Tue. Jan 28th, 2020

ਸਿੱਖ ਬਜੁਰਗ ਪਿਉ ਪੁੱਤਰ ਦੀ ਬੇਤਹਾਸ਼ਾ ਕੁੱਟਮਾਰ ਕਰਨ ਵਾਲੇ ਦੋਸ਼ੀ ਪੁਲਿਸ ਕਰਮੀਆਂ ਨੂੰ ਤੁਰੰਤ ਸਲਾਖਾਂ ਪਿਛੇ ਡੱਕਣਾ ਚਾਹੀਦਾ ਹੈ: ਗਿ: ਰਘਬੀਰ ਸਿੰਘ

ਸਿੱਖ ਬਜੁਰਗ ਪਿਉ ਪੁੱਤਰ ਦੀ ਬੇਤਹਾਸ਼ਾ ਕੁੱਟਮਾਰ ਕਰਨ ਵਾਲੇ ਦੋਸ਼ੀ ਪੁਲਿਸ ਕਰਮੀਆਂ ਨੂੰ ਤੁਰੰਤ ਸਲਾਖਾਂ ਪਿਛੇ ਡੱਕਣਾ ਚਾਹੀਦਾ ਹੈ: ਗਿ: ਰਘਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 17 ਜੂਨ(ਦਵਿੰਦਰਪਾਲ ਸਿੰਘ): ਬੀਤੇ ਦਿਨੀਂ ਦਿੱਲੀ ਪੁਲਿਸ ਵਲੋਂ ਸ਼ਰੇਆਮ ਸੜਕ ‘ਤੇ ਸਿੱਖ ਬਜੁਰਗ ਪਿਉ ਪੁੱਤਰ ਦੀ ਕੀਤੀ ਗਈ ਕੁੱਟਮਾਰ ਦੀ ਸਖਤ ਨਿੰਦਾ ਕਰਦਿਆਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ:ਰਘਬੀਰ ਸਿੰਘ ਵਲੋਂ ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਪਰਚਾ ਦਰਜ ਕਰਨ ਦੀ ਗੱਲ ਕਹੀ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿਹਾ ਕਿ ਇਸ ਤਰਾਂ ਸੜਕ ਦੇ ਉਪਰ ਬੇਤਹਾਸ਼ਾ ਕੁੱਟਮਾਰ ਕਰਨ ਵਾਲੇ ਦੋਸ਼ੀ ਪੁਲਿਸ ਕਰਮੀ ਬਖਸ਼ੇ ਨਹੀ ਜਾਣੇ ਚਾਹੀਦੇ ਅਤੇ ਉਨਾਂ ਨੂੰ ਤੁਰੰਤ ਸਲਾਖਾਂ ਪਿਛੇ ਡੱਕਣਾ ਚਾਹੀਦਾ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਜੇਕਰ ਉਨਾਂ ਕੋਲੋਂ ਕੋਈ ਕਨੂੰਨੀ ਉਲੰਘਣਾ ਹੋਈ ਤਾਂ ਇਸਨੂੰ ਕਨੂੰਨੀ ਤਰੀਕੇ ਨਾਲ ਚਲਾਨ ਆਦਿ ਕੱਟ ਕੇ ਨਜੀਠਿਆ ਜਾ ਸਕਦਾ ਸੀ ਪਰ ਅੱਤ ਅਫਸੋਸ ਦੀ ਗੱਲ ਹੈ ਕਿ ਪੁਲਿਸ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਤੇ ਪੁਲਿਸ ਦੀ ਵਰਦੀ ਵਿਚ ਗੁੰਡਿਆਂ ਵਾਂਗ ਸਿੱਖ ਨੂੰ ਭਾਰੀ ਕੁੱਟਮਾਰ ਕੀਤੀ ਗਈ, ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ, ਸਿਰ ਵਿਚ ਠੁੱਡੇ ਮਾਰੇ ਗਏ ਜੋ ਅਸਿਹਹੀਣ ਹੈ। ਤਖਤ ਦੇ ਜਥੇਦਾਰ ਨੇ ਸਖਤ ਸ਼ਬਦਾਂ ਵਿਚ ਚਿਤਾਵਨੀ ਦਿਤੀ ਕਿ ਸਿੱਖਾਂ ਨਾਲ ਬੇਇਨਸਾਫੀ ਸਹਿਣ ਨਹੀ ਕੀਤੀ ਜਾਵੇਗੀ। ਇਸ ਸਬੰਧੀ ਦੋਸ਼ੀ ਪੁਲਿਸ ਕਰਮੀਆਂ ਖਿਲਾਫ 307 ਦਾ ਪਰਚਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: