Sun. May 26th, 2019

ਸਿੱਧੂ ਉੱਤੇ ਚੱਪਲ ਸੁੱਟਣ ਵਾਲੀ ਮਹਿਲਾ ਖ਼ਿਲਾਫ਼ ਪਰਚਾ ਦਰਜ

ਸਿੱਧੂ ਉੱਤੇ ਚੱਪਲ ਸੁੱਟਣ ਵਾਲੀ ਮਹਿਲਾ ਖ਼ਿਲਾਫ਼ ਪਰਚਾ ਦਰਜ

ਪਿਛਲੇ ਦਿਨੀਂ ਰੋਹਤਕ ਵਿੱਚ ਇੱਕ ਰੈਲੀ ਦੌਰਾਨ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੱਲ ਇੱਕ ਮਹਿਲਾ ਨੇ ਚੱਪਲ ਸੁੱਟ ਦਿੱਤੀ ਸੀ। ਉਸ ਮਹਿਲਾ ਖ਼ਿਲਾਫ਼ ਹੁਣ ਪਰਚਾ ਦਰਜ ਕਰ ਦਿੱਤਾ ਗਿਆ ਹੈ। ਮਹਿਲਾ ਦੀ ਪਛਾਣ ਜਿਤੇਂਦਰ ਕੌਰ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਏਗਾ।

ਨਰਮਲ ਨਗਰ ਨਿਵਾਸੀ ਰੋਹਿਤ ਦੀ ਸ਼ਿਕਾਇਤ ਦੀ ਪੜਤਾਲ ਦੇ ਬਾਅਦ ਰੋਹਤਕ ਪੁਲਿਸ ਨੇ ਬੀਤੇ ਦਿਨ ਮਹਿਲਾ ‘ਤੇ ਕੇਸ ਦਰਜ ਕੀਤਾ। ਉਸ ਖ਼ਿਲਾਫ਼ ਧਾਰਾ 504 ਤੇ 127 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਨਵਜੋਤ ਸਿੰਘ ਸਿੱਧੂ 9 ਮਈ ਦੀ ਦੇਰ ਸ਼ਾਮ ਨੂੰ ਚੋਣ ਪ੍ਰਚਾਰ ਲਈ ਰੋਹਤਕ ਆਏ ਸੀ। ਇਸ ਮੌਕੇ ਕੁਝ ਲੋਕਾਂ ਨੇ ਸਿੱਧੂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਸੀ। ਇਸੇ ਦੌਰਾਨ ਮਹਿਲੀ ਨੇ ਸਿੱਧੂ ਵੱਲ ਚੱਪਲ ਸੁੱਟੀ ਸੀ।

Leave a Reply

Your email address will not be published. Required fields are marked *

%d bloggers like this: