ਸਿੱਖ ਸਟੂਡੈਂਟ ਫੈਡਰੇਸ਼ਨ ਦੇ 73 ਵੇਂ ਸਥਾਪਨਾ ਦਿਵਸ ‘ਤੇ ਫੈਡਰੇਸ਼ਨ ਨੂੰ ਮੁੜ ਸੁਰਜੀਤ ਕਰਨ ਦਾ ਅਹਿਦ

img-20160914-wa0029

ਫਤਹਿਗੜ੍ਹ ਸਾਹਿਬ: ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਪੰਜੋਲੀ ਕਲਾਂ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ 73 ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਇੱਕ ਸੈਮੀਨਾਰ ਤੇ ਦਸਤਾਰ ਬੰਦੀ ਮੁਕਾਬਲਾ ਕਰਵਾਇਆ ਗਿਆ।ਇਸ ਸਮਾਗਮ ਵਿਚ ਮੁਖ ਮਹਿਮਾਨ ਵਜ਼ੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਦਰਦੀ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕੀਤੀ।ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਜਿਲ੍ਹਾ ਪ੍ਰਰਿਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਤੇ ਕੁਲਵਿੰਦਰ ਸਿੰਘ ਬੀਟਾ ਨੇ ਹਾਜ਼ਰੀ ਭਰੀ।
ਇਸ ਸਮਾਗਮ ਵਿਚ ਸੋਹਣੀ ਦਸਤਾਰ ਸਜਾਉਣ ਵਾਲੇ ਨੋਜਵਾਨ ਤੇ ਬੱਚਿਆ ਨੂੰ ਕ੍ਰਮਵਾਰ ਪਹਿਲੇ,ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਨੂੰ 210,150 ਤੇ 110 ਸੌ ਰੁਪਏ ਇਨਾਮ ਦਿਤਾ ਗਿਆ ਅਤੇ ਇਸੇ ਪ੍ਰਕਾਰ ਛੋਟੇ ਬੱਚਿਆਂ ਨੂੰ ਵੀ 50,30 ਅਤੇ 20 ਰੁਪਏ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੱਚਿਆਂ ਨੂੰ ਦਸਤਾਰ ਸਜਾਉਣ ਲਈ ਉਤਸ਼ਾਹਿਤ ਕਰਨ ਲਈ ਵੀ 10-10 ਰੁਪਏ ਇਨਾਮ ਦਿਤਾ ਗਿਆ।ਇਸ ਸਮਾਗਮ ਵਿਚ ਵਿਚ ਜਥੇਦਾਰ ਪੰਜੋਲੀ ਨੇ ਵੱਡੀ ਗਿਣਤੀ ਵਿਚ ਹਾਜ਼ਰ ਨੌਜਵਾਨਾਂ ਤੇ ਸੰਗਤ ਦੀ ਮੰਗ ਉੱਤੇ ਕਈ ਅਹਿਮ ਮਤੇ ਪਾਸ ਕੀਤੇ ਜਿਵੇਂ ਕਿ 1ਪਤਿਤਪੁਣੇ ਅਤੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਸਿੱਖ ਨੋਜਵਾਨਾਂ ਅੰਦਰ ਗੁਰਮਤਿ ਲਹਿਰ ਚਲਾਉਣ ਦਾ ਫੈਸਲਾ।2ਸਿੱਖ ਨੋਜਵਾਨਾਂ ਨੂੰ ਪੜਾਈ ਵੱਲ ਉਚੇਚਾ ਧਿਆਨ ਦੇ ਕੇ ਆਈ.ਏ.ਐੱਸ.,ਆਈ.ਪੀ ਐੱਸ ਅਤੇ ਪੀ.ਪੀ.ਐੱਸਆਦਿ ਵਰਗੇ ਵੱਡੇ ਇਮਤਿਹਾਨਾਂ ਵਿ ਭਾਗ ਲੈਣ ਦੀ ਅਪੀਲ। 3 ਅਨੰਦਪੁਰ ਸਾਹਿਬ ਦੇ ਮਤੇ ਨੂੰ ਪ੍ਰਵਾਨ ਕਰਵਾਉਣ ਲਈ ਨੋਜਵਾਨਾਂ ਅੰਦਰ ਰਾਜਸੀ ਚੇਤਨਾ ਪੈਦਾ ਕਰਨ ਦੀ ਲੋੜ।4 ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਮੁੜ ਸੁਰਜੀਤ ਕਰਨ ਲਈ ਡੰਮੀ ਫੈਰਡੇਸ਼ਨਾਂ ਤੋੜੀਆਂ ਜਾਣ ਅਤੇ ਵਿਦਿਆਰਥੀਆਂ ਵਿਚੋਂ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਕਰਕੇ ਨਵਾਂ ਜਥੇਬੰਦਕ ਢਾਂਚਾ ਉਸਾਰਿਆ ਜਾਵੇ ਜਿਸ ਵਿਚ ਕੇਵਲ ਵਿਦਿਆਰਥੀ ਹੀ ਮੈਂਬਰ ਹੋਣ।ਉਪਰੋਕਤ ਜਥੇਦਾਰ ਪੰਜੋਲੀ ਵਲੋਂ ਪੇਸ਼ ਕੀਤੇ ਇਨ੍ਹਾਂ ਸਾਰੇ ਮਤਿਆਂ ਨੂੰ ਵੱਡੀ ਗਿਣਤੀ ਵਿਚ ਹਾਜ਼ਰ ਸੰਗਤ ਤੇ ਨੋਜਵਾਨਾਂ ਨੇ ਸਰਬ-ਸੰਮਤੀ ਨਾਲ ਦੋਵੇਂ ਬਾਹਾਂ ਖੜੀਆਂ ਕਰਕੇ ਪ੍ਰਵਾਨਗੀ ਦਿੱਤੀ।
ਇਸ ਮੌਕੇ ਮੁਖ ਮਹਿਮਾਨ ਵਜ਼ੋ ਪੁੱਜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਚੜਦੀਕਲਾ ਗਰੁੱਪ ਦੇ ਮਾਲਕ ਜਗਜੀਤ ਸਿੰਘ ਦਰਦੀ ਨੇ ਆਪਣੇ ਸੰਘਰਸ਼ ਮਈ ਵਿਦਿਆਰਥੀ ਜੀਵਨ ਦੇ ਕਿੱਸੇ ਸਾਂਝੇ ਕਰਦਿਆ ਅਜੋਕੇ ਸਮੇਂ ਅੰਦਰ ਪੰਥਕ ਏਕਤਾ ਕਾਇਮ ਕਰਨ ਤੇ ਜ਼ੋਰ ਦਿਤਾ।ਉਨ੍ਹਾਂ ਕਿਹਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਸੰਘਰਸ਼ ਦਾ ਦੂਜਾ ਨਾਮ ਹੈ।ਜਿਸਦਾ ਪੰਥਕ ਸੰਘਰਸ਼ ਵਿਚ ਗੌਰਵਮਈ ਰੋਲ ਰਿਹਾ ਹੈ।ਆਪਣੇ ਪ੍ਰਧਾਨਗੀ ਭਾਸ਼ਣ ਵਿਚ ਭਾਈ ਹਰਪਾਲ ਸਿੰਘ ਨੇ ਨੋਜਵਾਨਾਂ ਨੂੰ ਸੁਬੋਧਨ ਹੁਦਿਆ ਕਿਹਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਇਸ ਕਰਕੇ ਵੀ ਲੋੜ ਪੈ ਗਈ ਹੈ ਕਿਉਂਕਿ ਅੱਜ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਜੋ ਕਿ ਸਿੱਖ ਪੰਥ ਦੀ ਨਿਆਰੀ ਹਸਤੀ ਹੈ ਜਿਸ ਨੂੰ ਖਤਮ ਕਰਨ ਲਈ ਸੂਖਮ ਚਾਲਾਂ ਚਲਾਈਆਂ ਜਾ ਰਹੀਆਂ ਹਨ।ਜਿਸ ਲਈ ਸਾਡਾ ਸਾਰਿਆ ਦਾ ਇੱਕਜੁਟ ਹੋਣ ਲਾਜ਼ਮੀ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਭੁੱਟਾ ਨੇ ਆਏ ਮਹਿਾਨਾਂ ਤੇ ਸੰਗਤ ਦਾ ਧੰਨਵਾਦ ਕਰਦਿਆ ਕਿਹਾ ਕਿ ਨੋਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੁੜ ਢਾਂਚਾ ਬਣਾਉਣ ਦੀ ਅਹਿਮ ਲੋੜ ਹੈ।ਇਸ ਸਾਮਗਮ ਦੀ ਸੁਚਾਰੂ ਰੂਪ ਵਿਚ ਸਟੇਜ ਦੀ ਕਾਰਵਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜਾਰਥੀ ਜਗਜੀਤ ਸਿੰਘ ਪੰਜੋਲੀ ਨੇ ਚਲਾਈ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮਹੀਨੇ ਯਾਦਗਾਰੀ ਭਵਨ ਵਿਚ ਅੱਜ ਤੀਸਰੇ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਆਗੂ ਮਹਿੰਦਰਜੀਤ ਸਿੰਘ ਖਰੌੜੀ,ਮਨਜੀਤ ਸਿੰਘ ਮੰਨਾ, ਸ.ਜਗਜੀਤ ਸਿੰਘ ਸਮਾਣਾ,ਕੁਲਦੀਪ ਸਿੰਘ ਲੰਗ, ਮੱਖਣ ਸਿੰਘ ਪਟਿਆਲਾ, ਸਤਿਨਾਮ ਸਿੰਘ ਧਨੌਰੀ ਅਤੇ ਰਣਧੀਰ ਸਿੰਘ ਨਲੀਨਾ ਆਦਿ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾ. ਚਰਨ ਸਿੰਘ, ਅਮਰੀਕ ਸਿੰਘ ਖੋਜੇਮਾਜਰਾ, ਬੇਅੰਤ ਸਿੰਘ ਕੋਟਲਾ, ਰਣਜੀਤ ਸਿੰਘ ਰਾਣਾ, ਲਵਪ੍ਰੀਤ ਸਿੰਘ ਪੰਜੋਲੀ, ਬਲਵੀਰ ਸਿੰਘ ਬੋਰਾ, ਜੈ ਸਿੰਘ ਬਾੜਾ,ਮਨਦੀਪ ਸਿੰਘ ਭੁੱਟਾ, ਗਿਆਨ ਸਿੰਘ ਧਾਲੀਵਾਲ, ਜਤਿੰਦਰ ਸਿੰਘ ਲਾਡੀ, ਨੰਬਰਦਾਰ ਸੁਖਦੇਵ ਸਿੰਘ, ਜੋਧ ਸਿੰਘ ਆਦਿ ਸਮੇਤ ਹਰਿ ਸਹਾਏ ਸੇਵਾ ਦਲ ਪਟਿਆਲਾ ਦੀ ਸਮੁੱਚੀ ਟੀਮ ਸਮੇਤ ਡਾਕਟਰ ਦੀਪ ਤੇ ਡਾਕਟਰ ਸਤਿੰਦਰ ਸਿੰਘ ਨੇ ਦਸਤਾਰ ਬੰਦੀ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਨਿਭਾਈ ਅਤੇ ਇਹ ਸਮਾਗਮ ਹਰ ਪੱਖੋਂ ਸਫਲ ਰਿਹਾ।

Share Button

Leave a Reply

Your email address will not be published. Required fields are marked *

%d bloggers like this: