ਸਿੱਖ ਭਾਈਚਾਰੇ ‘ਤੇ ਸਮੁੱਚੇ ਦੇਸ਼ ਨੂੰ ਫਖ਼ਰ: ਬਿਹਾਰ ਦੇ ਰਾਜਪਾਲ

ss1

ਸਿੱਖ ਭਾਈਚਾਰੇ ‘ਤੇ ਸਮੁੱਚੇ ਦੇਸ਼ ਨੂੰ ਫਖ਼ਰ: ਬਿਹਾਰ ਦੇ ਰਾਜਪਾਲ

ਗੁਰੂ ਸਾਹਿਬ ਜੀ ਦੀਆਂ ਰਚਨਾਵਾਂ ਸਰਬੱਤ ਦੇ ਭਲੇ ਲਈ ਪ੍ਰੇਰਿਤ ਕਰਦੀਆਂ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵੇਂ ਪ੍ਰਕਾਸ਼ ਪੁਰਬ ਨੂੰ ਕੌਮਾਂਤਰੀ ਪੱਧਰ ‘ਤੇ ਮਨਾਉਣਾ ਬਿਹਾਰ ਲਈ ਮਾਣ ਵਾਲੀ ਗੱਲ

bihar-governor-at-conclave

ਪਟਨਾ ਸਾਹਿਬ (ਬਿਹਾਰ)/ਚੰਡੀਗੜ, 24 ਸਤੰਬਰ 2016: ਸਿੱਖਾਂ ਵੱਲੋਂ ਆਲਮੀ ਪੱਧਰ ‘ਤੇ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਦੀ ਭਰਵੀਂ ਸ਼ਲਾਘਾ ਕਰਦਿਆਂ ਬਿਹਾਰ ਦੇ ਰਾਜਪਾਲ ਸ੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਸਮੁੱਚੇ ਮੁਲਕ ਨੂੰ ਸਿੱਖ ਭਾਈਚਾਰੇ ਦੀ ਇਸ ਗੌਰਵਮਈ ਵਿਰਾਸਤ ‘ਤੇ ਫਖ਼ਰ ਹੈ।
ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕੌਮਾਂਤਰੀ ਸਿੱਖ ਸੰਮੇਲਨ ਦੇ ਆਖਰੀ ਦਿਨ ‘ਰਾਸ਼ਟਰ ਦੇ ਨਿਰਮਾਣ ਵਿੱਚ ਸਿੱਖਾਂ ਦਾ ਯੋਗਦਾਨ’ ਬਾਰੇ ਹੋਈ ਵਿਚਾਰ-ਚਰਚਾ ਦੌਰਾਨ ਰਾਜਪਾਲ ਨੇ ਕਿਹਾ ਕਿ ਸਿੱਖਾਂ ਨੇ ਨਾ ਸਿਰਫ ਦੇਸ਼ ਵਿੱਚ ਸਗੋਂ ਦੁਨੀਆਂ ਭਰ ਵਿੱਚ ਨਿਵੇਕਲੀ ਪਹਿਚਾਣ ਬਣਾਈ ਹੈ। ਉਨ•ਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੇ ਗੁਰੂ ਸਾਹਿਬਾਨ ਦੇ ਮਹਾਨ ਜੀਵਨ ਤੇ ਫਿਲਾਸਫੀ ਤੋਂ ਸੇਧ ਲੈ ਕੇ ਜਾਤ-ਪਾਤ ਅਤੇ ਊਚ-ਨੀਚ ਵਰਗੀਆਂ ਅਲਾਮਤਾਂ ਤੋਂ ਉਪਰ ਉਠ ਕੇ ਮਾਨਵਤਾ ਦੀ ਸੇਵਾ ਕਰਦਾ ਹੈ। ਦੇਸ਼ ਦੀ ਰਾਜਨੀਤੀ, ਰੱਖਿਆ ਸੈਨਾਵਾਂ, ਪ੍ਰਸ਼ਾਸਨ, ਖੇਡ, ਸੱਭਿਆਚਾਰਕ ਖੇਤਰ ਆਦਿ ਵਿੱਚ ਸਿੱਖ ਭਾਈਚਾਰੇ ਦਾ ਯੋਗਦਾਨ ਲਾਮਿਸਾਲ ਹੈ।
ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਪੰਜਾਬ ਦੇ ਅਹਿਮ ਯੋਗਦਾਨ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਹਰੀ ਕ੍ਰਾਂਤੀ ਦਾ ਮੁੱਢ ਪੰਜਾਬ ਨੇ ਬੰਨਿ•ਆ ਜਿਸ ਨਾਲ ਦੇਸ਼ ਵਿੱਚ ਅਨਾਜ ਦੇ ਸੰਕਟ ਦੀ ਸਮੱਸਿਆ ਸਦਾ ਲਈ ਖਤਮ ਹੋ ਗਈ। ਉਨ•ਾਂ ਕਿਹਾ ਕਿ  ਡਾ. ਐਮ.ਐਸ. ਰੰਧਾਵਾ ਵਰਗੀ ਸ਼ਖਸੀਅਤ ਚੇਤਿਆਂ ‘ਚੋਂ ਕਦੇ ਵੀ ਵਿਸਰ ਨਹੀਂ ਸਕਦੀ।
ਦੇਸ਼ ਦੀ ਸੁਰੱਖਿਆ ਲਈ ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਸਿੱਖ ਕੌਮ ਨੂੰ ਭਾਈਚਾਰਕ ਸਾਂਝ ਅਤੇ ਬਹਾਦਰੀ ਦੀ ਮਿਸਾਲ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਭਾਰਤ ਦੀ ਆਬਾਦੀ ਦਾ 2 ਫੀਸਦੀ ਹਿੱਸਾ ਹੋਣ ‘ਤੇ ਵੀ ਭਾਰਤ ਦੀ ਸੈਨਾ ਵਿੱਚ 20 ਫੀਸਦੀ ਸਿੱਖ ਸੈਨਿਕ ਹਨ। ਇਸ ਕੌਮ ਦੇ ਬਹਾਦਰਾਂ ਨੇ ਆਜ਼ਾਦੀ ਤੋਂ ਬਾਅਦ ਹੁਣ ਤੱਕ 5 ਪਰਮਵੀਰ ਚੱਕਰ, 40 ਮਹਾਂਵੀਰ ਚੱਕਰ ਅਤੇ 209 ਵੀਰ ਚੱਕਰ ਪ੍ਰਾਪਤ ਕੀਤੇ ਹਨ।
ਰਾਜਪਾਲ ਨੇ ਕਿਹਾ ਕਿ ਸਿੱਖ ਧਰਮ ਦੇ ਪੰਜ ਤਖ਼ਤ ਸਾਹਿਬਾਨ ਵਿੱਚੋਂ ਦੋ ਤਖ਼ਤ ਸਾਹਿਬਾਨ ਪੰਜਾਬ ਤੋਂ ਬਾਹਰ ਹਨ ਜਿਨ•ਾਂ ਵਿੱਚੋਂ ਇਕ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਿਖੇ ਸਥਿਤ ਹੈ ਜੋ ਸਮੁੱਚੇ ਬਿਹਾਰ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ•ਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਕੌਮਾਂਤਰੀ ਪੱਧਰ ‘ਤੇ ਜਾਹੋ-ਜਲਾਲ ਨਾਲ ਮਨਾਉਣਾ ਜਿੱਥੇ ਬਿਹਾਰ ਸਰਕਾਰ ਲਈ ਗੌਰਵਮਈ ਹੈ, ਉਥੇ ਚੁਣੌਤੀਪੂਰਨ ਵੀ ਹੈ। ਉਨ•ਾਂ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੇ ਜਨਮ ਅਸਥਾਨ ‘ਤੇ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤ ਦੇ ਆਉਣ ਨਾਲ ਬਿਹਾਰ ਲਈ ਵਿਕਾਸ ਤੇ ਤਰੱਕੀ ਦੇ ਨਵੇਂ ਰਾਹ ਖੁੱਲ•ਣ ਵਾਲੇ ਹਨ। ਸ੍ਰੀ ਕੋਵਿੰਦ ਨੇ ਕਿਹਾ ਕਿ ਉਨ•ਾਂ ਨੇ ਬਿਹਾਰ ਦੇ ਰਾਜਪਾਲ ਵਜੋਂ ਥੋੜ•ਾ ਸਮਾਂ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ ਅਤੇ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਦੌਰਾਨ ਉਨ•ਾਂ ਨੂੰ ਸੇਵਾ ਕਰਨ ਦਾ ਮੌਕਾ ਹਾਸਲ ਹੋਵੇਗਾ।
ਬਿਹਾਰ ਦੇ ਰਾਜਪਾਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਮੁੱਚਾ ਜੀਵਨ ਸਾਨੂੰ ਮਨੁੱਖੀ ਕਲਿਆਣ ਅਤੇ ਬਲਿਦਾਨ ਦੀ ਪ੍ਰੇਰਨਾ ਦਿੰਦਾ ਹੈ ਜਿਸ ਦੀ ਅਜੋਕੇ ਸਮਾਜ ਵਿੱਚ ਸਾਰਥਿਕਤਾ ਹੋਰ ਵਧ ਜਾਂਦੀ ਹੈ। ਉਨ•ਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇਕ ਅਨੂਠੇ ਕਵੀ ਵੀ ਸਨ ਜਿਨ•ਾਂ ਦੀਆਂ ਰਚਨਾਵਾਂ ਸਮਾਜ ਨੂੰ ਸਰਬੱਤ ਦੇ ਭਲੇ ਲਈ ਪ੍ਰੇਰਿਤ ਕਰਦੀਆਂ ਹਨ।
ਇਸ ਤੋਂ ਪਹਿਲਾਂ ਆਖਰੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਰੂਬੀ ਢਾਲਾ ਨੇ ਕਿਹਾ ਕਿ ਸਿੱਖਾਂ ਨੂੰ ਸਿਰਫ ਆਪਣੇ ਰਾਸ਼ਟਰ ਪ੍ਰਤੀ ਯੋਗਦਾਨ ਤੱਕ ਮਹਿਦੂਦ ਨਹੀਂ ਕਰ ਦੇਣਾ ਚਾਹੀਦਾ ਸਗੋਂ ਸਮੁੱਚੀ ਮਾਨਵਤਾ ਦੀ ਸੇਵਾ ਪ੍ਰਤੀ ਸਿੱਖਾਂ ਦੇ ਯੋਗਦਾਨ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਸੱਤ ਸਮੁੰਦਰੋਂ ਪਾਰ ਕੇ ਜਾ ਕੇ ਵੀ ਸਿੱਖਾਂ ਨੇ ਸਿਆਸਤ, ਸੁਰੱਖਿਆ, ਸਮਾਜਿਕ, ਵਪਾਰਕ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਵੱਕਾਰੀ ਸਥਾਨ ਹਾਸਲ ਕੀਤਾ। ਉਨ•ਾਂ ਕਿਹਾ ਕਿ ਸਾਡਾ ਭਵਿੱਖ ਸਾਡੇ ਨੌਜਵਾਨਾਂ ਦੀਆਂ ਉਮੀਦਾਂ, ਸੁਪਨਿਆਂ ਅਤੇ ਇਛਾਵਾਂ ‘ਤੇ ਨਿਰਭਰ ਹੈ ਜਿਸ ਨੂੰ ਸਾਕਾਰ ਕਰਨ ਲਈ ਦੇਸ਼-ਵਿਦੇਸ਼ ਦੇ ਸਿੱਖਾਂ ਨੂੰ ਇਕਜੁਟ ਕੇ ਹੰਭਲਾ ਮਾਰਨਾ ਚਾਹੀਦਾ ਹੈ।
ਰਾਜਸਥਾਨ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ,  ਕੈਨੇਡਾ ਤੋਂ ਇੰਦਰਜੀਤ ਸਿੰਘ ਬੱਲ, ਇਤਿਹਾਸਕਾਰ ਪ੍ਰੋ. ਕੇ.ਐਲ. ਟੁਟੇਜਾ, ਪ੍ਰੋ. ਹਰਪਾਲ ਸਿੰਘ, ਸ੍ਰੀ ਗੁਰਮੇਜ ਸਿੰਘ ਗੋਰਾਇਆ ਤੇ ਸ੍ਰੀ ਸਤਪਾਲ ਸਿੰਘ ਖਾਲਸਾ ਨੇ ਆਪਣੇ ਵਿਚਾਰ ਰੱਖਦਿਆਂ ਇਕਸੁਰ ਵਿੱਚ ਆਖਿਆ ਕਿ ਸਿੱਖ ਭਾਈਚਾਰੇ ਨੂੰ ਨਵੀਂ ਪੀੜੀ ਨੂੰ ਸਿੱਖ ਸੰਕਲਪ ਅਤੇ ਸ਼ਾਨਦਾਰ ਰਵਾਇਤਾਂ ਨਾਲ ਜੋੜਣ, ਮਾਂ ਬੋਲੀ ਪੰਜਾਬੀ ਦਾ ਪਾਸਾਰ ਕਰਨ ਤੋਂ ਇਲਾਵਾ ਹੋਰ ਸਮਾਜਿਕ ਬੁਰਾਈਆਂ ਖਿਲਾਫ ਡਟਣ ਲਈ ਅਹਿਦ ਲੈਣਾ ਚਾਹੀਦਾ ਹੈ ਜਿਸ ਨਾਲ ਇਹ ਕੌਮਾਂਤਰੀ ਕਾਨਫਰੰਸ ਸਫਲ ਰਾਹ ਅਖਤਿਆਰ ਕਰ ਸਕੇਗੀ। ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਬਿਹਤਰ ਤਾਲੀਮ ਮੁਹੱਈਆ ਕਰਵਾਉਣ ਦੇਣ ਦੀ ਪੁਰਜ਼ੋਰ ਅਪੀਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅਜੋਕੇ ਦੌਰ ਵਿੱੱਚ ਸਭ ਤੋਂ ਵੱਡੀ ਲੋੜ ਸਿੱਖ ਬੱਚਿਆਂ ਖਾਸ ਕਰਕੇ ਲੜਕੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣਾ ਹੈ ਕਿਉਂ ਜੋ ਵਿਦਿਆ ਦੀ ਜੋਤ ਆਉਣ ਵਾਲੀਆਂ ਪੀੜ•ੀਆਂ ਨੂੰ ਰੁਸ਼ਨਾਏਗੀ। ਉਨ•ਾਂ ਕਿਹਾ ਕਿ ਆਲਮੀ ਦੁਨੀਆ ਵਿੱਚ ਪ੍ਰਵੇਸ਼ ਕਰਨ ਲਈ ਉਚੇਰੀ ਤੇ ਮਿਆਰੀ ਸਿੱਖਿਆ ਹੀ ਇਕੋ-ਇਕ ਰਸਤਾ ਹੈ ਜਿਸ ਨਾਲ ਦੁਨੀਆ ਭਰ ਵਿੱਚ ਸਿੱਖਾਂ ਦਾ ਮਾਣ-ਸਤਿਕਾਰ ਹੋਰ ਵਧੇਗਾ।
ਦੇਸ਼-ਵਿਦੇਸ਼ ਤੋਂ ਪਹੁੰਚੇ ਬੁਲਾਰਿਆਂ ਨੇ ਕਿਹਾ ਕਿ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ•ਾਂ ਕਿਹਾ ਕਿ ਜਬਰ-ਜ਼ੁਲਮ, ਅਨਿਆਂ, ਦਮਨ ਅਤੇ ਮਾਨਵੀ ਹੱਕਾਂ ਦੇ ਹਨਨ ਖਿਲਾਫ ਡਟਣਾ ਸਿੱਖਾਂ ਦੇ ਸੁਭਾਅ ਦਾ ਹਿੱਸਾ ਹੈ ਜਿਸ ਦੀ ਗੁੜ•ਤੀ ਉਨ•ਾਂ ਨੂੰ ਮਹਾਨ ਗੁਰੂ ਸਾਹਿਬਾਨ ਪਾਸੋਂ ਮਿਲੀ ਹੈ। ਉਨ•ਾਂ ਕਿਹਾ ਕਿ ਸਿੱਖ ਇਤਿਹਾਸ ਦੇ ਹਰੇਕ ਪੰਨੇ ‘ਤੇ ਲਾਮਿਸਾਲ ਕੁਰਬਾਨੀਆਂ ਦੀ ਗਾਥਾ ਦਰਜ ਹੈ। ਉਨ•ਾਂ ਕਿਹਾ ਕਿ ਕੂਕਾ ਲਹਿਰ, ਗਦਰ ਲਹਿਰ, ਕਾਮਾਗਾਟਾਮਾਰੂ, ਗੁਰਦੁਆਰਾ ਸੁਧਾਰ ਲਹਿਰ, ਪਗੜੀ ਸੰਭਾਲ ਅਤੇ ਬੱਬਰ ਲਹਿਰ ਵਰਗੀਆਂ ਲਹਿਰਾਂ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਦੀ ਵਤਨਪ੍ਰਸਤੀ ਦੀ ਗਵਾਹੀ ਭਰਦੀਆਂ ਹਨ। ਉਨ•ਾਂ ਕਿਹਾ ਕਿ ਜਿਉਣ ਦਾ ਜਜ਼ਬਾ ਤਾਂ ਹਰੇਕ ਕੌਮ ਵਿੱਚ ਹੁੰਦਾ ਹੈ ਪਰ ਸਿੱਖਾਂ ਵਿੱਚ ਮਾਨਵਤਾ ਅਤੇ ਵਤਨਪ੍ਰਸਤੀ ਖਾਤਰ ਕੁਰਬਾਨ ਹੋ ਜਾਣ ਦਾ ਜਜ਼ਬਾ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਉਨ•ਾਂ ਕਿਹਾ ਕਿ ਦੇਸ਼ ਨੂੰ ਅਨਾਜ ਦੀ ਪੈਦਾਵਾਰ ਵਿੱਚ ਸਵੈ-ਨਿਰਭਰ ਬਣਾਉਣ ਅਤੇ ਬਾਹਰੀ ਹਮਲਿਆਂ ਤੋਂ ਰੱਖਿਆ ਕਰਨ ਲਈ ਪਾਏ ਅਹਿਮ ਯੋਗਦਾਨ ਕਰਕੇ ਸਿੱਖਾਂ ਨੂੰ ‘ਅੰਨਦਾਤਾ’ ਅਤੇ ‘ਸਰਹੱਦਾਂ ਦੇ ਰਾਖੇ’ ਵਜੋਂ ਪੁਕਾਰਿਆ ਜਾਂਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਦੀ ਵਤਨਪ੍ਰਸਤੀ, ਮਿਹਨਤ, ਸ਼ਿੱਦਤ, ਸਮਰਪਿਤ ਭਾਵਨਾ, ਅਮਨਪਸੰਦ ਤੇ ਫਰਾਖਦਿਲੀ ਵਰਗੇ ਗੁਣਾਂ ਕਰਕੇ ਆਲਮੀ ਪੱਧਰ ‘ਤੇ ਹਰੇਕ ਮੁਲਕ ਤੇ ਉਥੋਂ ਦੇ ਭਾਈਚਾਰੇ ਨੇ ਉਨ•ਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਉਨ•ਾਂ ਕਿਹਾ ਕਿ ਸਿੱਖ ਭਾਵੇਂ ਕਿਸੇ ਵੀ ਮੁਲਕ ਵਿੱਚ ਰਹਿ ਰਿਹਾ ਹੈ ਪਰ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਜੀਵਨ ਜਾਚ ਦੀ ਬਖਸ਼ੀ ਪ੍ਰੇਰਨਾ ‘ਤੇ ਦ੍ਰਿੜਤਾ ਨਾਲ ਪਹਿਰਾ ਦੇ ਰਿਹਾ ਹੈ। ਇਸ ਕਰਕੇ ਦਸਮੇਸ਼ ਪਿਤਾ ਜੀ ਵੱਲੋਂ ਬਖਸ਼ੇ ਕਕਾਰਾਂ ਨੂੰ ਪਹਿਨਣ ਲਈ ਸਿੱਖਾਂ ਵੱਲੋਂ ਦੁਨੀਆਂ ਦੇ ਬਹੁਤੇ ਮੁਲਕਾਂ ਵਿੱਚ ਲੜਾਈ ਲੜੀ ਗਈ ਅਤੇ ਲੜੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਕੈਨੇਡਾ ਵਿੱਚ ਟਰੂਡੋ ਸਰਕਾਰ ਦੀ ਕੈਬਨਿਟ ਵਿੱਚ ਅਹਿਮ ਮੰਤਰਾਲਿਆਂ ਵਿੱਚ ਸਿੱਖਾਂ ਦੀ ਨੁਮਾਇੰਦਗੀ ਉਨ•ਾਂ ਦੀ ਆਲਮੀ ਪੱਧਰ ‘ਤੇ ਕਾਇਮ ਕੀਤੀ ਪਛਾਣ ਨੂੰ ਦਰਸਾਉਂਦੀ ਹੈ। ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਦੀ ਸ਼ਖਸੀਅਤ ਦੀ ਇਹ ਵਿਲੱਖਣਤਾ ਹੈ ਉਹ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੋਂ ਕਦੇ ਭਟਕਿਆ ਨਹੀਂ। ਸਿੱਖਾਂ ਦਾ ਇਹੀ ਚਰਿੱਤਰ ਉਨ•ਾਂ ਨੂੰ ਦੂਜਿਆਂ ਨਾਲੋਂ ਨਿਖੇੜਦਾ ਹੈ।
ਬਿਹਾਰ ਦੀ ਸੈਰ ਸਪਾਟਾ ਮੰਤਰੀ ਸ੍ਰੀਮਤੀ ਅਨੀਤਾ ਦੇਵੀ ਨੇ ਕਾਨਫਰੰਸ ਵਿੱਚ ਸ਼ਾਮਲ ਸ਼ਖਸੀਅਤਾਂ ਦਾ ਬਿਹਾਰ ਸਰਕਾਰ ਵੱਲੋਂ ਧੰਨਵਾਦ ਕੀਤਾ। ਇਸ ਦੌਰਾਨ ਉੜੀ ਵਿਖੇ ਸ਼ਹੀਦ ਹੋਏ 17 ਸੈਨਿਕਾਂ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਰੱਖਿਆ।
ਇਸ ਮੌਕੇ ਬਿਹਾਰ ਦੇ ਮੁੱਖ ਸਕੱਤਰ ਸ੍ਰੀ ਅੰਜਨੀ ਕੁਮਾਰ ਸਿੰਘ, ਬਿਹਾਰ ਦੇ ਸੈਰ-ਸਪਾਟਾ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਹਰਜੋਤ ਕੌਰ ਭਮਰਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ 350ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀ ਲਈ ਬਿਹਾਰ ਸਰਕਾਰ ਦੀ ਉਚ ਪੱਧਰੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਤੇ ਬਿਹਾਰ ਦੇ ਸਾਬਕਾ ਮੁੱਖ ਸਕੱਤਰ ਸ੍ਰੀ ਜੀ.ਐਸ. ਕੰਗ, ਬਿਹਾਰ ਸਰਕਾਰ ਦੀ ਵਿਭਾਗ ਜਾਂਚ ਕਮਿਸ਼ਨਰ ਡਾ. ਅਮਿਤਾ ਪਾਲ ਹਾਜ਼ਰ ਸਨ।

Share Button

Leave a Reply

Your email address will not be published. Required fields are marked *