Sat. Jun 15th, 2019

ਸਿੱਖ ਨਸਲਕੁਸ਼ੀ ਪ੍ਰਤੀ ਸਿਆਸੀ ਪੁਸ਼ਤਪਨਾਹੀ ਬਾਰੇ ਦਿੱਲੀ ਅਦਾਲਤ ਦੇ ਖੁਲਾਸੇ ਉਪਰੰਤ ਗਾਂਧੀ ਪਰਿਵਾਰ ਨੂੰ ਸਿਆਸਤ ‘ਚ ਬਣੇ ਰਹਿਣਦਾ ਹੱਕ ਨਹੀਂ : ਬਾਬਾ ਹਰਨਾਮ ਸਿੰਘ ਖਾਲਸਾ

ਸਿੱਖ ਨਸਲਕੁਸ਼ੀ ਪ੍ਰਤੀ ਸਿਆਸੀ ਪੁਸ਼ਤਪਨਾਹੀ ਬਾਰੇ ਦਿੱਲੀ ਅਦਾਲਤ ਦੇ ਖੁਲਾਸੇ ਉਪਰੰਤ ਗਾਂਧੀ ਪਰਿਵਾਰ ਨੂੰ ਸਿਆਸਤ ‘ਚ ਬਣੇ ਰਹਿਣਦਾ ਹੱਕ ਨਹੀਂ : ਬਾਬਾ ਹਰਨਾਮ ਸਿੰਘ ਖਾਲਸਾ
ਸਜੱਨ ਕੁਮਾਰ ਨੂੰ ਮਿਲੀ ਉਮਰਕੈਦ ‘ਤੇ ਤਲਸੀ ਦਾ ਪ੍ਰਗਟਾਵਾ, ਕਿਹਾ ਸਿੱਖ ਹਿਰਦਿਆਂ ਨੂੰ ਮਿਲਿਆ ਸਕੂਨ
ਕਤਲੇਆਮ ਦੇ ਦੋਸ਼ੀ ਕਮਲ ਨਾਥ ਨੂੰ ਕਾਂਗਰਸ ਵਲੋਂ ਮੁੱਖ ਮੰਤਰੀ ਬਣਾਉਣ ‘ਤੇ ਸਿਖ ਭਾਈਚਾਰੇ ‘ਚ ਭਾਰੀ ਰੋਸ ਤੇ ਨਰਾਜਗੀ ਦਾ ਕੀਤਾ ਪ੍ਰਗਟਾਵਾ

ਅੰਮ੍ਰਿਤਸਰ, 17 ਦਸੰਬਰ (ਪ.ਪ.): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਜੋਰ ਦੇ ਕੇ ਕਿਹਾ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮੌਕੇ ਦੋਸ਼ੀਆਂ ਦੀ ਸਿਆਸੀ ਪੁਸ਼ਤਪਨਾਹੀ ਬਾਰੇ ਦਿੱਲੀ ਹਾਈ ਕੋਰਟ ਵਲੋਂ ਆਪਣੇ ਫੈਸਲੇ ‘ਚ ਕੀਤੇ ਗਏ ਅਹਿਮ ਖੁਲਾਸੇ ਉਪੰਰਤ ਗਾਂਧੀ ਪਰਿਵਾਰ ਨੂੰ ਕਾਂਗਰਸ ਜਾਂ ਕਿਸੇ ਵੀ ਸਿਆਸੀ ਪਾਰਟੀ ਦੀ ਅਗਵਾਈ ਦਾ ਹੁਣ ਕੋਈ ਹੱਕ ਨਹੀਂ ਰਹਿ ਜਾਂਦਾ। ਲਿਹਾਜਾ ਰਾਹੁਲ ਗਾਂਧੀ ਨੂੰ ਵੀ ਕਾਂਗਰਸ ਦੀ ਅਗਵਾਈ ਤੋਂ ਵਖ ਹੋ ਜਾਣਾ ਚਾਹੀਦਾ ਹੈ ਅਤੇ ਸਿਖ ਪੰਥ ਤੋਂ ਆਪਣੇ ਗੁਨਾਹਾਂ ਲਈ ਮੁਆਫੀ ਮੰਗਣੀ ਚਾਹੀਦੀ ਹੈ। ਦਮਦਮੀ ਟਕਸਾਲ ਦੇ ਬੁਲਾਰੇ ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਜੱਣ ਕੁਮਾਰ ਅਤੇ ਸਾਥੀਆਂ ਨੂੰ ਸੁਣਾਏ ਗਏ ਸਜ਼ਾ ਨੂੰ ਘੱਟ ਪਰ ਤਸਲੀ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਕਿਹਾ ਕਿ ਨਿਰਦੋਸ਼ ਸਿੱਖਾਂ ਦੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਸੀ ਫਿਰ ਵੀ ਇਹ 34 ਸਾਲ ਬਾਅਦ ਆਇਆ ਉਕਤ ਇਤਿਹਾਸਕ ਫੈਸਲਾ ਸਿੱਖ ਹਿਰਦਿਆਂ ਸਕੂਨ ਪਹੁੰਚਾਉਣ ਵਾਲਾ ਹੈ। ਜਿਸ ਲਈ ਉਹ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪੂਰੀ ਪਲੈਨਿੰਗ ਤਹਿਤ ਸਿਖਾਂ ਦੇ ਘਰਾਂ ਦੀ ਸ਼ਨਾਖਤ ਕਰਦਿਆਂ ਕੀਤੀ ਗਈ ਨਸਲਕੁਸ਼ੀ, ਇਨਸਾਫ ਦੇ ਰਾਹ ‘ਚ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਰਾਹੀਂ ਅੜਿਕੇ ਪਾਉਣ ਅਤੇ ਦੋਸ਼ੀਆਂ ਨੂੰ ਸਿਆਸੀ ਪਰਪ੍ਰਸਤੀ ਤੋਂ ਇਲਾਵਾ ਉਹਨਾਂ ਦੋਸ਼ੀਆਂ ਨੂੰ ਅਤੇ ਕਮਲ ਨਾਥ ਨੂੰ ਹੁਣ ਵੀ ਮੁਖ ਮੰਤਰੀ ਦੇ ਅਹਿਮ ਉਚ ਅਹੁਦਿਆਂ ‘ਤੇ ਬਿਠਾਈ ਰਖਣ ਲਈ ਗਾਂਧੀ ਪਰਿਵਾਰ ਅਤੇ ਕਾਂਗਰਸ ਕਟਿਹਰੇ ਖੜੀ ਹੈ ਹੈ ਅਤੇ ਇਨਸਾਫ ਪਸੰਦ ਲੋਕ ਜਵਾਹ ਮੰਗ ਰਹੇ ਹਨ। ਉਹਨਾਂ ਸਜੱਣ ਕੁਮਾਰ ਨੂੰ ਸਜਾ ਦਿਵਾਉਣ ‘ਚ ਵਡੀ ਭੂਮਿਕਾ ਨਿਭਾਉਣ ਵਾਲੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਦੇ ਹੌਸਲੇ ਦੀ ਪ੍ਰਸੰਸਾ ਕੀਤ ਹੈ ਜਿਸ ਨੇ ਕਿ ਲਾਲਚ ਅਤੇ ਧਮਕੀਆਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਕੇਸ ਨੂੰ ਅੰਜਾਮ ਤਕ ਪਹੁੰਚਾਉਣ ਲਈ ਸਖਤ ਲੜਾਈ ਲੜੀ ਅਤੇ ਪਹਿਰਵਾਹੀ ਕੀਤੀ।

ਉਹਨਾਂ ਕਿਹਾ ਕਿ ਹੁਣ ਦਾ ਮਿਲਿਆ ਇਨਸਾਫ ਵਡੇ ਕਾਰੇ ਦੇ ਮੁਕਾਬਲੇ ਭਾਵੇਂ ਤੁਸ਼ ਹੈ ਫਿਰ ਵੀ ਇਸ ਨੇ ਸਿੱਖ ਕੌਮ ਦੇ ਜਖਮਾਂ ‘ਤੇ ਮਰਮ ਦਾ ਕੰਮ ਕਰੇਗੀ ਅਤੇ ਕਾਨੂੰਨ ਵਿਵਸਥਾ ‘ਚ ਭਰੋਸਾ ਬਹਾਲ ਕਰਨ ‘ਚ ਮਦਦ ਮਿਲੇਗੀ। ਉਹਨਾਂ ਕਿਹਾ ਕਿ ’84 ‘ਚ ਸਿੱਖਾਂ ਦਾ ਕਤਲੇਆਮ ਕਾਂਗਰਸ ਵੱਲੋਂ ਕੀਤਾ ਗਿਆ ਗੈਰ ਇਨਸਾਨੀਅਤ ਕਾਰਾ ਸੀ, ਜਿਸ ਨੇ ਸਮੁੱਚੇ ਵਿਸ਼ਵ ਨੂੰ ਹਲੂਣ ਕੇ ਰੱਖ ਦਿੱਤਾ। ਉਹਨਾਂ ਕਿਹਾ ਕਿ ਭਾਵੇ ਗਾਂਧੀ ਪਰਿਵਾਰ ਨੇ ਆਪਣੀ ਸ਼ਮੂਲੀਅਤ ਪ੍ਰਤੀ ਹਮੇਸ਼ਾਂ ਇਨਕਾਰ ਕੀਤਾ ਪਰ ਦੋਸ਼ੀਆਂ ਜਿਨਾਂ ‘ਚ ਜਗਦੀਸ਼ ਟਾਈਟਲਰ ਵਲੋਂ ਰਾਜੀਵ ਗਾਂਧੀ ਨਾਲ ਕਤਲੇਆਮ ਦੇ ਦਿਨਾਂ ‘ਚ ਦਿੱਲੀ ਵਿਖੇ ਘੁੰਮਣ ਅਤੇ ਹਰਤਰਾਂ ਤਸਲੀ ਕਰਨ ਦੇ ਸਟਿੰਗ ਉਪਰੇਸ਼ਨ ‘ਚ ਕੀਤੇ ਗਏ ਖੁਲਾਸੇ ਅਤੇ ਅਜ ਅਦਾਲਤ ਵਲੋਂ ਦੋਸ਼ੀਆਂ ਨੂੰ ਸਿਆਸੀ ਸਰਪ੍ਰਸਤੀ ਦੇਣ ਦੇ ਖਾਲਾਸੇ ਨਾਲ ’84 ‘ਚ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਰੋਲ ਬਾਰੇ ਕਿਸੇ ਸ਼ੱਕ ਦੀ ਗੁਜਾਇਸ਼ ਨਹੀ ਰਹੀ ਹੈ।

Leave a Reply

Your email address will not be published. Required fields are marked *

%d bloggers like this: