Sun. Apr 21st, 2019

ਸਿੱਖ ਸੰਗਤ ਦੇ ਤਿੱਖੇ ਵਿਰੋਧ ਕਰਕੇ ਫਰਿਜ਼ਨੋ ਦੇ ਗੁਰਦਵਾਰਾ ਨਾਨਕ ਪ੍ਰਕਾਸ਼ ਵਿਖੇ ਨਹੀਂ ਪਹੁੰਚੇ ਜੀ ਕੇ..!

ਸਿੱਖ ਸੰਗਤ ਦੇ ਤਿੱਖੇ ਵਿਰੋਧ ਕਰਕੇ ਫਰਿਜ਼ਨੋ ਦੇ ਗੁਰਦਵਾਰਾ ਨਾਨਕ ਪ੍ਰਕਾਸ਼ ਵਿਖੇ ਨਹੀਂ ਪਹੁੰਚੇ ਜੀ ਕੇ..!

ਫਰਿਜਨੋਂ (ਕੈਲੀਫੋਰਨੀਆ) 28 ਅਗਸਤ ( ਰਾਜ ਗੋਗਨਾ ): ਅੱਜ-ਕੱਲ੍ਹ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਮਰੀਕਾ ਦੀ ਫੇਰੀ ‘ਤੇ ਹਨ। ਪਰ ਹਰ ਥਾਂ ਬਾਦਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜਿੰਮੇਵਾਰ ਮੰਨੇ ਜਾਂਦੇ ਬਾਦਲਾਂ ਦੇ ਸਮਰਥਕ ਹੋਣ ਕਰਕੇ ਉਨ੍ਹਾਂ ਦਾ ਵਿਰੋਧ, ਹਮਲੇ ਅਤੇ ਅਪਮਾਨ ਹੋ ਰਿਹਾ ਹੈ। ਇਸੇ ਦੌਰਾਨ ਪੰਜਾਬੀਅਤ ਦੇ ਗੜ ਯੂਬਾ ਸਿਟੀ ਸ਼ਹਿਰ ਵਿਖੇ ਪਹੁੰਚਣ ‘ਤੇ ਵਿਰੋਧੀਆਂ ਵੱਲੋ ਨਾਹਰੇਬਾਜ਼ੀ ਅਤੇ ਹਮਲਾ ਕੀਤਾ ਗਿਆ। ਜਿੱਥੇ ਉਨ੍ਹਾਂ ਦੀ ਪੱਗ ਲੱਥੀ ਅਤੇ ਹੇਠਾਂ ਡਿੱਗੇ। ਵਿਰੋਧ ਕਰਨ ਵਾਲਿਆ ਨੇ ਉਨ੍ਹਾਂ ਦੇ ਲੱਤਾਂ ਵੀ ਮਾਰੀਆਂ। ਇਸੇ ਦੌਰਾਨ ਜੀਕੇ ਦੇ ਨਾਲ ਇਸ ਭੀੜ ਵਿੱਚ ਸਮਰਥਕਾ ਅਤੇ ਵਿਰੋਧੀਆ ਦੀ ਕਾਫੀ ਿਖੱਚ-ਧੂਹ ਅਤੇ ਮਾੜੀ ਸ਼ਬਦਾਵਲੀ ਵੀ ਵਰਤੀ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਕੇਸ ਦਰਜ ਕਰਕੇ ਅਤੇ ਦੋਸ਼ੀ ਹਿਰਾਸਤ ਵਿੱਚ ਲਏ ਹਨ। ਇਸੇ ਕੜੀ ਤਹਿਤ ਹੀ ਬੀਤੇ ਦਿਨ ਸੈਨਹੋਜੇ ਗੁਰੂ ਘਰ ਵੀ ਉਹਨਾਂ ਨੂੰ ਵੜਨ ਨਹੀਂ ਦਿੱਤਾ ਗਿਆ। ਇਸ ਉਪਰੰਤ ਉਹਨਾਂ ਫਰਿਜ਼ਨੋ ਦੇ ਗੁਰਦਵਾਰਾ ਨਾਨਕ ਪ੍ਰਕਾਸ਼ ਵਿੱਖੇ ਨਤਮਸਤਕ ਹੋਣ ਲਈ ਆਉਂਣਾ ਸੀ ‘ਲੇਕਿਨ ਇੱਥੇ ਗਰਮ ਖ਼ਿਆਲੀ ਮਾਨ ਦਲ ਦੇ ਸੀਨੀਅਰ ਆਗੂ ਜਥੇ: ਰੇਸ਼ਮ ਸਿੰਘ ਕਰੀਬ ਦੋ ਦਰਜਨ ਪਰਦਰਸ਼ਨ ਕਾਰੀਆਂ ਸਮੇਤ ਮਨਜੀਤ ਸਿੰਘ ਜੀਕੇ ਦਾ ਵਿਰੋਧ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਹੈ, ਪਰ ਜਿਹੜਾ ਵੀ ਵਿਅਕਤੀ ਵਿਸ਼ੇਸ਼ ਗੁਰੂ ਗ੍ਰੰਥ ਸਹਿਬ ਦੀ ਹੁਰਮਤੀ ਕਰਨ ਵਾਲੀ ਧਿਰ ਦਾ ਨੁਮਾਇੰਦਾ ਬਣਕੇ ਆਵੇਗਾ ਉਸਦਾ ਅਮਰੀਕਾ ਦੀ ਧਰਤੀ ਤੇ ਵਿਰੋਧ ਜਾਰੀ ਰਹੇਗਾ। ਇਸ ਤੋਂ ਬਾਅਦ ਕਮੇਟੀ ਵੱਲੋਂ ਭਰੋਸਾ ਦਵਾਇਆ ਗਿਆ ਕਿ ਮਨਜੀਤ ਸਿੰਘ ਜੀਕੇ ਗੁਰੂ-ਘਰ ਵਿਖੇ ਨਹੀਂ ਆਵੇਗਾ, ਉਪਰੰਤ ਪਰਦਰਸ਼ਨਕਾਰੀ ਉਥੋ ਵਾਪਸ ਆਪੋ ਆਪਣੇ ਟਿਕਾਣਿਆਂ ਨੂੰ ਮੁੜੇ। ਬੋਲਣ ਵਾਲੇ ਬੁਲਾਰਿਆਂ ਵਿੱਚ ਰੇਸ਼ਮ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਪੱਤੜ, ਜਗਤਾਰ ਸਿੰਘ ਜੱਗੀ ਆਦਿ ਤੋਂ ਬਿਨਾਂ ਹੋਰ ਕਈ ਸੱਜਣਾਂ ਨੇ ਆਪਣੇ ਵਿਚਾਰ ਰੱਖੇ।

Share Button

Leave a Reply

Your email address will not be published. Required fields are marked *

%d bloggers like this: