨੂੰ ਚਾਲੂ ਰਖਦੇ ਹੋਏ ਕਿਸੇ ਵੀ ਤਰਾਂ ਦੀ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਬੀ ਐਡ ਅਧਿਆਪਕ ਫਰੰਟ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਤੇ ਜਨਰਲ ਸਕੱਤਰ ਸੁਰਜੀਤ ਰਾਜਾ ਨੇ ਕਿਹਾ ਸਿੱਖਿਆ ਵਿਭਾਗ ਵਲੋਂ ਈ.ਟੀ.ਟੀ ਤੋਂ ਮਾਸਟਰ ਕੇਡਰ ਤੇ ਈ.ਟੀ ਟੀ ਤੋਂ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀਆਂ ਪ੍ਰਮੋਸ਼ਨਾਂ ਦਾ ਕੰਮ ਜਾਰੀ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਕਿਸੇ ਤਰੲ ਦੀ ਰੋਕ ਤੋਂ ਇਨਕਾਰ ਕਰਦੇ ਹੋਏ ਸੀਨੀਅਰਤਾ ਸਬੰਧੀ ਕੇਸ ਦੀ ਅਗਲੀ ਤਰੀਖ 26-10-2016 ਪਾ ਦਿੱਤੀ ਹੈ। ਇਸ ਮੋਕੇ ਉਨਾਂ ਨੇ ਪੰਜਾਬ ਸਰਕਾਰ ਤੇ ਸਿਖਿਆ ਵਿਭਾਗ ਤੋ ਮੰਗ ਕੀਤੀ ਕਿ ਪਦ-ੳੱਨਤੀਆਂ ਦਾ ਕੰਮ ਪੰਜਾਬ ਦੇ ਸਮੂਹ ਜਿਲਿਆਂ ਵਿੱਚ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।
ਮੀਟਿੰਗ ਵਿੱਚ ਬੋਲਦੇ ਹੋਏ ਸੂਬਾ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਲੋਧੀਪੁਰ ਅਤੇ ਗੁਰਦਿਆਲ ਮਾਨ ਨੇ ਕਿਹਾ ਕਿ 4-9-14 ਏ.ਸੀ.ਪੀ ਕਾਰਣ ਮੁਲਾਜਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਏ.ਸੀ.ਪੀ. ਤੇ ਰੋਕ ਹਟਾਉੋਦੇ ਹੋਏ ਸਰਕਾਰ ਪੱਤਰ ਜਾਰੀ ਕਰੇ। ਈ.ਟੀ.ਟੀ. ਦਾ ਬਣਦਾ ਗਰੈਡ 4600/ ਦਿੱਤਾ ਜਾਵੇ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਉਨਾਂ ਕਿਹਾ ਕਿ ਕਿੱਤਾ ਮੁਖੀ ਕੋਰਸਾਂ ਵਿੱਚ ਸਮਾਜਿਕ ਸਿੱਖਿਆ ਤੇ ਹਿੰਦੀ ਨੂੰ ਆਪਸ਼ਨ ਵਿਸ਼ਾ ਨਾ ਬਣਾਇਆ ਜਾਵੇ।
ਸੁੂਬਾ ਪ੍ਰਧਾਨ ਬਿਲਗਾ ਅਤੇ ਜਨਰਲ ਸਕੱਤਰ ਰਾਜਾ ਨੇ ਕਿਹਾ ਕਿ 14000 ਅਧਿਆਪਕਾਂ ਦੀਆ ਮੰਗਾ ਨੂੰ ਲੈ ਕੈ ਜਥੇਬੰਦੀ ਦਾ ਵਫਦ ਜਲਦੀ ਹੀ ਡੀ ਪੀ ਆਈ ਪ੍ਰਾਇਮਰੀ ਅਤੇ ਡੀ.ਪੀ .ਆਈ ਸੈਕੰਡਰੀ ਨੂੰ ਮਿਲਣ ਜਾ ਰਿਹਾ ਹੈ। ਇਸ ਮੋਕੇ ਸੂਬਾ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਲੋਦੀਪੁਰ, ਗੁਰਦਿਆਲ ਸਿੰਘ ਮਾਨ, ਤਲਵਿੰਦਰ ਸਿੰਘ ਸਮਾਨਾ, ਵਿਕਰਮਜੀਤ ਸਿੰਘ ਕੰਦੋ, ਬਲਵਿੰਦਰ ਰੈਲੋਂ ਰੁਪਨਗਰ, ਜਗਜੀਤ ਛਾਪਾ, ਸ਼ਰਨਜੀਤ ਸਿੰਘ ਸਾਪਲਾ, ਉਪਕਾਰ ਪੱਟੀ ਹੁਸ਼ਿਆਰਪੁਰ, ਗੁਰਦੀਪ ਸਿੰਘ ਚੀਮਾ, ਕੁਲਵਿੰਦਰ ਸਿੰਘ, ਰਾਜਵੀਰ ਮਿੱਤਲ ਮਾਨਸਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: