ਸਿੱਖ ਸਿਧਾਤਾਂ ਤੇ ਰਵਾਇਤਾ ਦਾ ਮਜਾਕ

ਸਿੱਖ ਸਿਧਾਤਾਂ ਤੇ ਰਵਾਇਤਾ ਦਾ ਮਜਾਕ
” ਸੀਸ ਭੇਟ ਕਰਕੇ ਲਈ ਪ੍ਰਾਣਾ ਤੋ ਪਿਆਰੀ ਸਿੱਖੀ, ਨੌਕਰੀ ਲਈ ਛੱਡਣ ਲੱਗੇ ਨਕਲੀ ਸਿੱਖ”
” ਨਹੀ ਭਰਤੀ ਕਰਨੇ ਚਾਹੀਦੇ ਅਜਿਹੇ ਭੇਖੀ ਸਿੱਖ “: ਸਿੱਖ ਸੰਗਤ

ਰਾਮਪੁਰਾ ਫੂਲ , 24 ਨਵੰਬਰ ( ਦਲਜੀਤ ਸਿੰਘ ਸਿਧਾਣਾ) ਗੁਰਦਵਾਰੇ ਦੀ ਸੇਵਾ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਵੱਲੋਂ ਆਪਣਾ ਧਰਮ ਬਦਲਣ ਦੀ ਚੇਤਾਵਨੀ ਮਗਰੋਂ ਸਿੱਖ ਕੌਮ ਚ ਚਰਚਾ ਦਾ ਵਿਸਾ ਬਣੇ ਇਹ ਸਿੱਖ ਸਿੱਖੀ ਸਿਧਾਤਾ ਤੇ ਰਵਾਇਤਾ ਦਾ ਘਾਣ ਕਰ ਰਹੇ ਹਨ ਤੇ ਨੌਕਰੀ ਪਿੱਛੇ ਸਿੱਖੀ ਛੱਡਣ ਵਾਲੇ ਇਹ ਸਿੱਖਾ ਨੇ ਪਹਿਲਾ ਸਿਰ ਪਿੱਛੇ ਲਈ ਸੀ ਸਿੱਖੀ ਕੀ ਸਿੱਖੀ ਇੰਨੀ ਸਸਤੀ ਹੋ ਗਈ ਇਹ ਸੁਆਲ ਕੌਮ ਅੱਗੇ ਖੜਾਂ ਹੋ ਗਿਆ ਹੈ ।ਭਾਵੇ ਸ੍ਰੋਮਣੀ ਕਮੇਟੀ ਵੀ ਦੁੱਧ ਧੋਤੀ ਨਹੀ ਪਰਤੂੰ ਇਸ ਤਰਾਂ ਨੌਕਰੀ ਲਈ ਸਿੱਖੀ ਛੱਡਣ ਦਾ ਐਲਾਣ ਕਰਨਾ ਇੰਨਾ ਵਿਆਕਤੀਆ ਤੇ ਸਿੱਖ ਹੋਣ ਦਾ ਸਵਾਲੀਆ ਚਿੰਨ ਲਗਾ ਗਿਆ। ਇਸ ਸਮੇ ਸਿੱਖ ਸੰਗਤ ਚ ਅਜਿਹੇ ਵਿਆਕਤੀਆ ਪ੍ਰਤੀ ਰੋਸ ਹੈ ਜਿੰਨਾ ਨੇ ਨੌਕਰੀ ਬਚਾਉਣ ਲਈ ਇਹ ਰਸਤਾ ਅਪਣਾਇਆ ਤੇ ਸਮੁੱਚੀ ਸਿੱਖ ਸੰਗਤ ਜਿੱਥੇ ਸ੍ਰੋਮਣੀ ਕਮੇਟੀ ਨੂੰ ਫਿਟਕਾਰਾ ਪਾ ਰਹੀ ਹੈ ਉੱਥੇ ਅਜਿਹੇ ਨਕਲੀ ਸਿੱਖਾ ਨੂੰ ਵੀ ਦੁਰਫਿੱਟੇ ਮੂੰਹ ਕਹਿੰਦੀ ਹੈ ਜਿੰਨਾ ਨੇ ਚੰਦ ਛਿੱਲੜਾ ਲਈ ਪਰਾਣਾ ਤੋ ਪਿਆਰੀ ਸਿੱਖੀ ਤਿਆਗਣ ਦਾ ਮੰਦਭਾਗਾ ਫੈਸਲਾ ਕਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕਤੱਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰੂਸਰ ਮਾਧੋਕੇ ਬਰਾੜ ਦੀ ਲੋਕਲ ਕਮੇਟੀ ਦੇ ਪਹਿਲੇ ਪ੍ਰਧਾਨ ਵੱਲੋਂ ਨਿਯਮਾਂ ਤੋਂ ਬਾਹਰ ਜਾ ਕੇ ਵਾਧੂ ਭਰਤੀ ਕੀਤੇ ਸਿੱਖ ਕਰਮਚਾਰੀਆਂ ਵੱਲੋਂ ਧਰਮ ਪਰਿਵਰਤਨ ਦੀ ਦਿੱਤੀ ਚਿਤਾਵਨੀ ਲੋਭ ਤੇ ਲਾਲਚ ਤੋਂ ਵਧ ਕੇ ਕੁਝ ਨਹੀਂ।
ਰੂਪ ਸਿੰਘ ਨੇ ਕਿਹਾ ਕਿ ਨੌਕਰੀ ਲੈਣ ਦੇ ਲਾਲਚ ਵਿੱਚ ਅਖਬਾਰਾਂ ਰਾਹੀਂ ਗੁਰੂ ਤੋਂ ਬੇਮੁੱਖ ਹੋਣ ਦਾ ਬਿਆਨ ਦੇਣ ਵਾਲਿਆਂ ਨੂੰ ਪਹਿਲਾਂ ਗੁਰੂ ਦੇ ਸੱਚੇ ਸਿੱਖ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜ਼ੁਲਮ ਦੀਆਂ ਹਵਾਵਾਂ ਵਾਲੇ ਦੌਰ ਵਿੱਚ ਵੀ ਕਦੇ ਸਿੱਖਾਂ ਨੇ ਧਰਮ ਤੇ ਗੁਰੂ ਤੋਂ ਮੁਖ ਨਹੀਂ ਮੋੜਿਆ। ਇਨ੍ਹਾਂ ਸਿੱਖ ਵੀਰਾਂ ਨੂੰ ਪਹਿਲਾਂ ਸਿੱਖੀ ਦੇ ਮਹਾਨ ਵਿਰਸੇ ਤੇ ਇਤਿਹਾਸ ਨੂੰ ਜਾਣਨਾ ਚਾਹੀਦਾ ਹੈ। ਲਾਲਚ ਵੱਸ ਨਾ ਹੀ ਧਰਮ ਗ੍ਰਹਿਣ ਕਰਨਾ ਚਾਹੀਦਾ ਹੈ ਤੇ ਨਾ ਹੀ ਛੱਡਣਾ। ਉਨ੍ਹਾਂ ਕਿਹਾ ਕਿ ਸਾਡੀ ਇਨ੍ਹਾਂ ਸਿੱਖ ਵੀਰਾਂ ਨਾਲ ਹਮਦਰਦੀ ਹੈ ਤੇ ਇਹ ਜਦੋਂ ਚਾਹੁਣ ਸਾਨੂੰ ਮਿਲ ਸਕਦੇ ਹਨ ਤੇ ਆਪਣੀ ਮੁਸ਼ਕਲ ਦੱਸ ਸਕਦੇ ਹਨ।

ਰੂਪ ਸਿੰਘ ਨੇ ਦਫਤਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਪਰੋਕਤ ਗੁਰਦੁਆਰਾ ਸਾਹਿਬ ਦੀ ਆਮਦਨ ਡੇਢ ਲੱਖ ਰੁਪਏ ਦੇ ਕਰੀਬ ਹੈ ਜਦਕਿ ਪਹਿਲਾਂ ਹੀ ਉੱਥੇ 27 ਕਰਮਚਾਰੀ ਸਾਢੇ ਤਿੰਨ ਲੱਖ ਰੁਪਏ ਤਨਖਾਹਾਂ ਵਜੋਂ ਲੈ ਰਹੇ ਹਨ। ਲੋਕਲ ਕਮੇਟੀ ਦੇ ਪਹਿਲੇ ਪ੍ਰਧਾਨ ਨੇ ਇਸ ਗੁਰਦੁਆਰਾ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਣ ਬਾਰੇ ਸਪੱਸ਼ਟ ਹੋਣ ਉਪਰੰਤ ਨਿਯਮਾਂ ਤੋਂ ਬਾਹਰ ਜਾ ਕੇ ਵਾਧੂ ਭਰਤੀ ਕਰ ਦਿੱਤੀ ਸੀ ਜਿਸ ਨਾਲ ਗੁਰਦੁਆਰਾ ਸਾਹਿਬ ਉਪਰ ਵਾਧੂ ਵਿੱਤੀ ਬੋਝ ਵੀ ਪਿਆ ਸੀ। ਇਸ ਬਾਰੇ ਸਮੁੱਚੇ ਕੰਮ ਦੀ ਪੜਤਾਲ ਫਲਾਇੰਗ ਸਕੁਐਡ ਰਾਹੀਂ ਕਰਨ ਉਪਰੰਤ ਹੀ ਹਮਦਰਦੀ ਪੂਰਵਕ ਕਾਰਵਾਈ ਕੀਤੀ ਜਾਵੇਗੀ। ਡਾ. ਰੂਪ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਲੋਕਲ ਕਮੇਟੀ ਦੇ ਇਨ੍ਹਾਂ ਕਰਮਚਾਰੀਆਂ ਨੂੰ ਲੱਗਦਾ ਹੈ ਕਿ ਇਨ੍ਹਾਂ ਨਾਲ ਧੱਕਾ ਹੋਇਆ ਹੈ ਤਾਂ ਇਹ ਦਫਤਰ ਵਿਖੇ ਕਿਸੇ ਵੀ ਸਮੇਂ ਆ ਕੇ ਮੈਨੂੰ ਮਿਲ ਸਕਦੇ ਹਨ।

Share Button

Leave a Reply

Your email address will not be published. Required fields are marked *

%d bloggers like this: