ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਸਿੱਖ ਸੈਂਟਰ ਵਰਜੀਨੀਆ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾਂ ਦਿਵਸ ਸਫਲਤਾ ਭਰਪੂਰ ਮਨਾਇਆਂ ਗਿਆ

ਸਿੱਖ ਸੈਂਟਰ ਵਰਜੀਨੀਆ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾਂ ਦਿਵਸ ਸਫਲਤਾ ਭਰਪੂਰ ਮਨਾਇਆਂ ਗਿਆ

ਵਰਜੀਨੀਆ ,18 ਅਪ੍ਰੈਲ ( ਰਾਜ ਗੋਗਨਾ)— ਬੀਤੇਂ ਦਿਨੀਂ ਵਰਜੀਨੀਆ ਸੂਬੇ ਦੇ ਮਨਾਸਸ ਇਲਾਕੇ ਵਿੱਚ ਸ਼ਸ਼ੋਬਤ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਵਰਜੀਨੀਆ ਵਿਖੇਂ ਖਾਲਸਾ ਸਾਜਨਾਂ ਦਿਵਸ ਦੇ ਨਾਲ ਨਾਲ ਵਿਸਾਖੀ ਦਾ ਮੇਲਾ ਵੀ ਕਰਵਾਇਆ ਗਿਆ । ਦੀਵਾਨਾ ਦੀ ਅਰਦਾਸ ਉਪਰੰਤ ਨਿਸ਼ਾਨ ਸਾਹਿਬ ਜੀ ਦੇ ਚੋਲਾ ਬਦਲਣ ਦੀ ਸੇਵਾ ਸੰਗਤਾਂ ਨੇ ਬੜੀ ਸ਼ਰਧਾ ਨਾਲ ਕੀਤੀ ਅਤੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅਤੇ ਜੈਕਾਰਿਆਂ ਨਾਲ ਵਿਸਾਖੀ ਦਾ ਆਗਮਨ ਕੀਤਾ ।
ਮੇਲੇ ਵਿੱਚ ਹਰ ਕਿਸਮ ਦੇ ਖਾਣਿਆਂ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ ।ਜਿਸ ਵਿੱਚ ਗੰਨੇ ਦੇ ਜੂਸ , ਚਾਟ ਦੇ ਨਾਲ ਪੀਜੇ ਦਾ ਸੁਮੇਲ ਬਹੁਤ ਖ਼ੂਬਸੂਰਤ ਨਜ਼ਰ ਆਇਆ| ਦੁਪਹਿਰ ਠੀਕ ਇਕ ਵੱਜੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਦੀਆਂ ਦੌੜਾਂ ਨਾਲ ਮੇਲੇ ਨੇ ਰੰਗ ਬੰਨਣੇ ਸ਼ੁਰੂ ਕੀਤੇ। ਜਿਸ ਦੌਰਾਨ ਸਟੇਟ ਸੈਨੇਟਰ ਮਿਕ ਪਾਈਨ , ਸੁਪਰਵਾਈਜ਼ਰ ਮਾਰਟੀ ਨੋਈ ਅਤੇ ਡੀ .ਜੇ ਜੋਰਡਨ ਨੇ ਸੰਗਤਾਂ ਨੂੰ ਵਿਸਾਖੀ ਦੀਆ ਵਧਾਈਆਂ ਨਾਲ ਸ਼ੁਭਕਾਮਨਾਵਾਂ ਵੀ ਸਾਂਝੀਆਂ ਕੀਤੀਆਂ । ਦੋੜਾਂ ਦੀ ਸਮਾਪਤੀ ਤੋਂ ਬਾਅਦ ਪੰਜਾਬੀ ਦੇ ਮਸ਼ਹੂਰ ਗਾਇਕ ,ਲੇਖਕ ਅਤੇ ਫ਼ਿਲਮੀ ਕਲਾਕਾਰ ਰਾਜ ਕਾਕੜਾ ਵੱਲੋਂ ਪੰਜਾਬੀ ਗਾਣਿਆਂ ਨਾਲ ਸਟੇਜ ਦੀ ਸ਼ੁਰੂਆਤ ਕੀਤੀ । ਰਾਜ ਕਾਕੜਾ ਵੱਲੋਂ ਗਾਣਿਆਂ ਰਾਹੀਂ ਪੰਜਾਬ ਦੇ ਹਰ ਪਹਿਲੂ ਅਤੇ ਪੰਜਾਬੀ ਜ਼ੁਬਾਨ ਨਾਲ ਹੁੰਦੀ ਵਧੀਕੀ ਨੂੰ ਬੜੀ ਬਾਖੂਬੀ ਨਾਲ ਪੇਸ਼ ਕੀਤਾ ।
ਗਾਣਿਆਂ ਦੀ ਸਮਾਪਤੀ ਤੋਂ ਬਾਅਦ ਰਾਜ ਕਾਕੜਾ ਵੱਲੋਂ ਕੋਮੀ, ਅਤੇ ਜ਼ਮੀਨੀ ਪੱਧਰ ਤੇ ਪੰਜਾਬ ਦੇ ਮਸਲਿਆਂ ਨੂੰ ਅੰਤਰਰਾਸ਼ਟਰੀ ਥਾਂ ਤੇ ਉਭਾਰਨ ਲਈ ਦਵਿੰਦਰ ਸਿੰਘ ਬਦੇਸ਼ਾ ,ਰਣਜੀਤ ਸਿੰਘ ਖਾਲਸਾ , ਗੁਰਵਿੰਦਰ ਸਿੰਘ ਪੰਨੂ ,ਸਰਤਾਜ ਰੰਧਾਵਾ , ਕਮਲਜੀਤ ਸਿੰਘ ਬਾਜਵਾ , ਗੁਰਵਿੰਦਰ ਬੱਲ , ਇੰਦਰਜੀਤ ਸਿੰਘ ਰਾਣਾ ,ਪਰਮਜੀਤ ਸਿੰਘ ,ਮਹਿਤਾਬ ਸਿੰਘ ਕਾਹਲੋ ,ਸਪਨਾ ਭੋਗਲ ਅਤੇ ਪਰਮਜੀਤ ਕੌਰ ਢਿੱਲੋਂ ਵੱਲੋਂ ਗੁਰੂਦੁਆਰਾ ਸਾਹਿਬ ਜੀ ਵੱਲੋਂ ਯਾਦਗਾਰੀ ਸਨਮਾਨ ਚਿੰਨ ਨਾਲ ਉਹਨਾਂ ਦਾ ਸਨਮਾਨ ਕੀਤਾ ਗਿਆ ।
ਮੋਸਮ ਦੀ ਬੇਵਕਤ ਝੜੀ ਨਾਲ ਕਬੱਡੀ ਲਈ ਤਿਆਰ ਕੀਤਾ ਗਿਆ ਅਖਾੜਾ ਖ਼ਰਾਬ ਹੋਣ ਦੇ ਬਾਵਜੂਦ ਆਗਿਆਪਾਲ ਸਿੰਘ ਬਾਠ ਵੱਲੋਂ ਰੜੇ ਘਾਹ ਉੱਪਰ ਹੀ ਨੋਜਵਾਨਾ ਦੀ ਸਹਿਮਤੀ ਨਾਲ ਕਬੱਡੀ ਦੀ ਸੀਟੀ ਵਜਾ ਦਿੱਤੀ । ਕਬੱਡੀ ਵਿੱਚ ਹਿੱਸਾ ਲੈਣ ਲਈ ਟੋਰੋਂਟੋ ਅਤੇ ਮਿਸ਼ੀਗਨ ਤੋਂ ਖ਼ਾਸ ਮਹਿਮਾਨ ਟੀਮਾਂ ਨੇ ਚੜਦੀ ਕਲਾ ਸਪੋਰਟਸ ਕਲੱਬ ਵਰਜੀਨੀਆ ਦੀ ਟੀਮ ਨਾਲ ਕੁੰਡੀਆਂ ਦੇ ਸਿੰਘ ਅੜਾਏ । ਨੋਜਵਾਨਾਂ ਨੇ ਕਬੱਡੀ ਹਮਲੇ ਅਤੇ ਹਮਲਿਆਂ ਵਿੱਚ ਬਚਾਅ ਦੇ ਦਾਅ ਪੇਚਾਂ ਨਾਲ ਦਰਸ਼ਕਾਂ ਲਈ ਖ਼ੂਬ ਰੰਗ ਬੰਨਿਆਂ । ਦਰਸ਼ਕਾਂ ਵਿੱਚ ਕਬੱਡੀ ਨਾਲ ਬਾਖੂਬੀ ਜੋਸ਼ ਭਰਿਆ ਗਿਆ । ਮਿਸ਼ੀਗਨ ਦੇ ਨੋਜਵਾਨਾਂ ਨੇ ਪਹਿਲਾ ਸਥਾਨ ਵਰਜੀਨੀਆ ਨੇ ਦੂਸਰਾ ਅਤੇ ਟੋਰਾਂਟੋ ਨੇ ਤੀਸਰਾ ਸਥਾਨ ਹਾਸਲ ਕੀਤਾ ।ਸਾਰੀ ਕਬੱਡੀ ਦੀ ਕੁਮੈਂਟਰੀ ਆਗਿਆਪਾਲ ਬਾਠ ਵੱਲੋਂ ਬਹੁਤ ਖ਼ੂਬਸੂਰਤੀ ਨਾਲ ਕੀਤੀ ਗਈ ।
ਮੇਲੇ ਵਿੱਚ ਹਰਭਜਨ ਸਿੰਘ ਚਾਹਲ , ਅਮਰੀਕ ਸਿੰਘ ਕਾਹਲੋ , ਅਮਰ ਸਿੰਘ ਮੱਲੀ , ਮਨਰਾਜਵੀਰ ਸਿੰਘ ਕੰਗ , ਗੁਰਸ਼ਰਨ ਸਿੰਘ , ਪਰਮਜੀਤ ਕੌਰ , ਹਰਜਿੰਦਰ ਕੌਰ ,ਮਨਗੀਤ , ਹਰਜਿੰਦਰ ਦੇ ਨਾਲ ਨਾਲ ਪੰਜਾਬੀ ਮੰਚ ਅਤੇ ਪੰਜਾਬੀ ਮੰਚ ਮੈਰੀਲੈਂਡ ਜਿਸ ਵਿੱਚ ਸੰਧੂ ਬ੍ਰਦਰਜ਼ ਅਤੇ ਸਮੂੰਹ ਦੋਸਤਾਂ ਨੇ ਖ਼ਾਸ ਤੋਰ ਤੇ ਸ਼ਿਰਕਤ ਕੀਤੀ ਅਤੇ ਮੇਲੇ ਦਾ ਰੱਜ ਕੇ ਰੰਗ ਬੰਨਿਆਂ । ਅਖੀਰ ਵਿੱਚ ਦਵਿੰਦਰ ਸਿੰਘ ਬਦੇਸ਼ਾ ਵੱਲੋਂ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਹੋਰ ਵੀ ਵੱਡੇ ਪੱਧਰ ਤੇ ਵਿਸਾਖੀ ਮੇਲੇ ਦਾ ਐਲਾਨ ਕੀਤਾ। ਕੁੱਲ ਮਿਲਾ ਕੇ ਸਿੱਖ ਸੈਂਟਰ ਆਫ ਵਰਜੀਨੀਆ ਨੇ ਗੁਰੂ-ਘਰ ਦੀ ਪੂਰਨ ਮਰਿਆਦਾ ਨੂੰ ਕਾਇਮ ਰੱਖਦਿਆਂ ਇੱਕ ਬਹੁਤ ਹੀ ਸਫਲ ਪੰਜਾਬੀ ਮੇਲਾ ਇਲਾਕੇ ਦੀ ਝੋਲੀ ਵਿੱਚ ਪਾਇਆ ਜੋ ਇਕ ਯਾਦਗਾਰੀ ਹੋ ਕੇ ਨਿਬੜਿਆ ।

Leave a Reply

Your email address will not be published. Required fields are marked *

%d bloggers like this: