ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

“ਸਿੱਖ ਹੈਰੀਟੇਜ਼ ਬਿਔਂਡ ਬਾਰਡਰਜ਼”

“ਸਿੱਖ ਹੈਰੀਟੇਜ਼ ਬਿਔਂਡ ਬਾਰਡਰਜ਼”

ਸਰਹੱਦ ਪਾਰ ਤੋਂ ਸਿੱਖ ਵਿਰਾਸਤ ਸਬੰਧੀ ਡਾ. ਦਲਵੀਰ ਸਿੰਘ ਪੰਨੂ ਦੀ ਪੁਸਤਕ “ਸਿੱਖ ਹੈਰੀਟੇਜ਼ ਬਿਔਂਡ ਬਾਰਡਰਜ਼” ਇਹਨੀਂ ਦਿਨੀਂ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਉਨ੍ਹਾ ਦੀ ਕੀਤੀ ਸਖ਼ਤ ਮਿਹਨਤ ਇਸ ਵਿੱਚ ਸਾਫ਼ ਝਲਕ ਦੀ ਹੈ ਸਿੱਖ ਇਤਿਹਾਸ ਦੇ ਇਸ ਇਤਹਾਸਿਕ ਪੰਨੇ ਨੂੰ ਜੋ ਕਿ ਇਤਹਾਸਿਕ ਤਸਵੀਰਾ ਨਾਲ ਲੈਸ ਦਸਤਾਵੇਜ਼ ਹੈ ਇਸ ਪੁਸਤਕ ਦੇ ਕਈ ਕਿੱਸੇ ਦਿਲ ਹਲੂਣ ਦਿੰਦੇ ਹਨ!

ਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਡਾਕਟਰ ਦਲਵੀਰ ਸਿੰਘ ਪੰਨੂ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ । ਉਹ ਬਹੁਤ ਹੀ ਮਿੱਠੇ-ਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ ,ਕਿੱਤੇ ਵੱਜੋਂ ਡਾਕਟਰੀ ਸੇਵਾਵਾਂ ਨਿਭਾ ਰਹੇ ਅਤੇ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰ ਵੀ ਹੈ ਤੇ ਸੁਚੇਤ ਵੀ ।

ਗੂਰ ਨਾਨਕ ਦੇਵ ਜੀ 550ਵੇਂ ਪ੍ਕਾਸ਼ ਗੁਰਪੁਰਬ ਤੇ ਡਾਕਟਰ ਦਲਵੀਰ ਸਿੰਘ ਪਨੂੰ ਵਲੋਂ ਪੁਸਤਕ “ਸਿੱਖ ਹੈਰੀਟੇਜ਼ ਬਿਔਂਡ ਬਾਰਡਰਜ਼” ਪ੍ਰਕਾਸ਼ਿਤ ਕੀਤਾ ਗਿਆ ਸੀ, ਇਹ ਜਿਹਾ ਕੰਮ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ ,ਵੱਡੀਆਂ ਸੰਸਥਾਵਾਂ ਹੀ ਇਹ ਜਿਹੇ ਨਿਵੇਕਲੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ, ਜਿਨ੍ਹਾਂ ਕੋਲ ਇਮਾਨਦਾਰ ਕਿਰਤੀ ਕਾਮੇ ਹੋਣ
ਸੁਚੱਜੀ ਸੁੱਚੀ ਸੋਚ ਹੋਵੇ ਅਤੇ ਕੰਮ ਪੂਰਾ ਕਰਨ ਲਈ ਦਿੜਤਾ ਹੋਵੇ ,ਪਰ ਡਾਕਟਰ ਦਲਵੀਰ ਸਿੰਘ ਪੰਨੂ ਪਿਛਲੇ 12 ਸਾਲਾਂ ਤੋਂ ਪੂਰੀ ਲਗਨ, ਮਿਹਨਤ, ਸ਼ਿੱਦਤ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਹੈ
ਇਥੇ ਇਕ ਵਾਰ ਫਿਰ ਤਕਨੀਕ ਡਾਕਟਰ ਪੰਨੂ ਲਈ ਰੱਬ ਬਣ ਕੇ ਆਈ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਪਾਕਿਸਤਾਨੀ ਸੱਜਣਾਂ ਅਤੇ ਨਾਮੀ ਇਤਿਹਾਸਕਾਰਾਂ ਦੇ ਸੰਪਰਕ ਵਿੱਚ ਆਏ ਜਿਨ੍ਹਾਂ ਨੇ ਲੋੜ ਅਤੇ ਜਨੂੰਨ ਨੂੰ ਮਦੇਨਜ਼ਰ ਰੱਖਦਿਆਂ ਜੋ ਡਾਕਟਰ ਪੰਨੂ ਨੂੰ ਚਾਹੀਦਾ ਸੀ ਉਹ ਨਿਰ -ਸਵਾਰਥ ਭਾਵਨਾ ਸਹਿਤ ਕਿਸੇ ਨਾ ਕਿਸੇ ਰਾਹੀਂ ਪਹੁੰਚਾਉਣਾ ਸ਼ੁਰੂ ਕਰ ਦਿੱਤਾ ,ਇਤਿਹਾਸ ਨੂੰ ਲਿਖਣਾ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਦੀ ਪੜਚੋਲ ਕਰਨੀ ਬੜਾ ਕਠਿਨ ਕੰਮ ਹੈ ਜਦ ਕੋਈ ਘਟਨਾ ਵਾਪਰਦੀ ਹੈ ਸਾਡੇ ਤੱਕ ਪਹੁੰਚਦਿਆਂ ਬਹੁਤ ਸਮਾਂ ਲੰਘ ਜਾਂਦਾ ਹੈ ।ਜਿਨ੍ਹਾਂ ਸਾਧਨਾਂ ਅਤੇ ਮਾਧਿਅਮਾਂ ਰਾਹੀਂ ਇਹ ਸਾਡੇ ਤੱਕ ਪੁੱਜੇਗੀ ,ਉਨ੍ਹਾਂ ਮਾਧਿਅਮਾਂ ਦਾ ਰੰਗ ਉਸ ਉੱਤੇ ਚੜ੍ਹ ਚੁੱਕਾ ਹੋਵੇਗਾ ।ਹੱਥਲੀ ਕਿਤਾਬ ਇਸ ਸੰਦਰਭ ਚ ਪਾਠਕਾਂ ਨੂੰ ਕਈ ਅਹਿਮ ਜਾਣਕਾਰੀਆਂ ਪ੍ਰਧਾਨ ਕਰੇਗੀ ,ਡਾਕਟਰ ਦਲਵੀਰ ਸਿੰਘ ਪੰਨੂ ਉਹਨਾਂ ਲੋਕਾਂ ਵਿਚੋਂ ਹਨ,ਜੋ ਇਤਿਹਾਸਕ ਘਟਨਾਵਾਂ ਦੇ ਤੱਥਾਂ ਇਨੰ- ਬਿੰਨ ਪੇਸ਼ ਕਰਨ ਚ ਵਿਸ਼ਵਾਸ ਰੱਖਦੇ ਹਨ ।ਇਤਿਹਾਸਕ ਦਸਤਾਵੇਜ਼ ਪਾਠਕਾਂ ਦੇ ਰੂਬਰੂ ਕੀਤਾ ਹੈ ਆਪਣੀ ਇਸ ਵਡਮੁੱਲੀ ਕਿਰਤ ਦੇ ਰੂਪ ਵਿੱਚ ਕੀਤੀ ਗਈ ਹੈ ਇਤਿਹਾਸਕ ਸੇਵਾ ਲਈ ਉਹ ਵਧਾਈ ਦੇ ਹੱਕਦਾਰ ਹਨ |
ਮੇਰੇ ਵੱਲੋਂ ਡਾ. ਦਲਵੀਰ ਸਿੰਘ ਪੰਨੂ ਨੂੰ ਇਸ ਕਿਤਾਬ ਲਈ ਬਹੁਤ ਬਹੁਤ ਮੁਬਾਰਕਾਂ ।

ਅਰਵਿੰਦਰ ਸੰਧੂ
ਸਿਰਸਾ ਹਰਿਆਣਾ

Leave a Reply

Your email address will not be published. Required fields are marked *

%d bloggers like this: