ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. May 28th, 2020

ਸਿੱਖ ਸਿਧਾਂਤਾਂ ਦਾ ਘਾਣ ਕਰ ਰਹੀ ਫਿਲਮ ‘ਦਾਸਤਾਨ-ਏ-ਮੀਰੀ ਪੀਰੀ ’ਤੇ ਪਾਬੰਦੀ ਲਗਾਉਣ ਦੀ ਮੰਗ ਉੱਠੀ

ਸਿੱਖ ਸਿਧਾਂਤਾਂ ਦਾ ਘਾਣ ਕਰ ਰਹੀ ਫਿਲਮ ‘ਦਾਸਤਾਨ-ਏ-ਮੀਰੀ ਪੀਰੀ ’ਤੇ ਪਾਬੰਦੀ ਲਗਾਉਣ ਦੀ ਮੰਗ ਉੱਠੀ

ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ, ਭਾਈ ਕੁਲਵੰਤ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਪਟਿਆਲਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਾਸਤਾਨ-ਏ-ਮੀਰੀ ਪੀਰੀ, ਫਿਲਮ ਤੇ ਪੰਜਾਬ ਸਰਕਾਰ ਤੋਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਕਿੳਕਿ ਕਿ ਇਸ ਫਿਲਮ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਕਾਰਟੂਨ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਮੌਕੇ ਪਾਰਟੀ ਦੇ ਕੌਮੀ ਪੰਚ ਅਤੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਾਸਤਾਨ-ਏ-ਮੀਰੀ ਪੀਰੀ ਫਿਲਮ ਸਿੱਖ ਸਿਧਾਂਤਾਂ ਦਾ ਘਾਣ ਕਰਨ ਵਾਲੀ ਹੈ ਸਿੱਖ ਸਿਧਾਂਤਾਂ ਅਨੁਸਾਰ ਸਿੱਖ ਗੁਰੂ ਸਾਹਿਬਾਨ ਨੂੰ ਕਿਸੇ ਵੀ ਕਾਰਟੂਨ, ਬਿੰਬ, ਵਿਅਕਤੀਗਤ ਰੂਪ ਜਾ ਕਿਸੇ ਹੋਰ ਢੰਗ ਨਾਲ ਕਿਸੇ ਤਰ੍ਹਾਂ ਦੀ ਵੀ ਫਿਲਮ ਬਣਾਉਣਾ ਸਖਤ ਵਰਜੀਤ ਹੈ ਸੋ ਜਿਸ ਦਿਨ ਦਾ ਫਿਲਮ ਦਾ ਪ੍ਰੋਮੋ ਸ਼ੋਸ਼ਲ ਮੀਡੀਆਂ ਦੇ ਉੱਤੇ ਆਇਆ ਹੈ। ਉਸ ਦਿਨ ਤੋਂ ਹੀ ਸਿੱਖ ਜਗਤ ਦੇ ਵਿਚ ਫਿਲਮ ਵਿਰੋਧੀ ਲਹਿਰ ਖੜੀ ਹੋ ਰਹੀ ਹੈ ਇਸ ਫਿਲਮ ਨੂੰ ਵੀ ਪੂਰੀ ਸਿੱਖ ਕੌਮ ‘ਨਾਨਕ ਸ਼ਾਹ ਫਕੀਰ’ ਫਿਲਮ ਵਾਂਗ ਸਿਨੇਮਿਆ ਚ ਨਹੀ ਚੱਲਣ ਦੇਵੇਗੀ, ਪੰਜਾਬ ਸਰਕਾਰ ਜਲਦ ਤੋਂ ਜਲਦ ਫਿਲਮ ਪ੍ਰੋਡਕਸ਼ਨ ਤੇ ਪਾਬੰਦੀ ਲਗਾ ਕੇ, ਫਿਲਮ ਨਿਰਮਾਤਾ ਮੇਜਰ ਸੰਧੂ ਅਤੇ ਦਿਲਰਾਜ ਸਿੰਘ ਗਿੱਲ ਤੇ ਫਿਲਮ ਨਿਰਦੇਸ਼ਨ ਵਿਨੋਦ ਲਾਂਜੇਕਰ ਵਿਰੁੱਧ ਸਿੱਖ ਭਾਵਨਾਵਾਂ ਨੂੰ ਭੜਕਾਉਣ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ ਤਾਂਕਿ ਸਿੱਖ ਸੰਗਤ ਦੇ ਵਿਚ ਪੈਦਾ ਹੋਇਆ ਰੌਹ ਸ਼ਾਂਤ ਹੋ ਸਕੇ।
ਪੱਤਰਕਾਰਾਂ ਵੱਲੋਂ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਜੇਕਰ ਇਸ ਫਿਲਮ ਪ੍ਰਤੀ ਵਾਕਈ ਚਿੰਤਤ ਹੈ ਤਾਂ ਗੁਰੂ ਸਾਹਿਬਾਨ ਨਾਲ ਸਬੰਧਤ ਫਿਲਮ ਬਣਾਉਣ ਵਾਲਿਆਂ ਖਿਲਾਫ ਇਕ ਮਤਾ ਪਾਸ ਕਰੇ, ਜੇਕਰ ਕਿਸੇ ਨੇ ਵੀ ਗੁਰੂ ਸਾਹਿਬਾਨ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਕੋਈ ਵੀ ਫਿਲਮ ਬਣਾਈ ਤਾਂ ਉਸ ਵਿਰੁੱਧ ਸ਼ੋਮਣੀ ਕਮੇਟੀ ਕੇਸ ਦਰਜ ਕਰਵਾਏ, ਅਤੇ ਹੁਣ ਵੀ ਫਿਲਮ ਦੀ ਜਾਂਚ ਕਰਨ ਤੋਂ ਪਹਿਲਾਂ ਫਿਲਮ ਦੇ ਪ੍ਰੌਮੋ ਦੇ ਅਧਾਰ ’ਤੇ ਜਥੇਦਾਰ ਸਾਹਿਬਾਨ ਫਿਲਮ ਬਣਾਉਣ ਵਾਲਿਆ ਤੇ ਕੇਸ ਦਰਜ ਕਰਵਾਉਣ ਉਸ ਤੋਂ ਬਆਦ ਜਾਂਚ ਕਰਨ, ਤਾਂ ਹੀ ਸਿੱਖ ਸੰਗਤ ਤੁਹਾਡੇ ਤੇ ਕਿਸੇ ਹੱਦ ਤੱਕ ਭਰੋਸਾ ਕਰ ਸਕੇਗੀ। ਇਸ ਮੌਕੇ ਭਾਈ ਗੁਰਮੇਲ ਸਿੰਘ, ਭਾਈ ਸ਼ਮਸ਼ੇਰ ਸਿੰਘ, ਸੰਜੀਤ ਸਿੰਘ, ਭਾਈ ਹਰਚੰਦ ਸਿੰਘ ਮੰਡਿਆਣਾ, ਭਾਈ ਜਗਦੀਪ ਸਿੰਘ ਛੰਨਾ, ਭਾਈ ਮੱਖਣ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਗੁਰਦੇਵ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: