Sun. Sep 15th, 2019

ਸਿੱਖ ਵਿਗਿਆਨੀ ਹਰਮੀਤ ਸਿੰਘ ਮਲਿਕ ਦੀ ਨੈਸ਼ਨਲ ਅਕੈਡਮੀ ਆਫ ਸਾਇੰਸ ਲਈ ਚੋਣ

ਸਿੱਖ ਵਿਗਿਆਨੀ ਹਰਮੀਤ ਸਿੰਘ ਮਲਿਕ ਦੀ ਨੈਸ਼ਨਲ ਅਕੈਡਮੀ ਆਫ ਸਾਇੰਸ ਲਈ ਚੋਣ

ਫਰੈਡ ਹਚਿਨਸਨ ਕੈਂਸਰ ਰਿਸਰਚ ਸੈਂਟਰ ਵਿਚ ਕੰਮ ਕਰਦੇ ਸਿੱਖ ਅਮਰੀਕੀ ਵਿਗਿਆਨੀ (ਬਾਇਆਲੋਜਿਸਟ) ਹਰਮੀਤ ਸਿੰਘ ਮਲਿਕ ਦੀ ਨੈਸ਼ਨਲ ਅਕੈਡਮੀ ਆਫ ਸਾਇੰਸ ਲਈ ਚੋਣ ਕੀਤੀ ਗਈ ਹੈ। ਨੈਸ਼ਨਲ ਅਕੈਡਮੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਚੋਣ ਅਸਲ ਖੋਜ਼ ਵਿਚ ਵਿਸ਼ੇਸ਼ ਤੇ ਨਿਰੰਤਰ ਪ੍ਰਾਪਤੀਆਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ।

ਮਲਿਕ ਜੋ ਬੇਸਿਕ ਸਾਇੰਸਜ ਡਵੀਜਨ ਦੇ ਮੈਂਬਰ ਹਨ ਤੇ ਹਾਵਰਡ ਹਗਜ਼ ਮੈਡੀਕਲ ਇੰਸਟੀਚਿਊਟ ਇਨਵੈਸਟੀਗੇਟਰ ਹਨ, ਨੇ ਜੈਨੇਟਿਕ ਵਿਰੋਧ ਤੇ ਜੀਨਜ਼ ਦੌੜ ਬਾਰੇ ਅਧਿਅਨ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਜੀਨਜ਼ ਕਿਵੇਂ ਵਿਕਾਸ ਕਰਦੇ ਹਨ।

ਬੇਸਿਕ ਸਾਇੰਸਜ਼ ਡਵੀਜ਼ਨ ਡਾਇਰੈਕਟਰ ਡਾ ਸੂ ਬਿਗਿਨਸ ਨੇ ਸੈਂਟਰ ਨੂੰ ਭੇਜੀ ਈ ਮੇਲ ਵਿਚ ਕਿਹਾ ਹੈ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਡਵੀਜ਼ਨ ਵਿਚ ਹਰਮੀਤ ਸਿੰਘ ਮਲਿਕ ਦੀਆਂ ਸੇਵਾਵਾਂ ਮਿਲੀਆਂ ਹਨ। ਹਰਮੀਤ ਸਿੰਘ ਮਲਿਕ ਇਕ ਮਹਾਨ ਵਿਗਿਆਨੀ ਹਨ।

Leave a Reply

Your email address will not be published. Required fields are marked *

%d bloggers like this: