Fri. Sep 20th, 2019

ਸਿੱਖ ਨੌਜਵਾਨ ਵੱਲੋਂ ਬ੍ਰਿਟਿਸ਼-ਇੰਡੀਆ ਅਵਾਰਡ ਲੈਣ ਤੋਂ ਇਨਕਾਰ

ਸਿੱਖ ਨੌਜਵਾਨ ਵੱਲੋਂ ਬ੍ਰਿਟਿਸ਼-ਇੰਡੀਆ ਅਵਾਰਡ ਲੈਣ ਤੋਂ ਇਨਕਾਰ

ਲੰਡਨ: ਬਰਤਾਨੀਆ ਵਿੱਚ ਦਿੱਤੇ ਜਾਂਦੇ ਬ੍ਰਿਟਿਸ਼ ਇੰਡੀਆ ਅਵਾਰਡ ਦੀ “ਯੰਗ ਅਚੀਵਰ ਆਫ ਦਾ ਯੀਅਰ” ਸ਼੍ਰੈਣੀ ਵਿੱਚ ਨਾਮਜ਼ਦ ਹੋਏ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸਨਮਾਨ ਨਾ ਲੈਣ ਸਬੰਧੀ ਜਸਪ੍ਰੀਤ ਸਿੰਘ ਵੱਲੋਂ ਮਾਂ-ਬੋਲੀ ਪੰਜਾਬੀ ਵਿੱਚ ਇੱਕ ਚਿੱਠੀ ਲਿਖ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਸਪ੍ਰੀਤ ਸਿੰਘ ਵੱਲੋਂ ਲਿਖੀ ਚਿੱਠੀ ਨੂੰ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ:

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮੈਂ ਪ੍ਰਬੰਧਕਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਂਨੂੰ ਬਰਤਾਨਵੀ-ਭਾਰਤੀ ਪੁਰਸਕਾਰਾਂ ਵਿੱਚ ਸਾਲ ਦੇ ਨੌਜਵਾਨ ਪ੍ਰਾਪਤਕਰਤਾ (Young Achiever of the Year) ਸ਼੍ਰੇਣੀ ਲਈ ਨਾਮਜ਼ਦ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਾ ਹਾਂ ਕੇ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ।

ਮੈਂ ਨਿਮਰਤਾ ਸਿਹਤ, ਇਸ ਨਜ਼ਾਮਦੀ ਨੂੰ ਠੁਕਰਾਉਂਦਾ ਹਾਂ। ਮੈਨੂੰ ਮਾਣ ਹੈ ਆਪਣੇ ਬਜ਼ੁਰਗਾਂ ਦੀ ਕਮਾਈ ਤੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਕਹਿਣ ਵਾਂਗ ‘ਹਿੰਦੋਸਤਾਨ ਨੂੰ ਹਮੇਸ਼ਾ ਦਿੱਤਾ ਹੀ ਹੈ (ਰੋਟੀ, ਇੱਜ਼ਤ ਤੇ ਜ਼ਿੰਦਗੀਆਂ) ਹੈ ਪਰ ਕੁਝ ਮੰਗਿਆ ਨਹੀਂ।’ ਮੈਂ ਸ਼ੁਕਰ ਕਰਦਾ ਕਰਦਾ ਹੀ ਮਾਂ ਧਰਤੀ ਪੰਜਾਬ ਦਾ ਜਿਸ ਨੇ ਮੈਨੂੰ ਜਾਇਆ ਤੇ ਜ਼ੁਲਮ ਖਿਲਾਫ ਜੂਝਣ ਦੀ ਹਿੰਮਤ ਬਖ਼ਸ਼ੀ। 1984 ਦੇ ਘੁੱਲੂਘਾਰੇ ਵਿੱਚ ਹਿੰਦੋਸਤਾਨੀ ਹਕੂਮਤ ਦੇ ਦਿੱਤੇ ਫੱਟ ਮੇਰੇ ਜ਼ਿਹਨ ਵਿੱਚ ਅੱਜ ਵੀ ਤਾਜਾ ਹਨ। ਮੈਂ ਸ਼ਰਮ ਮਹਿਸੂਸ ਕਰਦਾ ਹਾਂ ਜਦ ਮੈਨੂੰ ਕੋਈ ਸਿੱਖ ਨਾ ਕਹਿ ਇਕ ਭਾਰਤੀ ਕਹਿ ਕੇ ਬੁਲਾਉਂਦਾ ਹੈ। ਸ਼ਾਇਦ, ਜੇਕਰ ਇਹ ਪੇਸ਼ਕਸ਼ 1984 ਦੇ ਘੱਲੂਘਾਰੇ ਤੋਂ ਪਹਿਲਾਂ ਕੀਤੀ ਹੁੰਦੀ ਤਾਂ ਕੀ ਪਤਾ ਮੈ ਇਸ ਨੂੰ ਅਪਣਾ ਲੈਂਦਾ।

ਇਕ ਸਿੱਖ ਹੋਣ ਦੇ ਨਾਤੇ ਮੇਰਾ ਨਾਤਾ ਸਭ ਖ਼ਲਕਤ ਨਾਲ ਜੁੜਦਾ ਹੈ। ਮੇਰੀ ਫਰਜ ਹੈ ਇੱਕ ਗੁਰਸਿੱਖ ਹੋਣ ਦੇ ਨਾਤੇ ਕੇ ਮੈਂ ਹਿੰਦੁਸਤਾਨ ਵਿੱਚ ਹਿੰਦੁਸਤਾਨੀ ਹਕੂਮਤ ਵੱਲੋਂ ਹੋ ਰਹੇ ਮਨੀਪੁਰੀਆਂ, ਗੋਰਖਿਆਂ, ਦਲਿਤਾਂ, ਆਦਿ-ਵਾਸੀਆਂ, ਮੁਸਲਮਾਨਾਂ, ਕਸ਼ਮੀਰੀਆਂ, ਦ੍ਰਵੀਡੀਆਂ ਆਦਿ ਉੱਤੇ ਤਸ਼ਦੱਦ ਵਿਰੱਧ ਵਿੱਚ ਆਵਾਜ਼ ਬੁਲੰਦ ਕਰਾਂ।

ਪ੍ਰਬੰਧਕਾ ਦੇ ਫਿਰ ਇਕ ਵਾਰ ਧੰਨਵਾਦ ਕਰਦਾ ਹੋਇਆ ਤੇ ਇਸ ਨਾਮਜ਼ਦਗੀ ਨੂੰ ਠੁਕਰਾਉਂਦਾ ਹੋਇਆ ਕਹਿਣਾ ਚਾਹੁੰਦਾ ਹਾਂ ਕੇ ਇਕ ਦੂਜੇ ਦਰਜੇ ਦਾ ਭਾਰਤੀ ਤੇ ਬਰਤਾਨਵੀ ਕਹਿਲਾਉਣ ਨਾਲ਼ੋਂ ਇਕ ਗੁਰਸਿੱਖ ਕਹਿਲਾਉਣ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸ਼ੁਕਰ ਕਰਦਾ ਹਾਂ। ਅਸੀਂ ਨੌਜਵਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਵਾਰਿਸ ਹਾਂ।

ਮੈਂ ਨਹੀਂ ਚਾਹੁੰਦਾ ਕੇ ਮੇਰੀ ਜ਼ਮੀਰ ਤੇ ਇਹ ਭਾਰ ਸਾਰੀ ਜ਼ਿੰਦਗੀ ਰਹੇ।

ਆਕਾਲ ਸਹਾਇ
ਖਾਲਿਸਤਾਨ ਜ਼ਿੰਦਾਬਾਦ”

Leave a Reply

Your email address will not be published. Required fields are marked *

%d bloggers like this: