Sun. Sep 15th, 2019

ਸਿੱਧੂ ਖਿਲਾਫ਼ ਖੜ੍ਹੇ ਹੋਏ ਕੈਪਟਨ ਦੇ ਵਜ਼ੀਰ – ਹਾਈਕਮਾਨ ਕੋਲ ਕਾਰਵਾਈ ਦੀ ਛਿੜੀ ਚਰਚਾ

ਸਿੱਧੂ ਖਿਲਾਫ਼ ਖੜ੍ਹੇ ਹੋਏ ਕੈਪਟਨ ਦੇ ਵਜ਼ੀਰ – ਹਾਈਕਮਾਨ ਕੋਲ ਕਾਰਵਾਈ ਦੀ ਛਿੜੀ ਚਰਚਾ

 ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਂਗਰਸ ਅੰਦਰ ਘੇਰਾਬੰਦੀ ਤੇਜ਼ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਵੀ ਨਹੀਂ ਬਦਲ ਸਕਦਾ। ਹਾਈਕਮਾਨ ਕੈਪਟਨ ਦੇ ਨਾਲ ਹੈ। ਕਾਂਗਰਸ ਵਿਚ ਅਨੁਸ਼ਾਸਨਹੀਣਤਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਦੇ ਬਿਆਨ ਬਾਦਲਾਂ ਦੀ ਮਦਦ ਕਰਨ ਵਾਲੇ ਹਨ। ਪਾਰਟੀ ਹਾਈਕਮਾਨ ਨੂੰ ਸਿੱਧੂ, ਬਾਜਵਾ ਤੇ ਸ਼ਮਸ਼ੇਰ ਦੂਲੋ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਬੇਅਦਬੀ ਕਰਕੇ ਭਾਜਪਾ ਨਹੀਂ ਛੱਡੀ ਸੀ, ਸਗੋਂ ਟਿਕਟ ਨਾ ਮਿਲਣ ਕਾਰਨ ਉਹ ਪਾਰਟੀ ਤੋਂ ਵੱਖ ਹੋਏ ਸਨ। ਜਦੋਂ ਬੇਅਦਬੀ ਹੋਈ, ਉਦੋਂ ਸਿੱਧੂ, ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਕਦੇ ਵਿਧਾਨ ਸਭਾ ਵਿਚ ਨਹੀਂ ਬੋਲੇ।

ਉਨ੍ਹਾਂ ਕਿਹਾ ਕਿ ਉਸ ਤੋਂ ਵੱਡਾ ਕੋਈ ਸਿੱਖ ਨਹੀਂ, ਪਰ ਉਹ ਡਰਾਮੇਬਾਜ਼ ਨਹੀਂ ਹਨ। ਸਿੱਧੂ ਬਾਦਲਾਂ ਨਾਲ ਹੱਥ ਮਿਲਾਉਂਦੇ ਰਹੇ ਪਰ ਕਦੇ ਰੰਧਾਵਾ ਨਾਲ ਹੱਥ ਨਹੀਂ ਮਿਲਾਇਆ। ਉਨ੍ਹਾਂ ਕਿਹਾ ਕਿ ਸਿੱਧੂ ਖ਼ਿਲਾਫ਼ ਕਾਰਵਾਈ ਲਈ ਹਾਈਕਮਾਨ ਤੱਕ ਪਹੁੰਚ ਕਰਨਗੇ।

Leave a Reply

Your email address will not be published. Required fields are marked *

%d bloggers like this: