ਸਿੱਧੂਪੁਰ ਯੂਨੀਅਨ ਨੇ ਢਿੱਲਵਾਂ ‘ਚ ਐਸ ਐਸ ਪੀ ਦੀ ਅਰਥੀ ਫੂਕੀ

ss1

ਸਿੱਧੂਪੁਰ ਯੂਨੀਅਨ ਨੇ ਢਿੱਲਵਾਂ ‘ਚ ਐਸ ਐਸ ਪੀ ਦੀ ਅਰਥੀ ਫੂਕੀ

29-4 (1)
ਬਰਨਾਲਾ, ਤਪਾ ਮੰਡੀ, 28 ਮਈ (ਨਰੇਸ਼ ਗਰਗ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲਾ ਬਠਿੰਡਾ ਦੇ ਆਗੂਆਂ ਉਪਰ ਪਿੰਡ ਕੋਟੜਾ ਵਿਖੇ ਐਸ ਐਸ ਪੀ ਵੱਲੋਂ ਕੀਤੇ ਭਾਰੀ ਲਾਠੀਚਾਰਜ ਤੋਂ ਸਕਤੇ ਵਿੱਚ ਆਏ ਪਾਰਟੀ ਵਰਕਰਾਂ ਨੇ ਉਕਤ ਐਸ ਐਸ ਪੀ ਦੇ ਪੁਤਲੇ ਸਾੜਣੇ ਅਰੰਭੇ ਹੋਏ ਹਨ। ਇਸੇ ਤਹਿਤ ਜ਼ਿਲੇ ਦੇ ਪਿੰਡ ਢਿੱਲਵਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲਾ ਜਨਰਲ ਸਕੱਤਰ ਰੂਪ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਐਸ ਐਸ ਪੀ ਬਠਿੰਡਾ ਦੀ ਅਰਥੀ ਫੂਕੀ ਗਈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿੰਡ ਕੋਟੜਾ ਵਿਖੇ ਐਸ ਐਸ ਪੀ ਬਠਿੰਡਾ ਨੇ ਖੁਦ ਭਾਰੀ ਲਾਠੀਚਾਰਜ ਕਰਕੇ ਲੰਗਰ ਲਈ ਇਕੱਠੀ ਕੀਤੀ ਗਈ ਰਸਦ ਵੀ ਠੇਡੇ ਮਾਰਕੇ ਡੋਲੀ ਹੈ, ਜੋ ਕਿ ਬਹੁਤ ਹੀ ਘਟੀਆ ਕਰਵਾਈ ਹੈ। ਜਿਸ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਇਸ ਸਮੇਂ ਜ਼ਿਲਾ ਪ੍ਰਧਾਨ ਜਸਪਾਲ ਸਿੰਘ ਕਲਾਲਮਾਜਰਾ, ਜੰਗੀਰ ਸਿੰਘ, ਗਾਂਧੀ ਸਿੰਘ, ਬਿੱਕਰ ਸਿੰਘ ਢਿੱਲਵਾਂ, ਹਰਬੰਸ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *