ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਸਿੱਖ ਰਾਈਡਰਜ ਵੱਲੋਂ ਬੇਕਰਸਫੀਲਡ ਵਿੱਖੇ ਕਰਵਾਈ ਸੱਤਵੀਂ ਸਲਾਨਾਂ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਸਿੱਖ ਰਾਈਡਰਜ ਵੱਲੋਂ ਬੇਕਰਸਫੀਲਡ ਵਿੱਖੇ ਕਰਵਾਈ ਸੱਤਵੀਂ ਸਲਾਨਾਂ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ, 16 ਅਕਤੂਬਰ ( ਰਾਜ ਗੋਗਨਾ )— ਸਿੱਖ ਰਾਈਡਰਜ ਆਫ਼ ਅਮਰੀਕਾ ਨਾਮੀ ਮੋਟਰਸਾਈਕਲ ਕਲੱਬ ਬੇਕਰਸਫੀਲਡ ਵਿੱਚ ਵਿਸਕਾਨਸਿਨ ਗੁਰੂਘਰ ਵਿੱਖੇ ਹੋਏ ਨਸਲੀ ਹਮਲੇ ਪਿੱਛੋਂ ਹੋਂਦ ਵਿੱਚ ਆਇਆ ਸੀ, ਇਸ ਗਰੁਪ ਵੱਲੋਂ ਅਮਰੀਕਾ ਦੇ ਵੱਖੋਂ ਵੱਖ ਸ਼ਹਿਰਾਂ ਵਿੱਚ ਪਹੁੰਚਕੇ ਅਮਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਦਾ ਹੈ।

ਹਰ ਸਾਲ ਸਿੱਖ ਰਾਈਡਰਜ ਵੱਲੋਂ ਅਮਰੀਕਨ ਲੋਕਾਂ ਦੇ ਵੱਖੋ ਵੱਖ ਸਮਾਗਮਾ ਵਿੱਚ ਪਹੁੰਚਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਲੰਘੇ ਸਨੀਵਾਰ ਬੇਕਰਸਫੀਲਡ ਵਿਖੇ ਸਿੱਖ ਰਾਈਡਰਜ ਆਫ਼ ਅਮਰੀਕਾ ਦੇ ਕਾਰਕੁਨਾਂ ਵੱਲੋਂ ਸ਼ਾਨਦਾਰ ਸੱਤਵੀ ਸਲਾਨਾਂ ਮੋਟਰ-ਸਾਇਕਲ ਰੈਲੀ ਦਾ ਅਯੋਜਨ ਸਥਾਨਿਕ ਹਾਰਲੀ ਡੇਵਿਡਸਨ ਡੀਲਰਸ਼ਿੱਪ ਤੇ ਕੀਤਾ ਗਿਆ ਜਿਸ ਵਿੱਚ 200 ਉੱਪਰ ਮੋਟਰਸਾਈਕਲ ਸਵਾਰਾ ਨੇ ਭਾਗ ਲਿਆ ਅਤੇ ਕੁਲ 500 ਦੇ ਕਰੀਬ ਅਮਰੀਕਨ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਰੈਲੀ ਦੌਰਾਨ 4 ਲੋਕਲ ਚੈਰਟੀਆਂ ਲਈ 8000 ਡਾਲਰ ਫੰਡ ਵੀ ਇਕੱਤਰ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਬੁਲਾਰਿਆ ਨੇ ਦੱਸਿਆ ਕਿ ਇਸ ਸਾਲ ਇਸ ਮੌਕੇ ਖਾਸ ਤੌਰ ਤੇ ਲੱਗੇ ਸਿੱਖ ਰਾਈਡਰਜ ਬੂਥ ਤੋਂ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਪੈਂਫਲਿੱਟ ਵੀ ਵੰਡੇ ਗਏ।

ਪਾਣੀ ਦੀਆਂ ਬੋਤਲਾਂ ਅਤੇ ਹੋਰ ਸਨੈਕ ਵਗੈਰਾ ਦਾ ਵੀ ਸਿੱਖ ਰਾਈਡਰਜ ਵੱਲੋਂ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਪਿੱਛੋਂ ਇਹ ਰੈਲੀ ਪਾਇਲਜ਼ ਬੋਆਏਜ਼ ਕੈਂਪ ਵਿੱਖੇ ਪਹੁੰਚੀ ਜਿਥੇ ਪੰਜਾਬੀ ਗੀਤਾਂ ਤੇ ਭੰਗੜਾ ਪਾਉਦੇ ਗੋਰੇ ਸਿੱਖ ਲਟਰੇਚਰ ਲੈਕੇ ਖੁਸ਼ੀ ਖੁਸ਼ੀ ਘਰੋ ਘਰੀ ਪਰਤੇ। ਇਸ ਮੌਕੇ ਬਹੁਤ ਸਾਰੇ ਗੋਰੇ ਜਿਹੜੇ ਸਿੱਖ ਧਰਮ ਤੋਂ ਅਣਜਾਣ ਸਨ, ਸਿੱਖ ਧਰਮ ਪ੍ਰਤੀ ਜਾਣਕੇ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਰਾਈਡਰਜ ਦੇ ਇਸ ਉਪਰਾਲੇ ਦੀ ਉਹਨਾਂ ਭਰਪੂਰ ਸਲਾਘਾ ਕੀਤੀ। ਇਸ ਮੌਕੇ ਗੋਰਿਆ ਦੇ ਬੈੰਡ ਨੇ ਵੀ ਆਪਣੀ ਗਾਇਕੀ ਦੀ ਜਾਦੂ ਬਖੇਰਿਆ ਅਤੇ ਸਿੱਖ ਰਾਇਡਰਜ਼ ਵੱਲੋਂ ਪੰਜਾਬੀ ਖਾਣੇ ਦੇ ਨਾਲ ਨਾਲ ਅਮੈਰਿਕਨ ਤੇ ਮੈਕਸੀਕਨ ਲੰਚ ਵੀ ਸਰਵ ਕੀਤਾ ਗਿਆ।

ਇਸ ਮੌਕੇ ਮਹਿੰਦੀ ਅਤੇ ਫੇਸ ਪੇਂਟਿੰਗ ਬੱਚਿਆ ਲਈ ਖ਼ਾਸ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਬੇਕਰਸਫੀਲਡ ਦੀ ਮੇਅਰ ਕੈਰਨ ਗੋ ਅਤੇ ਹੋਰ ਵੀ ਬਹੁਤ ਸਾਰੇ ਸਿੱਟੀ ਅਫੀਸੀਅਲਜ ਅਤੇ ਸੰਸਥਾਵਾਂ ਦੇ ਮੈਂਬਰਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਸਿੱਖ ਰਾਈਡਰਜ਼ ਆਫ ਅਮੈਰਿਕਾ ਦਾ ਸ਼ਾਨਦਾਰ ਸਮਾਗਮ ਲਈ ਸ਼ੁਕਰੀਆ ਅਦਾ ਕੀਤਾ। ਅਖੀਰ ਅਮਿੱਟ ਪੈੜ੍ਹਾਂ ਛੱਡਦੀ ਇਹ ਰੈਲੀ ਯਾਦਗਾਰੀ ਹੋ ਨਿਬੜੀ।

Leave a Reply

Your email address will not be published. Required fields are marked *

%d bloggers like this: