Fri. Apr 19th, 2019

ਸਿੱਖ ਰਾਜਪੂਤ ਭਾਈਚਾਰੇ ਨੂੰ ਓ.ਬੀ.ਸੀ ਸ੍ਰੇਣੀ ’ਚ ਸ਼ਾਮਲ ਕਰਨ ਦਾ ਸਵਾਗਤ

ਸਿੱਖ ਰਾਜਪੂਤ ਭਾਈਚਾਰੇ ਨੂੰ ਓ.ਬੀ.ਸੀ ਸ੍ਰੇਣੀ ’ਚ ਸ਼ਾਮਲ ਕਰਨ ਦਾ ਸਵਾਗਤ
ਭਾਈਚਾਰੇ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲੇਗਾ ਲਾਭ-ਭੂਰੀਮਾਜਰਾ

ਰਾਜਪੁਰਾ 7 ਦਸੰਬਰ (ਐਚ.ਐਸ.ਸੈਣੀ)- ਸਿੱਖ ਰਾਜਪੂਤ ਭਾਈਚਾਰੇ ਨੂੰ ਦੂਜੀਆਂ ਪਛੜੀਆਂ ਸ੍ਰੇਣੀਆਂ ਵਿੱਚ ਸ਼ਾਮਲ ਕਰਨ ਦਾ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕੈਬਨਿਟ ਵਿੱਚ ਲਏ ਗਏ ਫੈਸਲੇ ਨਾਲ ਜਿੱਥੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਰਾਜਪੂਤ ਭਾਈਚਾਰੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ ਉਥੇ ਇਸ ਨਾਲ ਸਮੂਹ ਰਾਜਪੁੂਤ ਭਾਈਚਾਰੇ ਵੱਲੋਂ ਇਸ ਫੈਸਲੇ ਦਾ ਸਵਾਗਤ ਕਰਦਿਆਂ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪੁੂਤ ਭਲਾਈ ਬੋਰਡ ਪੰਜਾਬ ਦੇ ਸੀ. ਵਾਈਸ ਚੇਅਰਮੈਨ ਸੁਖਬੀਰ ਸਿੰਘ ਭੁਰੀਮਾਜਰਾ ਵਲੋਂ ਰਾਜਪੁਤ ਭਾਈਚਾਰੇ ਦੀ ਰੱਖੀ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆ ਕੀਤਾ।
ਰਾਜਪੂਤ ਭਲਾਈ ਬੋਰਡ ਦੇ ਸੀ. ਵਾਈਸ ਚੇਅਰਮੈਨ ਭੂਰੀਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਰਾਜਪੂਤ ਭਾਈਚਾਰੇ ਨੂੰ ਦੂਜੀਆਂ ਪਛੜੀਆਂ ਸ੍ਰੇਣੀਆਂ ਵਿੱਚ ਸ਼ਾਮਲ ਕਰਨ ਨਾਲ ਜਿਥੇ ਆਰਥਿਕ ਪੱਖੋ ਕਮਜੋਰ ਪਰਿਵਾਰਾਂ ਨੂੰ ਸਰਕਾਰੀ ਸਹੂਲਤਾਵਾਂ ਦਾ ਲਾਭ ਮਿਲੇਗਾ ਤੇ ਇਸ ਦੇ ਨਾਲ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਦੇ ਲਈ ਰਾਖਵਾ ਕਰਨ ਮਿਲਣ ਕਰਕੇ ਨੌਕਰੀ ਦੇ ਮੌਕੇ ਮਿਲਣਗੇ। ਇਸ ਮੋਕੇ ਸੰਤੋਖ ਸਿੰਘ ਮਾਂਗਪੁਰ, ਮਹਿੰਦਰ ਸਿੰਘ ਢਕਾਨਸੂ, ਸੁੱਚਾ ਸਿੰਘ ਅਲੀਮਾਜਰਾ, ਪਰਮਜੀਤ ਸਿੰਘ ਸਰਪੰਚ ਨਸ਼ੈਹਰਾ, ਸਤਵਿੰਦਰ ਸਿੰਘ ਬੰਟੀ, ਜਥੇਦਾਰ ਦਰਸ਼ਨ ਸਿੰਘ ਭੂਰੀਮਾਜਰਾ, ਹਜਾਰਾ ਸਿੰਘ ਭੂਰੀਮਾਜਰਾ, ਧਰਮ ਸਿੰਘ, ਪਰਸਨ ਸਿੰਘ ਭੂਰੀਮਾਜਰਾ, ਧਰਮ ਸਿੰਘ, ਹਜਾਰਾ ਸਿੰਘ, ਕਸ਼ਮੀਰ ਸਿੰਘ ਸੰਭੂ ਕਲਾਂ, ਸੁਖਦੇਵ ਸਿੰਘ ਸਰਪੰਚ ਊਰਨਾ, ਰਾਜ ਸਰਪੰਚ ਚਲਹੇੜੀ, ਵਰਖਾ ਰਾਮ ਚਲਹੇੜੀ, ਬਿਟੂ ਚਲਹੇੜੀ, ਪ੍ਰਕਾਸ਼ ਸਿੰਘ ਆਲਮਪੁਰ, ਸਤਨਾਮ ਸਿੰਘ ਸ਼ਾਮਦੋ, ਸਮੇਤ ਹੋਰ ਰਾਜਪੂਤ ਭਾਈਚਾਰੇ ਦੇ ਲੋਕ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: