ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jul 8th, 2020

ਸਿੱਖ ਰਾਈਡਰਜ ਵੱਲੋਂ ਡੈਲਸ ਵਿੱਖੇ ਕਰਵਾਈ ਪੰਜਵੀਂ ਸਲਾਨਾਂ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਸਿੱਖ ਰਾਈਡਰਜ ਵੱਲੋਂ ਡੈਲਸ ਵਿੱਖੇ ਕਰਵਾਈ ਪੰਜਵੀਂ ਸਲਾਨਾਂ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਨਿਊਯਾਰਕ, 10 ਜੂਨ ( ਰਾਜ ਗੋਗਨਾ )— ਬੀਤੇਂ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਡੈਲਸ ਵਿਖੇਂ ਸਿੱਖ ਰਾਈਡਰਜ ਆਫ਼ ਅਮਰੀਕਾ ਨਾਮੀ ਇਕ ਮੋਟਰਸਾਈਕਲ ਕਲੱਬ ਜੋ ਬੇਕਰਸਫੀਲਡ ਅਤੇ ਵਿਸਕਾਨਸਿਨ ਵਿੱਚ ਗੁਰੂਘਰਾਂ ਵਿੱਖੇ ਹੋਏ ਨਸ਼ਲੀ ਹਮਲੇ ਪਿੱਛੋਂ ਹੋਂਦ ਵਿੱਚ ਆਇਆ ਸੀ, ਇਸ ਗਰੁਪ ਵੱਲੋਂ ਅਮਰੀਕਾ ਦੇ ਵੱਖੋਂ ਵੱਖ ਸ਼ਹਿਰਾਂ ਵਿੱਚ ਪਹੁੰਚਕੇ ਅਮਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਦਾ ਹੈ। ਹਰ ਸਾਲ ਸਿੱਖ ਰਾਈਡਰਜ ਵੱਲੋਂ ਅਮਰੀਕਨ ਲੋਕਾਂ ਦੇ ਵੱਖੋ ਵੱਖ ਸਮਾਗਮਾ ਵਿੱਚ ਪਹੁੰਚਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਲੰਘੇ ਹਫਤੇ ਡੈਲਸ ਟੈਕਸਾਸ ਵਿਖੇ ਸਿੱਖ ਰਾਈਡਰਜ ਆਫ਼ ਅਮਰੀਕਾ ਦੇ ਕਾਰਕੁਨਾਂ ਵੱਲੋਂ ਸ਼ਾਨਦਾਰ ਪੰਜਵੀ ਸਲਾਨਾਂ ਮੋਟਰ-ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ।
ਇਹ ਬਾਈਕ ਰੈਲੀ ਸਾਈਕਲ ਗੇਅਰ ਡੀਲਰਸ਼ਿੱਪ ਬਿੱਡਫਰਡ ਤੋਂ ਪੰਜਾਬੀ ਵਿੱਚ ਅਰਦਾਸ ਤੇ ਗੋਰਿਆਂ ਵੱਲੋਂ ਪਰੇਅਰ ਕਰਕੇ ਸੁਰੂ ਕੀਤੀ ਗਈ ‘ਤੇ ਤੀਹ ਮੀਲਾਂ ਦਾ ਸਫਰ ਤਹਿ ਕਰਕੇ ਸਟੋਰਕਸ ਪਲੇਸ ਡੈਲਸ ਵਿੱਖੇ ਸਮਾਪਤ ਹੋਈ। ਇਸ ਰੈਲੀ ਨੂੰ ਫਰੀਵੇਅ ਬੰਦ ਕਰਕੇ ਪੁਲਿਸ ਐਸਕੋਰਟ ਦੁਬਾਰਾ ਬਿੱਡਫਰਡ ਤੋਂ ਡੈਲਸ ਲਿਜਾਇਆ ਗਿਆ। ਇਸ ਰੈਲੀ ਵਿੱਚ 230 ਤੋਂ ਵੱਧ ਮੋਟਰ ਸਾਈਕਲ ਸਵਾਰਾਂ ਨੇ ਹਿੱਸਾ ਲਿਆ, ਸੈਂਕੜਿਆ ਦੇ ਹਿਸਾਬ ਅਮਰੀਕਨ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਰੈਲੀ ਦੌਰਾਂਨ 5 ਲੋਕਲ ਲਾਅ ਇੰਨਫੋਰਸਮੈਂਟ ਚੈਰਟੀਆਂ ਲਈ $7500 ਡਾਲਰ ਦਾ ਫੰਡ ਵੀ ਦਿੱਤਾ ਗਿਆ । ਇਸ ਮੌਕੇ ਸੰਸਥਾ ਦੇ ਬੁਲਾਰਿਆ ਨੇ ਦੱਸਿਆ ਕਿ ਇਸ ਸਾਲ ਇਸ ਮੌਕੇ ਖਾਸ ਤੌਰ ਤੇ ਲੱਗੇ ਸਿੱਖ ਰਾਈਡਰਜ ਬੂਥ ਤੋਂ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਪੈਂਫਲਿੱਟ ਵੀ ਵੰਡੇ ਗਏ।ਇਸ ਮੌਕੇ ਬਹੁਤ ਸਾਰੇ ਗੋਰੇ ਜਿਹੜੇ ਸਿੱਖ ਧਰਮ ਤੋਂ ਅਣਜਾਣ ਸਨ, ਸਿੱਖ ਧਰਮ ਪ੍ਰਤੀ ਜਾਣਕੇ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਰਾਈਡਰਜ ਦੇ ਇਸ ਉਪਰਾਲੇ ਦੀ ਉਹਨਾਂ ਭਰਪੂਰ ਸਲਾਘਾ ਕੀਤੀ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਿਟੀ ਮੇਅਰ ਅਤੇ ਪੁਲਿਸ ਚੀਫ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ। ਹੁਣ ਤੱਕ ਪਿਛਲੇ ਸੱਤ ਸਾਲਾਂ ਦੌਰਾਨ ਸਿੱਖ ਰਾਈਡਰਜ਼ ਆਫ ਅਮੈਰਿਕਾ ਇੱਕ ਲੱਖ ਪੱਚੀ ਹਜ਼ਾਰ ਡਾਲਰ ਲੋਕਲ ਲਾਅ ਇੰਨਫੋਰਸਮਿੰਟ ਅਤੇ ਲੋਕਲ ਚੈਰਟੀਆਂ ਨੂੰ ਦਾਨ ਕਰ ਚੁੱਕੇ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: