Wed. Apr 24th, 2019

ਸਿੱਖ ਮੋਟਰ-ਸਾਈਕਲ ਕਲੱਬ ਕੈਨੇਡਾ ਤੋਂ 6 ਸਰਦਾਰਾ ਦਾ ਜੱਥਾ ਮੋਟਰ ਸਾਈਕਲਾਂ ਤੇ ਪੰਜਾਬ ਲਈ ਰਵਾਨਾ ਹੋਇਆਂ

ਸਿੱਖ ਮੋਟਰ-ਸਾਈਕਲ ਕਲੱਬ ਕੈਨੇਡਾ ਤੋਂ 6 ਸਰਦਾਰਾ ਦਾ ਜੱਥਾ ਮੋਟਰ ਸਾਈਕਲਾਂ ਤੇ ਪੰਜਾਬ ਲਈ ਰਵਾਨਾ ਹੋਇਆਂ

ਨਿਊਯਾਰਕ/ ਵੈਨਕੂਵਰ ( ਰਾਜ ਗੋਗਨਾ )—ਬੀਤੇ ਦਿਨ ਕੈਨੇਡਾ ਦੀ ਧਰਤੀ ਤੋਂ 6 ਸਰਦਾਰਾਂ ਦਾ ਇਕ ਕਾਫ਼ਲਾ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੂਰਬ ਦੀ ਆਮਦ ਵਿੱਚ ਕੈਨੇਡਾ ਤੋਂ ਬਾ-ਰਾਸਤਾ ਅਮਰੀਕਾ, ਇੰਗਲੈਂਡ ਅਤੇ ਯੂਰਪ ਸਮੇਤ ਕੋਈ 20 ਦੇਸ਼ਾ ਵਿੱਚ ਦੀ ਗੁਜ਼ਰਦਾ ਹੋਇਆ, ਪਾਕਿਸਤਾਨ ਵਿਚਲੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਦਿਆਂ, ਲੱਗਭਗ 40 ਦਿਨ ਦਾ ਸਫਰ ਤੈਅ ਕਰਕੇ ਵਾਹਘਾ ਸਰਹੱਦ ਰਾਹੀਂ ਪੰਜਾਬ ਦਾਖ਼ਲ ਹੋਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਵਾਸਤੇ ਰਵਾਨਾਂ ਹੋਇਆਂ ।

ਸਿੱਖ ਮੋਟਰ-ਸਾਈਕਲ ਕਲੱਬ ਕੈਨੇਡਾ ਦੀ ਇਹ ਸੰਸਥਾ ਜਿੰਨਾਂ ਚ’ਸਰਦਾਰ ਪ੍ਰਰਵਜੀਤ ਸਿੰਘ ਤੱਖਰ, ਜਤਿੰਦਰ ਸਿੰਘ, ਸਰਦਾਰ ਆਜਾ਼ਦ ਸਿੰਘ ਸਿੱਧੂ, ਸਰਦਾਰ ਜੰਟਾ ਸਿੰਘ ਧਾਲੀਵਾਲ, ਸਰਦਾਰ ਸੁਖਬੀਰ ਸਿੰਘ ਜਸਮੀਤ ਸਿੰਘ ਹੋਰਾਂ ਵੱਲੋਂ ਇਸ ਜ਼ਖਮ ਭਰਪੂਰ ਸਫ਼ਰ ਦਾ ਉਪਰਾਲਾ, ਦਸਤਾਰ ਦੀ ਸ਼ਾਨ ਵਧਾਉਣ ਖ਼ਾਤਰ, ਅਤੇ ਸੱਚੇ ਪਾਤਸ਼ਾਹ ਦਾ ਵਾਕ “ਮਾਣਸ ਕੀ ਜਾਤ ਸਭੈ ਅਤੇ ਪਹਿਚਾਨਬੋ” ਦਾ ਖ਼ੂਬਸੂਰਤ ਪੈਗ਼ਾਮ ਕੁੱਲ ਦੁਨੀਆ ਵਿੱਚ ਵੰਡਦੇ ਹੋਏ ਖਾਲਸਾ ਏਡ ਵਰਗੀ ਇਕ ਵੱਕਾਰੀ ਸੰਸਥਾ ਵਾਸਤੇ ਮਾਇਕ ਸਹਾਇਤਾ ਜੁਟਾਉਣ ਵਾਸਤੇ ਕੀਤਾ ਜਾ ਰਿਹਾ ਹੈ।ਇਸ ਜਥੇ ਨੂੰ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਰਵਾਨਾ ਕੀਤਾ। ਯਾਦ ਰਹੇ ਕਿ ਖਾਲਸਾ ਏਡ ਉਹ ਸੰਸਥਾ ਹੈ ਜਾਤ-ਪਾਤ ਧਰਮ ਨਸ਼ਲ ਤੋਂ ਉੱਪਰ ਉਠ ਕੇ ਮਜ਼ਲੂਮਾਂ ਬੇਸਹਾਰਿਆਂ ਦੀ ਅਤੇ ਮਨੁੱਖਤਾ ਦਾ ਜਿੱਥੇ ਘਾਣ ਹੁੰਦਾ ਹੋਵੇ ਸੇਵਾ ਕਰਦੀ ਹੈ।

Share Button

Leave a Reply

Your email address will not be published. Required fields are marked *

%d bloggers like this: