ਸੀਤਾਰਮਨ ਨੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ

ss1

ਸੀਤਾਰਮਨ ਨੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ

ਨਵੀਂ ਦਿੱਲੀ,7 ਸਤੰਬਰ (ਨਿ.ਆ.): ਨਵੀਂ ਚੁਣੀ ਗਈ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇੱਥੇ ਰੱਖਿਆ ਮੰਤਰਾਲੇ ਦਾ ਅਹੁਦਾ ਸੰਭਾਲ ਲਿਆ| ਉਹ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਹੈ| ਹਾਲਾਂਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਰੱਖਿਆ ਮੰਤਰੀ ਰਹਿ ਚੁਕੀ ਹੈ ਪਰ ਉਨ੍ਹਾਂ ਨੇ ਬਤੌਰ ਪ੍ਰਧਾਨ ਮੰਤਰੀ ਰੱਖਿਆ ਮੰਤਰਾਲੇ ਦਾ ਅਹੁਦਾ ਆਪਣੇ ਕੋਲ ਰੱਖਿਆ ਸੀ| ਸ਼੍ਰੀਮਤੀ ਸੀਤਾਰਮਨ ਸਵੇਰੇ 10.30 ਵਜੇ ਸਾਊਥ ਬਲਾਕ ਪੁੱਜੀ ਅਤੇ ਰੱਖਿਆ ਮੰਤਰਾਲੇ ਦਾ ਕੰਮਕਾਰ ਸੰਭਾਲਿਆ| ਇਸ ਮੌਕੇ ਤੇ ਸਾਬਕਾ ਰੱਖਿਆ ਮੰਤਰੀ ਅਰੁਣ ਜੇਤਲੀ ਵੀ ਮੌਜੂਦ ਸਨ| ਮੋਦੀ ਮੰਤਰੀ ਪ੍ਰੀਸ਼ਦ ਦੇ ਐਤਵਾਰ ਨੂੰ ਹੋਏ ਵਿਸਥਾਰ ਅਤੇ ਫੇਰਬਦਲ ਵਿੱਚ ਸ਼੍ਰੀਮਤੀ ਸੀਤਾਰਮਨ ਨੂੰ ਪ੍ਰਮੋਟ ਕਰ ਕੇ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ| ਇਸ ਤੋਂ ਪਹਿਲਾਂ ਉਹ ਉਦਯੋਗ ਅਤੇ ਵਣਜ ਰਾਜ ਮੰਤਰੀ ਸਨ|
ਉਨ੍ਹਾਂ ਨੂੰ ਅਰੁਣ ਜੇਤਲੀ ਦੇ ਸਥਾਨ ਤੇ ਰੱਖਿਆ ਮੰਤਰੀ ਬਣਾਇਆ ਗਿਆ ਹੈ, ਜੋ ਵਿੱਤ ਮੰਤਰਾਲੇ ਦੇ ਨਾਲ-ਨਾਲ ਰੱਖਿਆ ਮੰਤਰਾਲੇ ਦਾ ਵੀ ਕੰਮ ਦੇਖ ਰਹੇ ਸਨ| ਮਈ 2014 ਵਿੱਚ ਮੋਦੀ ਸਰਕਾਰ ਦੇ ਗਠਨ ਦੇ ਸਮੇਂ ਸ਼੍ਰੀ ਜੇਤਲੀ ਨੂੰ ਵਿੱਤ ਦੇ ਨਾਲ-ਨਾਲ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ| ਇਸ ਤੋਂ ਬਾਅਦ ਨਵੰਬਰ 2014 ਵਿੱਚ ਮੰਤਰੀ ਪ੍ਰੀਸ਼ਦ ਦੇ ਪਹਿਲੇ ਫੇਰਬਦਲ ਵਿੱਚ ਮਨੋਹਰ ਪਾਰੀਕਰ ਨੂੰ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ| ਸ਼੍ਰੀ ਪਾਰੀਕਰ ਨੂੰ ਮਾਰਚ ਵਿੱਚ ਗੋਆ ਦਾ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਰੱਖਿਆ ਮੰਤਰਾਲੇ ਦਾ ਅਹੁਦਾ ਇਕ ਵਾਰ ਫਿਰ ਸ਼੍ਰੀ ਜੇਤਲੀ ਨੂੰ ਸੌਂਪ ਦਿੱਤਾ ਗਿਆ ਸੀ| ਚੀਨ ਅਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਘਟਨਾਕ੍ਰਮਾਂ ਨੂੰ ਦੇਖਦੇ ਹੋਏ ਵੀ ਸ਼੍ਰੀਮਤੀ ਸੀਤਾਰਮਨ ਦੀ ਨਿਯੁਕਤੀ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ| ਮੋਦੀ ਸਰਕਾਰ ਦੇ ਲਗਭਗ ਸਾਰੇ ਨਵੇਂ ਮੰਤਰੀਆਂ ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ ਹਨ ਪਰ ਸ਼੍ਰੀ ਜੇਤਲੀ ਦੇ ਰੱਖਿਆ ਮੰਤਰੀ ਦੇ ਤੌਰ ਤੇ ਐਤਵਾਰ ਨੂੰ ਹੀ ਜਾਪਾਨ ਯਾਤਰਾ ਤੇ ਜਾਣ ਕਾਰਨ ਸ਼੍ਰੀਮਤੀ ਸੀਤਾਰਮਨ ਰੱਖਿਆ ਮੰਤਰਾਲੇ ਦਾ ਅਹੁਦਾ ਨਹੀਂ ਸੰਭਾਲ ਸਕੀ ਸੀ| ਸ਼੍ਰੀ ਜੇਤਲੀ ਬੀਤੀ ਸ਼ਾਮ ਜਾਪਾਨ ਤੋਂ ਵਾਪਸ ਆਏ ਸਨ|

Share Button

Leave a Reply

Your email address will not be published. Required fields are marked *