ਸਿੱਖ ਧਰਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਮਰੀਕੀ ਸਿੱਖਾਂ ਨੇ ਇਕੱਠੇ ਕੀਤੇ 1,25,000 ਡਾਲਰ

ss1

ਸਿੱਖ ਧਰਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਮਰੀਕੀ ਸਿੱਖਾਂ ਨੇ ਇਕੱਠੇ ਕੀਤੇ 1,25,000 ਡਾਲਰ

12-6

ਡੱਲਾਸ— ਅਮਰੀਕਾ ਵਿਚ ਸਿੱਖ ਧਰਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਮਰੀਕੀ ਸ਼ਹਿਰ ਡੈਨਵਰ ਦੇ ਸਿੱਖਾਂ ਨੇ 1,25,000 ਅਮਰੀਕੀ ਡਾਲਰ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਜਾਗਰੂਕਤਾ ਮੁਹਿੰਮ ਲਈ ਇਕੱਠੀ ਕੀਤੀ ਗਈ ਕੁੱਲ ਰਕਮ 5,74,000 ਅਮਰੀਕੀ ਡਾਲਰ ਹੋ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਨੈਸ਼ਨਲ ਸਿੱਖ ਮੁਹਿੰਮ (ਐੱਨ. ਐੱਸ. ਸੀ.) ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੀਡੀਆ ਟੀਮ ਏ. ਕੇ. ਪੀ. ਡੀ. ਦੀ ਮਦਦ ਨਾਲ ਸਿੱਖ ਭਾਈਚਾਰੇ ‘ਤੇ ਇਕ 30 ਸਕਿੰਟਾਂ ਦੀ ਵੀਡੀਓ ਤਿਆਰ ਕੀਤੀ ਹੈ, ਜੋ ਰਾਸ਼ਟਰੀ ਅਤੇ ਸਥਾਨਕ ਟੀ. ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ‘ਤੇ ਚੱਲੇਗੀ। ਅਜਿਹਾ ਇਕ ਰਣਨੀਤਿਕ ਯੋਜਨਾ ਦੇ ਅਧੀਨ ਕੀਤਾ ਗਿਆ ਹੈ, ਜਿਸ ਨੂੰ ਹਿਲੇਰੀ ਕਲਿੰਟਨ ਦੇ ਸਾਬਕਾ ਰਣਨੀਤੀਕਾਰ ਜਯੋਫ ਗ੍ਰੇਨ ਨੇ ਤਿਆਰ ਕੀਤਾ ਹੈ। ਉਹ ਵਿਸ਼ਵ ਬੈਂਕ ਅਤੇ ਹਾਵਰਡ ਯੂਨੀਵਰਸਿਟੀ ਲਈ ਵੀ ਰਣਨੀਤਿਕ ਯੋਜਨਾ ਬਣਾ ਰਹੇ ਹਨ। ਅਗਲੇ ਕੁਝ ਹਫਤਿਆਂ ਵਿਚ ਸਿੱਖਾਂ ‘ਤੇ ਆਧਾਰਤ ਉੱਚ ਪੱਧਰੀ ਵੈੱਬਸਾਈਟ ਵੀ ਸ਼ੁਰੂ ਕੀਤੀ ਜਾਵੇਗੀ। ਐੱਨ. ਐੱਸ. ਸੀ. ਦੇ ਸਹਿ ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਡੈਨਵਰ ਵਿਚ ਭਾਈਚਾਰੇ ਵੱਲੋਂ ਜੋ ਪ੍ਰਤੀਕਿਰਿਆ ਮਿਲੀ ਹੈ, ਉਹ ਉਸ ਤੋਂ ਉਤਸ਼ਾਹਤ ਹਨ। ਉਨ੍ਹਾਂ ਨੇ ਪੂਰੀ ਮੁਹਿੰਮ ਦੇ 13 ਲੱਖ ਡਾਲਰ ਦੇ ਬਜਟ ਨੂੰ ਇਕੱਠਾ ਕਰਨ ਲਈ ਐੱਨ. ਐੱਸ. ਸੀ. ਦੀ ਮਦਦ ਕੀਤੀ ਹੈ।
ਜ਼ਿਕਰਯੋਗ ਹੈ ਕਿ 9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਵਿਚ ਲਗਾਤਾਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹਾ ਉਨ੍ਹਾਂ ਨੂੰ ਮੁਸਲਿਮ ਸਮਝ ਕੇ ਕੀਤਾ ਜਾਂਦਾ ਹੈ ਕਿਉਂਕਿ ਲੋਕ ਉਨ੍ਹਾਂ ਦੇ ਧਰਮ ਅਤੇ ਕਦਰਾਂ-ਕੀਮਤਾਂ ਬਾਰੇ ਜਾਗਰੂਕ ਨਹੀਂ ਹਨ। ਹਾਲ ਵਿਚ ਅਮਰੀਕਾ ਵਿਚ ਇਸ ਤਰ੍ਹਾਂ ਦੇ ਨਸਲੀ ਅਪਰਾਧਾਂ ਵਿਚ ਵਾਧਾ ਹੋਇਆ ਹੈ।
Share Button