ਸਿੱਖ ਮਿਸ਼ਨਰੀ ਕਾਲਜ ਦਾ 21ਵਾਂ ਕੇਂਦਰੀ ਗੁਰਮਤਿ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ

ss1

ਸਿੱਖ ਮਿਸ਼ਨਰੀ ਕਾਲਜ ਦਾ 21ਵਾਂ ਕੇਂਦਰੀ ਗੁਰਮਤਿ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ
ਸੰਗਤਾਂ ਨੂੰ ਸੰਬੋਧਨ ਕਰਨ ਲਈ ਸਿੱਖ ਪੰਥ ਦੇ ਮਹਾਨ ਵਿਦਵਾਨ, ਕੀਰਤਨੀ ਜਥੇ ਅਤੇ ਦੇਸ਼ ਪੱਧਰ ਤੇ ਵੱਖ-ਵੱਖ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਤੇ ਆਏ ਮਿਸ਼ਨਰੀ ਅਤੇ ਬਾਲ ਮਿਸ਼ਨਰੀ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ-:ਪ੍ਰਿੰ:ਸੁਰਿੰਦਰ ਸਿੰਘ

img_20160918_163216ਸ਼੍ਰੀ ਅਨੰਦਪੁਰ ਸਾਹਿਬ, 20 ਸਤੰਬਰ(ਦਵਿੰਦਰਪਾਲ ਸਿੰਘ): ਨਿਸ਼ਕਾਮ ਪ੍ਰਚਾਰਕਾਂ ਦੀ ਜਥੇਬੰਦੀ ਸਿੱਖ ਮਿਸ਼ਨਰੀ ਕਾਲਜ (ਰਜਿ:) ਲਧਿਆਣਾ ਜੋ ਕਿ ਪਿਛਲੇ 40-45 ਸਾਲਾਂ ਤੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਭਰਪੂਰ ਯਤਨ ਕਰ ਰਿਹਾ ਹੈ। ਇਸ ਵਲੋਂ ਸਿੱਖ ਫੁਲਵਾੜੀ ਮਾਸਕ ਪੱਤਰ ਲਗ-ਭਗ 70000 ਦੀ ਗਿਣਤੀ ਵਿੱਚ, ਫ੍ਰੀ ਲਿਟਰੇਚਰ ਹਰ ਮਹੀਨੇ 60000, ਗੁਰਬਾਣੀ, ਗੁਰ ਇਤਿਹਾਸ, ਸਿੱਖ ਫਿਲਾਸਫੀ, ਅਤੇ ਸਿੱਖ ਰਹਿਤ ਮਰਯਾਦਾ ਆਦਿ ਦੇ ਵੱਖ-ਵੱਖ ਵਿਸ਼ਿਆਂ ਤੇ ਖੋਜ ਭਰਪੂਰ ਲਿਟਰੇਚਰ 600 ਕਿਤਾਬਾਂ ਦੇ ਰੂਪ ਵਿੱਚ ਛਾਪਕੇ ਸਾਲਾਨਾ ਜੋੜ ਮੇਲੇ, ਹੋਲੇ ਮਹੱਲੇ, ਆਦਿ ਮੌਕਿਆਂ ਤੇ ਸਟਾਲ ਲਗਾਕੇ ਸਿੱਖ ਸੰਗਤਾਂ ਤੱਕ ਲਾਗਤ ਮਾਤਰ ਕੀਮਤ ਤੇ ਪਹੁੰਚਾਇਆ ਜਾਂਦਾ ਹੈ, ਬਾਲ ਮਿਸ਼ਨਰੀ ਪ੍ਰੋਗ੍ਰਾਮਾਂ ਦੇ ਤਹਿਤ ਹਰ ਸਾਲ 10000 ਸਿੱਖ ਬੱਚਿਆਂ ਨੂੰ ਧਾਰਮਿਕ ਕਵਿਤਾਵਾਂ, ਕੀਰਤਨ, ਲੈਕਚਰ ਵਾਰਤਾਲਾਪ ਅਤੇ ਕੁਇਜ਼ ਮੁਕਾਬਲੇ ਕਰਵਾਕੇ ਸਟੇਜ ਤੇ ਲਿਆਇਆ ਜਾਂਦਾ ਹੈ, ਧਾਰਮਿਕ ਪ੍ਰੀਖਿਆ ਰਾਹੀਂ ਹਰ ਸਾਲ 10+2 ਅਤੇ ਕਾਲਜਾਂ ਦੇ ਡੇਢ ਲੱਖ ਵਿਦਿਆਰਥੀਆਂ ਨੂੰ ਨੈਤਿਕ ਅਤੇ ਧਾਰਮਿਕ ਸਿਖਿਆ ਦਿੱਤੀ ਜਾਂਦੀ ਹੈ, ਕੌਮ ਵਿੱਚ ਚੰਗੇ ਪੜੇ ਲਿਖੇ ਪ੍ਰਚਾਰਕ ਅਤੇ ਕੀਰਤਨੀਏ ਪੈਦਾ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ (ਪੰਜਾਬ), ਭੌਰ ਸੈਦਾਂ (ਹਰਿਆਣਾ), ਅਤੇ ਬਰੇਲੀ (ਯੂ ਪੀ) ਵਿਖੇ ਰੈਗਲੂਰ ਕਾਲਜ ਖੋਲਕੇ ਧਰਮ ਦੀ ਫ੍ਰੀ ਸਿਖਿਆ ਦਿੱਤੀ ਜਾਂਦੀ ਹੈ ਅਤੇ ਰੁਜ਼ਗਾਰ ਦੇ ਸਮਰੱਥ ਕੀਤਾ ਜਾਂਦਾ ਹੈ, ਗਰੀਬਾਂ, ਰੋਗੀਆਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਸਮਾਜ ਭਲਾਈ ਫੰਡ ਵਰਗੇ 16 ਪ੍ਰੋਜੈਕਟਾਂ ਰਾਹੀਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਪੰਥ ਦੀ ਚੜਦੀ ਕਲਾ ਲਈ ਯੋਗਦਾਨ ਪਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾ: ਸੁਰਿੰਦਰ ਸਿੰਘ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ, ਮੈਂਬਰ ਸ਼੍ਰੋ: ਗੁ: ਪz: ਕਮੇਟੀ ਅਤੇ ਸ: ਜਗਮੋਹਣ ਸਿੰਘ ਆਰਗੇਨਾਈਜਰ ਰੋਪੜ ਜ਼ੋਨ ਨੇ ਕੀਤਾ।
ਉਹਨਾਂ ਅੱਗੇ ਕਿਹਾ ਕਿ ਹਰ ਸਾਲ ਦੇਸ਼-ਵਿਦੇਸ਼ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ 450 ਸਰਕਲਾਂ ਦੇ ਸਮੂਹ ਮੈਬਰਾਂ ਅਤੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਣ ਲਈ ਸੰਨ 1995 ਤੋਂ ਸਾਲਾਨਾ ਗੁਰਮਤਿ ਸਮਾਗਮ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਂਦੇ ਹਨ। ਜਿਨਾਂ ਵਿੱਚ ਹਜ਼ਾਰਾਂ ਸੰਗਤਾ ਜੁੜਕੇ ਗੁਰੂ ਜਸ ਸ਼ਰਵਨ ਕਰਕੇ ਆਪਣੇ ਮਹਾਨ ਗੋਰਵਮਈ ਵਿਰਸੇ ਨਾਲ ਜੁੜਦੀਆਂ ਹਨ ਅਤੇ ਆਪਣਾ ਜਨਮ ਸਫਲਾ ਕਰਦੀਆਂ ਹਨ। ਇਸ ਵਾਰ 21ਵਾਂ ਕੇਂਦਰੀ ਗੁਰਮਤਿ ਸਮਾਗਮ ਸ਼੍ਰੋ: ਗੁ: ਪz: ਕਮੇਟੀ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਪ੍ਰਕਾਸ਼ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ 30 ਸਤੰਬਰ ਦਿਨ ਸ਼ੁਕਰਵਾਰ ਸਵੇਰੇ 9:00 ਵਜੇ ਤੋਂ ਲੈ ਕੇ 2 ਅਕਤੂਬਰ 2016 ਐਤਵਾਰ ਦੁਪਿਹਰ ਤੱਕ ਗੁ: ਸੀਸ ਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼-ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਸਮੂਲੀਅਤ ਕਰ ਰਹੀਆਂ ਹਨ। ਇਹਨਾਂ ਸਮਾਗਮਾਂ ਵਿੱਚ ਸਿੰਘ ਸਾਹਿਬ ਗਿ: ਮੱਲ ਸਿੰਘ ਜੀ ਜਥੇਦਾਰ ਤਖ਼ਤ ਸ਼੍ਰੀ ਕੇਸਗੜ ਸਾਹਿਬ, ਸ: ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋ: ਗੁ: ਪz: ਕਮੇਟੀ ਸ਼੍ਰੀ ਅੰਮ੍ਰਿਤਸਰ, ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ ਜੀ , ਪ੍ਰਿੰ: ਹਰਭਜਨ ਸਿੰਘ ਜੀ ਚੇਅਰਮੈਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸ਼੍ਰੀ ਮਾਨ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ, ਬਾਬਾ ਅਵਤਾਰ ਸਿੰਘ ਜੀ ਕਾਰ ਸੇਵਾ ਗੁ: ਭੋਰਾ ਸਾਹਿਬ, ਬਾਬਾ ਜੁਗਿੰਦਰ ਸਿੰਘ ਜੀ ਕਾਰ ਸੇਵਾ ਕਿਲਾ ਲੋਹਗੜ ਸਾਹਿਬ, ਬਾਬਾ ਮਲਕੀਤ ਸਿੰਘ ਜੀ ਗੁ: ਚੌਂਤੀ ਸ਼ਹੀਦ ਸਿੰਘਾਂ ਕਲਵਾਂ ਮੋੜ, ਬਾਬਾ ਸਰਵਨ ਸਿੰਘ ਜੀ ਸਰਾਏ ਪੱਤਣ, ਸ: ਅਮਰਜੀਤ ਸਿੰਘ ਅਤੇ ਸ: ਦਲਜੀਤ ਸਿੰਘ ਮੈਂਬਰ ਸ਼੍ਰੋ: ਗੁ: ਪ: ਕਮੇਟੀ, ਸ: ਮੁਖਤਿਆਰ ਸਿੰਘ ਜੀ ਮੈਨੇਜਰ ਤਖ਼ਤ ਸ਼੍ਰੀ ਕੇਸਗੜ ਸਾਹਿਬ ਉਚੇਚੇ ਤੋਰ ਤੇ ਸ਼ਾਮਲ ਹੋ ਰਹੇ ਹਨ।
ਉਹਨਾਂ ਅੱਗੇ ਦੱਸਿਆ ਕਿ ਸੰਗਤਾਂ ਨੂੰ ਸੰਬੋਧਨ ਕਰਨ ਲਈ ਸਿੱਖ ਪੰਥ ਦੇ ਮਹਾਨ ਵਿਦਵਾਨ ਸ: ਹਰਜੀਤ ਸਿੰਘ ਜੀ ਜਲੰਧਰ ਸੰਪਾਦਕ ਸਿੱਖ ਫੁਲਵਾੜੀ, ਬੀਬੀ ਹਰਜਿੰਦਰ ਕੌਰ ਮੈਂਬਰ ਸ਼੍ਰੋ: ਗੁ: ਪ: ਕਮੇਟੀ ਅਤੇ ਸਾਬਕਾ ਮੇਅਰ ਚੰਡੀਗੜ, ਸ: ਪਰਮਜੀਤ ਸਿੰਘ ਜੀ ਚੰਡੀਗੜ ਬੈਸਟ ਟਰੈਨਰ ਮੋਟੀਵੇਟ ਅਵਾਰਡ ਪ੍ਰਾਪਤ, ਸ: ਗੁਰਸ਼ਰਨ ਸਿੰਘ ਜੀ ਨੈਸ਼ਨਲ ਟਰੇਨਰ ਮੋਟੀਵੇਟ ਸਕਸੈਸ ਕੋਚ, ਸ: ਗੁਰਬੀਰ ਸਿੰਘ ਜੀ ਚੰਡੀਗੜ ਰਿਟਾਇਡ ਬੈਂਕ ਅਫਸਰ, ਸ: ਗੁਰਵਿੰਦਰ ਸਿੰਘ ਮੋਹਾਲੀ, ਪ੍ਰੋ: ਚਰਨਜੀਤ ਸਿੰਘ ਜੀ ਫਿਰੋਜ਼ਪੁਰ, ਸ: ਕੁਲਵੰਤ ਸਿੰਘ ਜੀ ਜੰਮੂ, ਸ: ਨਛੱਤਰ ਸਿੰਘ ਜੀ ਹੁਸ਼ਿਆਰਪੁਰ, ਆਦਿ ਤੋ ਇਲਾਵਾ ਭਾ; ਹਰਜਿੰਦਰ ਸਿੰਘ ਜੀ ਹੁਸ਼ਿਆਰਪੁਰ ਵਾਲੇ ਅਤੇ ਭਾ: ਜਗਜੀਤ ਸਿੰਘ ਗੁੜਗਾਉਂ ਆਦਿ ਦੇ ਕੀਰਤਨੀ ਜਥੇ ਅਤੇ ਦੇਸ਼ ਪੱਧਰ ਤੇ ਵੱਖ-ਵੱਖ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਤੇ ਆਏ ਮਿਸ਼ਨਰੀ ਅਤੇ ਬਾਲ ਮਿਸ਼ਨਰੀ ਕਵਿਤਾਵਾਂ, ਕੀਰਤਨ, ਲੈਕਚਰ, ਵਾਰਤਾਲਾਪ ਰਾਹੀਂ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ।
ਸਮੂਹ ਸੰਗਤਾਂ ਨੂੰ ਪੁਰਜ਼ੋਰ ਸ਼ਬਦਾਂ ਵਿੱਚ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।ਇਸ ਸਮੇਂ ਸ:ਜਸਪਿੰਦਰਪਾਲ ਸਿੰਘ ਰਾਜਾ, ਸ: ਮਨੋਹਰ ਸਿੰਘ ਜੀ ਮੈਨੇਜਰ, ਸ: ਸ਼ਰਨਜੀਤ ਸਿੰਘ ਨੰਗਲ, ਸ਼: ਅਕਬਾਲ ਸਿੰਘ ਨੰਗਲ, ਸ:ਭਜਨ ਸਿੰਘ ਨੰਗਲ, ਸ: ਦਲੇਰ ਸਿੰਘ ਨਾਲਾਗੜ, ਸ: ਰਣਜੀਤ ਸਿੰਘ ਨਾਲਾਗੜ,ਰਜਿੰਦਰ ਸਿੰਘ ਘਨੌਲੀ, ਸ:ਦਿਆਲਸਿੰਘ ਨੂਰਪੁਰ ਬੇਦੀ, ਸ:ਹਰਮੇਸ਼ ਸਿੰਘ ਨੂਰਪੁਰ ਬੇਦੀ, ਸ: ਲਖਵਿੰਦਰ ਸਿੰਘ ਨੂਰਪੁਰਬੇਦੀ, ਸ: ਕਰਨੈਲ ਸਿੰਘ ਚਨੌਲੀ, ਸ: ਕੁਲਦੀਪ ਸਿੰਘ ਚਨੌਲੀ, ਸ: ਰਵਿੰਦਰ ਸਿੰਘ ਬਸੀ, ਸ: ਗੁਰਪ੍ਰੀਤ ਸਿੰਘ ਗੋਲਡੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *