ਸਿੱਧੂ ਨੇ ਖੋਲ੍ਹੇ ਬੀਜੇਪੀ ਦੇ ਰਾਜ਼

ss1

ਸਿੱਧੂ ਨੇ ਖੋਲ੍ਹੇ ਬੀਜੇਪੀ ਦੇ ਰਾਜ਼

ਨਵੀਂ ਦਿੱਲੀ: ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਮੀਡੀਆ ਸਾਹਮਣੇ ਆਏ। ਸਿੱਧੂ ਨੇ ਮੀਡੀਆ ਸਾਹਮਣੇ ਬੀਜੇਪੀ ਦੇ ਭੇਤ ਖੋਲ੍ਹਦਿਆਂ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਪੰਜਾਬ ਵੱਲ ਮੂੰਹ ਨਾ ਕਰਨ ਦੀ ਸ਼ਰਤ ‘ਤੇ ਰਾਜ ਸਭਾ ਮੈਂਬਰ ਦੀ ਕੁਰਸੀ ‘ਤੇ ਬੈਠਣ ਲਈ ਕਿਹਾ ਜਾ ਰਿਹਾ ਸੀ। ਪੰਛੀ ਵੀ ਆਪਣਾ ਆਲਣਾ ਨਹੀਂ ਛੱਡਦੇ, ਮੈਂ ਪੰਜਾਬ ਕਿਵੇਂ ਛੱਡ ਦਿੰਦਾ। ਜਿਨ੍ਹਾਂ ਲੋਕਾਂ ਨੇ ਚਾਰ ਵਾਰ ਮੈਨੂੰ ਜਿਤਾਇਆ, ਮੈਂ ਉਨ੍ਹਾਂ ਲੋਕਾਂ ਨੂੰ ਕਿਵੇਂ ਛੱਡ ਦਿੰਦਾ। ਕੁਝ ਵੀ ਹੋਵੇ ਮੈਂ ਆਪਣੀ ਜੜ ਨਹੀਂ ਛੱਡਾਂਗਾ।

ਸਿੱਧੂ ਨੇ ਕਿਹਾ ਕਿ ਮੇਰੇ ਲਈ ਪੰਜਾਬ ਤੋਂ ਜਰੂਰੀ ਕੁਝ ਨਹੀਂ। ਕੋਈ ਪਾਰਟੀ ਪੰਜਾਬ ਤੋਂ ਵੱਧ ਨਹੀਂ। ਜਿੱਥੇ ਪੰਜਾਬ ਦਾ ਹਿੱਤ ਹੋਏਗਾ, ਸਿੱਧੂ ਉੱਥੇ ਹੀ ਜਾਏਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਮੈਨੂੰ ਅੰਮ੍ਰਿਤਸਰ ਦੀ ਥਾਂ ਕੁਰਕਸ਼ੇਤਰ ਜਾਂ ਦਿੱਲੀ ਤੋਂ ਚੋਣ ਲੜਨ ਲਈ ਕਿਹਾ ਗਿਆ ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਕਦੇ ਖੁਦ ਦਾ ਨਫਾ ਨੁਕਸਾਨ ਨਹੀਂ ਦੇਖਿਆ। ਮੈਨੂੰ ਅਹੁਦੇ ਦਾ ਲਾਲਚ ਨਹੀਂ। ਆਖਰ ਮੇਰਾ ਕੀ ਕਸੂਰ ਸੀ ਕਿ ਮੈਨੂੰ ਪੰਜਾਬ ਤੋਂ ਦੂਰ ਕੀਤਾ ਜਾ ਰਿਹਾ ਸੀ।

ਹਾਲਾਂਕਿ ਜਿਸ ਜਵਾਬ ਦੀ ਉਡੀਕ ‘ਚ ਹਰ ਕੋਈ ਸੀ, ਉਸ ‘ਤੇ ਸਿੱਧੂ ਕੁਝ ਵੀ ਨਹੀਂ ਬੋਲੇ। ਉਮੀਦ ਕੀਤੀ ਜਾ ਰਹੀ ਸੀ ਕਿ ਉਹ ਅੱਜ ਆਪਣੇ ਅਗਲੇ ਰਾਜਨੀਤਕ ਫੈਸਲੇ ਦਾ ਐਲਾਨ ਕਰਨਗੇ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੱਧੂ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ ਪਰ ਉਹ ਇਨ੍ਹਾਂ ਸਾਰੇ ਸਵਾਲਾਂ ‘ਤੇ ਚੁੱਪ ਰਹੇ। ਅਜਿਹੇ ‘ਚ ਇਹ ਵੱਡਾ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਆਖਰ ਸਿੱਧੂ ਦਾ ਅਗਲਾ ਕਦਮ ਕੀ ਹੋਏਗਾ, ਤੇ ਉਹ ਕਿਸ ਪਾਰਟੀ ਦੇ ਲੜ ਲੱਗਣਗੇ।

Share Button

Leave a Reply

Your email address will not be published. Required fields are marked *