ਸਿੱਖ ਵਿਰੋਧੀਆਂ ਦੀਆਂ ਭਰਾ ਮਾਰੂ ਜੰਗ ਦੀ ਸਾਜ਼ਿਸ਼ ਪ੍ਰਤੀ ਸੁਚੇਤ ਰਹਿਣ: ਸਿੱਖ ਫੈਡਰੇਸ਼ਨ ਜਰਮਨੀ

ss1

ਸਿੱਖ ਵਿਰੋਧੀਆਂ ਦੀਆਂ ਭਰਾ ਮਾਰੂ ਜੰਗ ਦੀ ਸਾਜ਼ਿਸ਼ ਪ੍ਰਤੀ ਸੁਚੇਤ ਰਹਿਣ: ਸਿੱਖ ਫੈਡਰੇਸ਼ਨ ਜਰਮਨੀ

ਅੰਮ੍ਰਿਤਸਰ 21 ਮਈ (ਸਰਚਾਂਦ ਸਿੰਘ): ਜਰਮਨ ਦੇ ਗਰਮ ਖਿਆਲੀ ਸਿਖ ਜਥੇਬੰਦੀ ਸਿੱਖ ਫੈਡਰੇਸ਼ਨ ਜਰਮਨੀ ਨੇ ਸਿਖ ਵਿਰੋਧੀ ਏਜੰਸੀਆਂ ਵੱਲੋਂ ਸਿਖਾਂ ਦੇ ਧਾਰਮਿਕ ਖੇਤਰ ‘ਚ ਆਪਣੇ ਪਿਆਦਿਆਂ ਦੀ ਵੱਡੇ ਪੱਧਰ ਤੇ ਘੁਸਪੈਠ ਕਰਾ ਕੇ ਸਿਖ ਕੌਮ ‘ਚ ਭਰਾ ਮਾਰੂ ਜੰਗ ਕਰਾਉਣ ਦੀ ਰਚੀ ਜਾ ਰਹੀ ਸਾਜ਼ਿਸ਼ ਪ੍ਰਤੀ ਖ਼ਬਰਦਾਰ ਕੀਤਾ ਹੈ। ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਰੀ ਗੁਰਦਿਆਲ ਸਿੰਘ ਲਾਲੀ , ਭਾਈ ਸੁਖਦੇਵ ਸਿੰਘ ਹੇਰਾਂ, ਭਾਈ ਅਵਤਾਰ ਸਿੰਘ ਪੱਡਾ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਸੁਖਦੇਵ ਸਿੰਘ ਕਲੋਨ, ਭਾਈ ਹਰਪਾਲ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਜਤਿੰਦਰ ਵੀਰ ਸਿੰਘ ਪਧਿਆਣਾ, ਭਾਈ ਬਲਕਾਰ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਸਮੁੱਚੀਆਂ ਸੰਗਤਾਂ ਨੂੰ ਪੰਥ ਵਿਰੋਧੀਆਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤੀ ਅਤੇ ਸਿਖ ਵਿਰੋਧੀ ਏਜੰਸੀਆਂ ਇਕ ਹਥਿਆਰ ਵਜੋਂ ਵਰਤਦਿਆਂ ਅਲੱਗ ਅਲੱਗ ਪ੍ਰਚਾਰਕਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਭੇਜਦੇ ਰਹਿੰਦੇ ਹਨ ਅਤੇ ਉਨ੍ਹਾਂ ਤੋਂ ਗੁਮਰਾਹਕੁਨ ਪ੍ਰਚਾਰ ਕਰਵਾ ਕੇ ਸਿਖਾਂ ਇਕ ਦੂਜੇ ਪ੍ਰਤੀ ਸ਼ੰਕਾ ਅਤੇ ਆਪਸੀ ਦੂਰੀ ਪੈਦਾ ਕਰ ਰਹੀਆਂ ਹਨ ।

ਕਈ ਵਾਰ ਤਾਂ ਵਿਦੇਸ਼ਾਂ ‘ਚ ਸਿੱਖਾਂ ਨੂੰ ਬਦਨਾਮ ਕਰਨ ਆਪਣੇ ਪਿਆਦਿਆਂ ਤੋਂ ਗਲਤ ਪ੍ਰਚਾਰ ਕਰਵਾ ਕੇ ਸਿਖ ਭਾਈਚਾਰੇ ਨੂੰ ਉਕਸਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮੀਟਿੰਗ ਬਾਰੇ ਜਾਰੀ ਬਿਆਨ ‘ਚ ਭਾਈ ਗੁਰਮੀਤ ਸਿੰਘ ਖਨਿਆਣ ਨੇ ਦੋਸ਼ ਲਾਇਆ ਕਿ ਭਾਰਤੀ ਹੁਕਮਰਾਨਾਂ ਵੱਲੋਂ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਤੇ ਵਿਤਕਰਾ ਨਿਰੰਤਰ ਜਾਰੀ ਰੱਖੀਆਂ ਜਾ ਰਹੀਆਂ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਆਪਣੇ ਬਣਦੇ ਹੱਕ ਲੈਣ ਲਈ ਬਹੁਤ ਜਦੋਂ ਜਹਿਦ ਕਰਨ ਦੇ ਬਾਵਜੂਦ ਵੀ ਨਿਰਾਸ਼ਾ ਹੀ ਪਲੇ ਪੈਂਦੀ ਰਹੀ ਹੈ। ਸਿੱਖਾਂ ਨੂੰ ਗ਼ੁਲਾਮ ਬਣਾ ਕੇ ਰੱਖਣਾ ਦੀ ਨੀਤੀ ਤਹਿਤ ਭਾਰਤੀ ਹਕੂਮਤ ਹਰ ਤਰਾਂ ਦੇ ਹੱਥ ਕੰਦੇ ਵਰਤ ਰਹੀ ਹੈ। ਸਿੱਖਾਂ ਨੂੰ ਉਨ੍ਹਾਂ ਦੀ ਗੁਲਾਮੀ ਦਾ ਅਹਿਸਾਸ ਕਰਾਉਣ ਲਈ ਸਿੱਖਾਂ ਦੇ ਗੁਰਧਾਮਾਂ ਨੂੰ ਢਹਿ ਢੇਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ ਰਿਹਾ। ਉਨ੍ਹਾਂ ਆਪਣੇ ਟੀਚੇ ਦੀ ਗਲ ਕਰਦਿਆਂ ਕਿਹਾ ਕਿ ਸਿੱਖ ਫੈਡਰੇਸ਼ਨ ਜਰਮਨ ਦਾ ਨਿਸ਼ਾਨਾ ਸਿੱਖਾਂ ਦਾ ਆਪਣਾ ਕੌਮੀ ਘਰ ਹਾਸਲ ਕਰਨਾ ਹੈ। ਉਨ੍ਹਾਂ ਸਿਖ ਕੌਮ ਨੂੰ ਕਿਸੇ ਵੀ ਗੁਮਰਾਹਕੁਨ ਪ੍ਰਚਾਰ ਤੋਂ ਪ੍ਰਭਾਵਿਤ ਹੋਕੇ ਆਪਣੇ ਸਹੀ ਨਿਸ਼ਾਨੇ ਤੋਂ ਨਾਂ ਭਟਕਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *