ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਸਿੱਖ ਫਾਰ ਜਸਟਿਸ ਵਲੋਂ ਆਪਣੀ ਕਰਤੂਤ ਨੂੰ ਲੁਕਾਉਣ ਲਈ ਝੂਠ ਦਾ ਸਹਾਰਾ

ਸਿੱਖ ਫਾਰ ਜਸਟਿਸ ਵਲੋਂ ਆਪਣੀ ਕਰਤੂਤ ਨੂੰ ਲੁਕਾਉਣ ਲਈ ਝੂਠ ਦਾ ਸਹਾਰਾ

ਵਾਸ਼ਿੰਗਟਨ ਡੀ. ਸੀ. 25 ਅਗਸਤ (ਰਾਜ ਗੋਗਨਾ): ਬੀਤੇਂ ਦਿਨੀਂ ਮਨਜੀਤ ਸਿੰਘ ਜੀ. ਕੇ. ਦੀ ਅਮਰੀਕਾ ਫੇਰੀ ਤੇ ਧਾਰਮਿਕ ਸਮਾਗਮ ਵਿੱਚ ਉਹ   ਸ਼ਾਮਲ ਹੋਣ ਆਏ ਹਨ। ਪਰ ਸਿੱਖ ਫਾਰ ਜਸਟਿਸ ਨੂੰ ਉਨ੍ਹਾਂ ਦੀ ਚੜ੍ਹਤ ਹਜ਼ਮ ਨਹੀਂ ਹੋਈ। ਸਗੋਂ ਉਨ੍ਹਾਂ ਨੂੰ ਬੇਇੱਜ਼ਤ ਕਰਨ ਦਾ ਉਪਰਾਲਾ ਕੀਤਾ, ਜੋ ਉਨ੍ਹਾਂ ਤੇ ਪੁੱਠਾ ਪੈ ਗਿਆ ਹੈ। ਉਸਨੂੰ ਲੁਕਾਉਣ ਲਈ ਉਹ ਝੂਠੀ ਸ਼ਿਕਾਇਤ ਦਾ ਸਹਾਰਾ ਲੈ ਰਹੇ ਹਨ। ਜੋ ਤੁਰੰਤ ਹੀ ਖਾਰਜ ਹੋ ਜਾਵੇਗੀ। ਜਦਕਿ ਸਟੇਟ ਡਿਪਾਰਟਮੈਂਟ ਅਤੇ ਅਟਾਰਨੀ ਜਨਰਲ ਨੂੰ ਪਹਿਲਾਂ ਹੀ ਨਿਊਯਾਰਕ ਘਟਨਾ ਦਾ ਵੇਰਵਾ ਲਿਖਤੀ ਭੇਜਿਆ ਹੋਇਆ ਹੈ। ਸਿੱਖ ਫਾਰ ਜਸਟਿਸ ਉਸ ਨੂੰ ਛੁਪਾਉਣ ਲਈ ਅਤੇ ਆਪਣੀ ਦਿੱਖ ਨੂੰ ਬਚਾਉਣ ਲਈ ਇੱਕ ਸ਼ੋਸ਼ਾ ਛੱਡਿਆ ਹੈ। ਜੋ ਭੋਲੇ ਭਾਲੇ ਲੋਕਾਂ ਲਈ ਨਕਾਰਿਆ ਤੀਰ ਹੈ।
ਹਰ ਬੁੱਧੀਜੀਵੀ ਅਤੇ ਪੜ੍ਹੇ ਲਿਖੇ ਨੂੰ ਪਤਾ ਹੈ ਕਿ ਸਿੱਖ ਫਾਰ ਜਸਟਿਸ ਕਿਸ ਤਰ੍ਹਾਂ ਰੋਟੀਆਂ ਸੇਕ ਰਿਹਾ ਹੈ ਅਤੇ ਕਿਸ ਤਰ੍ਹਾਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣਾ ਉੱਲੂ ਸਿੱਧਾ ਕਰ ਰਿਹਾ ਹੈ। ਪਹਿਲੀ ਗਿੱਦੜ ਭਬਕੀ ਅਜੇ ਰਾਸ ਨਹੀਂ ਆਈ। ਨਵੀਂ ਲਿਖਤੀ ਗਿੱਦੜ ਭਬਕੀ ਛੱਡ ਦਿੱਤੀ ਹੈ। ਜੋ ਤੱਥਾਂ ਤੋਂ ਕੋਹਾਂ ਦੂਰ ਹੈ।
ਜ਼ਿਕਰਯੋਗ ਹੈ ਕਿ ਇਸ ਸ਼ਿਕਾਇਤ ਦਾ ਨਾ ਅਧਾਰ ਹੈ ਅਤੇ ਨਾ ਹੀ ਕੋਈ ਇਸ ਵਿੱਚ ਤੱਥ ਹੈ। ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦਾ ਨਵਾਂ ਮਨਸੂਬਾ ਹੈ। ਜੋ ਜਲਦੀ ਹੀ ਨਕਾਰਿਆ ਜਾਵੇਗਾ। ਲੋਕ ਸਿਆਣੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਸਿਸਕੀਆਂ ਲੈਣ ਵਾਲੇ ਸਿਵਾਏ ਗਿੱਦੜ ਭਬਕੀਆਂ ਜੋਗੇ ਹਨ। ਕਿਉਂਕਿ ਪਹਿਲੇ ਸੰਮਨਾਂ ਵਾਲੀਆਂ ਕਾਰਵਾਈਆਂ  ਵਿੱਚੋਂ  ਇਹ ਫੇਲ੍ਹ ਹੋਏ ਹਨ।ਹੁਣ ਨਵਾਂ ‘ਫੇਰਾ ‘ ਕਾਨੂੰਨ ਭਾਲ ਲਿਆ ਜਿਸ ਦਾ ਕੋਈ ਵੀ ਅਧਾਰ ਨਹੀਂ ਹੈ।

Leave a Reply

Your email address will not be published. Required fields are marked *

%d bloggers like this: