ਸਿੱਖ ਵਿਦਿਆਰਥਣ ਦੇ ਜ਼ਬਰੀ ਵਾਲ ਕੱਟਣ ‘ਤੇ ਹੰਗਾਮਾ

ss1

ਸਿੱਖ ਵਿਦਿਆਰਥਣ ਦੇ ਜ਼ਬਰੀ ਵਾਲ ਕੱਟਣ ‘ਤੇ ਹੰਗਾਮਾ

ਗੁਰਦਾਸਪੁਰ, 16 ਦਸੰਬਰ (ਪ.ਪ.): ਕਸਬਾ ਦੀਨਾਨਗਰ ਦੇ ਪ੍ਰਾਈਵੇਟ ਸਕੂਲ ਵਿੱਚ ਆਪਣੀ ਹੀ ਵਿਦਿਆਰਥਣ ਦੇ ਜਬਰੀ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਵਾਦ ਹੋਣ ਤੋਂ ਬਾਅਦ ਦੀਨਾਨਗਰ ਪੁਲਿਸ ਨੇ ਲੜਕੀ ਦੇ ਮਾਪਿਆਂ ਦੀ ਸ਼ਿਕਾਇਤ ਉਤੇ ਸਕੂਲ ਦੇ ਡਾਇਰੈਕਟਰ ਸੰਜੇ ਮਹਾਜਨ, ਉਸ ਦੇ ਲੜਕੇ ਪਿਯੂਸ਼ ਮਹਾਜਨ ਤੇ ਪਤਨੀ ਪ੍ਰਿੰਸੀਪਲ ਰਜਨੀ ਮਹਾਜਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮਦਰ ਪ੍ਰਾਈਡ ਮਾਡਰਨ ਸਕੂਲ ਵਿੱਚ ਪੜ੍ਹਦੀ ਤੀਸਰੀ ਜਮਾਤ ਦੀ ਵਿਦਿਆਰਥਣ ਦੇ ਵਾਲ ਸਕੂਲ ਦੇ ਪ੍ਰਬੰਧਕਾਂ ਨੇ ਇਸ ਕਰਕੇ ਕੱਟ ਦਿੱਤੇ ਕਿਉਂਕਿ ਉਸ ਨੇ ਸਕੂਲ ਦੇ ਨਿਯਮਾਂ ਮੁਤਾਬਕ ਦੋ ਗੁੱਤਾਂ ਦੀ ਬਜਾਏ ਇੱਕ ਗੁੱਤ ਕੀਤੀ ਹੋਈ ਸੀ।
ਬੱਚੀ ਦੀ ਮਾਂ ਰਾਜਵੰਤ ਕੌਰ ਮੁਤਾਬਕ ਬੱਚੀ ਸਕੂਲ ਤੋਂ ਲੇਟ ਹੋ ਰਹੀ ਸੀ। ਜਲਦਬਾਜ਼ੀ ਵਿੱਚ ਉਹ ਇੱਕ ਗੁੱਤ ਕਰਕੇ ਹੀ ਸਕੂਲ ਚਲੀ ਗਈ। ਜਦੋਂ ਇਸ ਬਾਰੇ ਸਕੂਲ ਦੇ ਡਾਇਰੈਕਟਰ ਸੰਜੇ ਮਹਾਜਨ ਤੇ ਉਸ ਦੇ ਲੜਕੇ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਇਸ ਨੂੰ ਸਕੂਲ ਨਿਯਮਾਂ ਦੇ ਉਲਟ ਮੰਨਦਿਆਂ ਸਜ਼ਾ ਦੇਣ ਲਈ ਬੱਚੀ ਦੇ ਜਬਰੀ ਵਾਲ ਕੱਟ ਦਿੱਤੇ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਉਸ ਉਤੇ ਵਿਰੋਧ ਪ੍ਰਗਟਾਇਆ। ਸਿੱਖ ਜਥੇਬੰਦੀਆਂ ਨੇ ਥਾਣਾ ਚੌਕ ਵਿੱਚ ਧਰਨਾ ਲਾ ਦਿੱਤਾ ਤੇ ਚੱਕਾ ਜਾਮ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਤਿੰਨ ਦੇ ਖਿਲਾਫ ਕੇਸ ਦਰਜ ਕਰ ਲਿਆ। ਦੂਜੇ ਪਾਸੇ ਸਕੂਲ ਪ੍ਰਬੰਧਕ ਇਸ ਪੂਰੇ ਵਿਵਾਦ ਉਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਿਹਾ ਹੈ।

Share Button

Leave a Reply

Your email address will not be published. Required fields are marked *