Sat. May 25th, 2019

ਸਿੱਖ ਸਕਾਲਰ ਸਿਮਰਨ ਸਿੰਘ ਦੀ ਆਮਦ ਤੇ ਰਾਤਰੀ ਭੋਜ ਦਾਂ ਆਯੋਜਿਨ

ਸਿੱਖ ਸਕਾਲਰ ਸਿਮਰਨ ਸਿੰਘ ਦੀ ਆਮਦ ਤੇ ਰਾਤਰੀ ਭੋਜ ਦਾਂ ਆਯੋਜਿਨ

ਮੈਰੀਲੈਂਡ 13 ਮਈ (ਰਾਜ ਗੋਗਨਾ )- ਬੀਤੇ ਦਿਨ ਗੁਰਚਰਨ ਸਿੰਘ ਵਰਲਡ ਬੈਂਕ ਨੇ ਸਿੱਖ ਸਕਾਲਰ ਸਿਮਰਨ ਸਿੰਘ ਦੀ ਆਮਦ ਤੇ ਰਾਤਰੀ ਭੋਜ ਦਾ ਅਯੋਜਿਨ ਕੀਤਾ। ਇਸ ਭੋਜ ਵਿੱਚ ਅਹਿਮ ਸ਼ਖ਼ਸੀਅਤਾਂ ਜਿਸ ਵਿੱਚ ਸਿੱਖ ਸਕਾਲਰ, ਰਾਜਨੀਤਕ, ਅੰਬੈਸੀ ਦੇ ਅਫਸਰਾਂ ਤੋਂ ਇਲਾਵਾ ਕੁਮਿਊਨਟੀ ਲੀਡਰਾਂ ਨੂੰ ਸੱਦਾ ਦਿੱਤਾ। ਮਿੰਟਗੁਮਰੀ ਕਾਉਟੀ ਦੇ ਐਗਜੇਕਟਿਵ ਮਾਰਕ ਐਰਿਕ ਖ਼ਾਸ ਤੋਰ ਤੇ ਸ਼ਾਮਲ ਹੋਏ। ਇਸ ਮੀਟਿੰਗ ਦੋਰਾਨ ਅਹਿਮ ਮਸਲਿਆਂ ਤੇ ਵਿਚਾਰਾਂ ਕੀਤੀਆਂ ਗਈਆਂ ।
ਇਹ ਸਮਾਗਮ ਜੀਯੂਲ ਆਫ ਇੰਡੀਆ ਭਾਰਤੀ ਰੈਸਟੋਰੈਟ ਵਿੱਚ ਕੀਤਾ ਗਿਆ। ਜਿੱਥੇ ਗੁਰਚਰਨ ਸਿੰਘ ਵਰਲਡ ਬੈਂਕ ਨੇ ਆਏ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਈ। ਉਪਰੰਤ ਮੁੱਖ ਮਹਿਮਾਨ ਸਿਮਰਨ ਸਿੰਘ ਤੇ ਅੰਬੈਸੀ ਦੇ ਮਹਿਮਾਨਾਂ ਜਿਨਾਂ ਵਿੱਚ ਅਨੁਰਾਗ ਕੁਮਾਰ ਤੇ ਰਾਜੇਸ ਸ਼ ਸੁਬਰਤਾ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।
ਸਿਮਰਨ ਸਿੰਘ ਨੇ ਆਪਣੀਆ ਕਿਤਾਬਾਂ ਤੇ ਅਵਾਰਡਜ ਬਾਰੇ ਖ਼ੂਬ ਜ਼ਿਕਰ ਕੀਤਾ। ਜਿੱਥੇ ਆਏ ਮਹਿਮਾਨਾਂ ਤੇ ਗੁਰਚਰਨ ਸਿੰਘ ਦੇ ਉਪਰਲੇ ਦੀ ਵੀ ਸ਼ਲਾਘਾ ਕੀਤੀ।
ਸਮੁੱਚੇ ਤੋਰ ਤੇ ਸਿਮਰਨ ਸਿੰਘ ਦੀ ਆਮਦ ਦਾ ਰਾਤਰੀ ਭੋਜ ਉਸ ਦੇ ਮਾਣ ਸੰਬੰਧੀ ਇਕ ਮੀਲ ਪੱਥਰ ਸਾਬਤ ਹੋਇਆ।

Leave a Reply

Your email address will not be published. Required fields are marked *

%d bloggers like this: