ਸਿੱਧੂ ‘ਤੇ ਮਾਣਹਾਨੀ ਦਾ ਦਾਅਵਾ ਕਰਨਗੇ ਮੇਅਰ ਮੋਹਾਲੀ ,ਕਾਰਪੋਰੇਸ਼ਨ ਦੀ ਮੀਟਿੰਗ ‘ਚ ਨਿਖੇਧੀ ਮਤਾ ਪਾਸ

ss1

ਸਿੱਧੂ ‘ਤੇ ਮਾਣਹਾਨੀ  ਦਾ ਦਾਅਵਾ ਕਰਨਗੇ ਮੇਅਰ ਮੋਹਾਲੀ ,ਕਾਰਪੋਰੇਸ਼ਨ ਦੀ ਮੀਟਿੰਗ ‘ਚ ਨਿਖੇਧੀ ਮਤਾ ਪਾਸ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰਨ ਤੇ ਬਾਅਦ ਵਿੱਚ ਫੈਸਲਾ ਵਾਪਿਸ ਲੈਣ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਮੋਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਨਿਖੇਧੀ ਮਤਾ ਪਾਸ ਕੀਤਾ ਗਿਆ ।
ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਉਹਨਾਂ ਨੂੰ ਕੋਈ ਵੀ ਅਜਿਹਾ ਨੋਟਿਸ ਨਹੀਂ ਮਿਲਿਆ ਪਰ ਸਰਕਾਰ ਵੱਲੋਂ ਬਿਆਨ ਜਾਰੀ ਕੀਤੇ ਜਾਣ ਕਾਰਣ ਵੀ ਉਹਨਾਂ ਦੇ ਅਕਸ ਨੂੰ ਢਾਹ ਲੱਗੀ ਹੈ ਤੇ ਇਸਦੇ ਖਿਲਾਫ ਉਹ ਮਾਣਹਾਣੀ ਦਾ ਦਾਅਵਾ ਕਰਨਗੇ ਜਿੱਸ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਵੀ ਪਾਰਟੀ ਬਣਾਇਆ ਜਾਵੇਗਾ ।
ਕਾਬਿਲੇਗੌਰ ਹੈ ਕਿ ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਫੰਡਾਂ ਵਿੱਚ ਗੜਬੜੀ ਦੇ ਕਥਿਤ ਦੋਸ਼ਾਂ ਤਹਿਤ ਪਹਿਲਾਂ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਦੀ ਮੁਅੱਤਲੀ ਸਬੰਧੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਸਨੂੰ ਸ਼ੋਅ ਕਾਜ਼ ਨੋਟਿਸ ਚ ਤਬਦੀਲ ਕਰ ਦਿੱਤਾ ਗਿਆ ਸੀ ।
ਇਸੇ ਦੌਰਾਨ ਅੱਜ ਰਸਮੀ ਤੌਰ ਤੇ ਕੁਲਵੰਤ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਿਸ ਵਿਚ ਉਸ ਨੂੰ 7 ਦੀਨਾ ਦੇ ਅੰਦਰ ਆਪਣੀ ਸਫਾਈ ਦੇਣ ਲਈ ਕਿਹਾ ਗਿਆ ਹੈ।

Share Button

Leave a Reply

Your email address will not be published. Required fields are marked *