ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਤੇ ਪਹਿਲੀ ਅੰਗਰੇਜ਼ੀ ਦਸਤਾਵੇਜ਼ੀ ਫ਼ਿਲਮ ਪੂਰੇ ਅਮਰੀਕਾ ਚ’ ਵਿਖਾਈ ਜਾਵੇਗੀ

ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਤੇ ਪਹਿਲੀ ਅੰਗਰੇਜ਼ੀ ਦਸਤਾਵੇਜ਼ੀ ਫ਼ਿਲਮ ਪੂਰੇ ਅਮਰੀਕਾ ਚ’ ਵਿਖਾਈ ਜਾਵੇਗੀ

ਵਾਸ਼ਿੰਗਟਨ, 23 ਦਸੰਬਰ ( ਰਾਜ ਗੋਗਨਾ )— ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਤੇ ਪਹਿਲੀ ਅੰਗਰੇਜ਼ੀ ਦਸਤਾਵੇਜ਼ੀ ਫ਼ਿਲਮ ਕ੍ਰਿਸਮਿਸ ਦੀਆਂ ਛੁੱਟੀਆਂ ਦੌਰਾਨ ਪੂਰੇ ਅਮਰੀਕਾ ਵਿਚ ਵੇਖੀ ਜਾਵੇਗੀ। ਇਹ ਫ਼ਿਲਮ 23 ਤੋਂ 25 ਦਸੰਬਰ ਨੂੰ, ਪਬਲਿਕ ਟੀਵੀ ਸਟੇਸ਼ਨਾਂ ਦੇ ਜ਼ਰੀਏ ਵਿਸ਼ਵ ਚੈਨਲ ਇਸ ਫਿਲਮ ਨੂੰ ਅਮਰੀਕਾ ਦੇ ਪ੍ਰਾਈਮ ਟਾਈਮ ਦੇ ਦੌਰਾਨ ਅਮਰੀਕਾ ਦੇ 80% ਪ੍ਰਤੀਸਤ ਹਿੱਸੇ ਚ ਵਿਖਾਏਗਾ।ਫਿਲਮ ਨਿਰਦੇਸ਼ਕਾਂ ਜੈਰੀ ਕਰੈਲ ਅਤੇ ਐਡਮ ਕਰੈਲ ਨੇ ਪਿਛਲੇ ਸਾਲ ਗੁਰੂ ਜੀ ਦੇ 550 ਵੇਂ ਜਨਮ ਦਿਵਸ ਦੇ ਮੌਕੇ ਤੇ ਇਹ ਫਿਲਮ ਤਿਆਰ ਕਰਨ ਲਈ 10 ਮਹੀਨੇ ਬਿਤਾਏ। ਫਿਲਮ ਦੀ ਸ਼ੂਟਿੰਗ ਭਾਰਤ, ਪਾਕਿਸਤਾਨ ਅਤੇ ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿਚ ਕੀਤੀ ਗਈ ਸੀ।

ਗੁਰੂ ਜੀ ਦੇ ਇਤਿਹਾਸ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਮੁੱਖ ਨੁਕਤੇ ਬਿਆਨ ਕਰਨ ਤੋਂ ਇਲਾਵਾ, ਇਸ ਫ਼ਿਲਮ ਵਿਚ ਗ੍ਰਾਮੀ ਨਾਮਜ਼ਦ ਸਨਾਤਮ ਕੌਰ ਤੋਂ ਲੈ ਕੇ ਅਮਰੀਕਾ ਵਿੱਚ ਪਹਿਲੇ ਸਿੱਖ ਮੇਅਰ ਰਵੀ ਭੱਲਾ ਨਾਮੀ ਪ੍ਰਮੁੱਖ ਸਿੱਖਾਂ ਰਾਹੀ ਗੁਰੂ ਸਾਹਿਬ ਦੇ ਫਿਲਸਫੇ ਨੂੰ ਦਰਸਾਇਆ ਗਿਆ ਹੈ। ਜੈਰਲਡ ਕਾਰਲ ਨੇ ਕਿਹਾ, “ਮੈਨੂੰ ਇਸ ਫਿਲਮ ‘ਚ’ ਕੰਮ ਕਰਨ ਨਾਲ ਬਹੁਤ ਮਾਣ ਮਹਿਸੂਸ ਹੋਇਆ ਅਤੇ ਇਹ ਮੇਰੇ ਅਤੇ ਮੇਰੀ ਟੀਮ ਲਈ ਕੁਝ ਨਵਾਂ ਸਿੱਖਣ ਦਾ ਇਕ ਮਹਾਨ ਤਜ਼ਰਬਾ ਮਿਲਿਆਂ । ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਵਿਸ਼ਵ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਜਾਣਨ ਦੀ ਜ਼ਰੂਰਤ ਹੈ ਅਤੇ ਉਹਨਾਂ ਨੇ ਆਪਣੇ ਸਮੇਂ ਤੋਂ ਪਹਿਲਾਂ ਦੇ ਉਪਦੇਸ਼ ਦ੍ਰਿੜ ਕਰਵਾਏ। ਇਸ ਫ਼ਿਲਮ ਰਾਹੀਂ ਗੁਰੂ ਨਾਨਕ ਦੇ ਦਿੱਤੇ ਨਿਯਮਾਂ ਤੇ ਸੰਸਾਰ ਚ ਸੰਵਾਦ ਵਿਸ਼ਵਵਿਆਪੀ ਤੌਰ ਤੇ ਪੈਦਾ ਕੀਤਾ ਜਾ ਸਕਦਾ ਹੈ। ਅਤੇ ਨੈਸ਼ਨਲ ਸਿੱਖ ਮੁਹਿੰਮ ਨੇ ਇਸ ਡਾਕੂਮੈਂਟਰੀ ਨੂੰ ਬਣਾਉਣ ਵਿਚ ਸਹਾਇਤਾ ਕੀਤੀ ਹੈ। ਜਥੇਬੰਦੀ ਨੇ ਇੱਕ ਸਰਵੇਖਣ ਰਾਹੀਂ ਪਤਾ ਲਗਾਇਆ ਸੀ ਕਿ ਪੱਛਮੀ ਸੰਸਾਰ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਨਾ ਮਾਤਰ ਜਾਣਕਾਰੀ ਹੈ। ਅਤੇ ਫਿਲਮ ਨੂੰ ਵੱਖ-ਵੱਖ ਫਿਲਮਾਂ ਦੇ ਤਿਉਹਾਰਾਂ ਦੇ ਪ੍ਰਮੁੱਖ ਪੁਰਸਕਾਰ ਪ੍ਰਾਪਤ ਹੋਏ ਹਨ ਜਿਸ ਵਿਚ ‘ਬੈਸਟ ਡਾਇਰੈਕਟਰ’ ‘ਬੈਸਟ ਇੰਟਰਨੈਸ਼ਨਲ ਡੌਕੂਮੈਂਟਰੀ’ ਅਤੇ ‘ਬੈਸਟ ਸਿਨੇਮੈਟੋਗ੍ਰਾਫੀ’ ਐਵਾਰਡ ਸ਼ਾਮਲ ਹਨ।

ਐਨ ਐਸ ਸੀ ਦੇ ਸਹਿ-ਸੰਸਥਾਪਕ ਗੁਰਵਿਨ ਸਿੰਘ ਆਹੂਜਾ ਨੇ ਇਸ ਰਾਸ਼ਟਰੀ ਪ੍ਰਸਾਰਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਹਾਲਾਂਕਿ ਗੁਰੂ ਨਾਨਕ ਦੇਵ ਨੇ ਵਿਸ਼ਵ ਵਿੱਚ ਪੰਜਵੇਂ ਸਭ ਤੋਂ ਵੱਡੇ ਧਰਮ ਦੀ ਸਥਾਪਨਾ ਕੀਤੀ ਸੀ, ਪਰ ਅਮੈਰੀਕਨ ਅਤੇ ਪੱਛਮੀ ਸੰਸਾਰ ਉਸ ਬਾਰੇ ਬਹੁਤ ਘੱਟ ਜਾਣਦੇ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦਾ ਸੰਦੇਸ਼ ਅਤੇ ਇਸ ਫਿਲਮ ਨੂੰ ਪੂਰੇ ਅਮਰੀਕਾ ਵਿਚ ਬਹੁਤ ਸਕਾਰਾਤਮਕ ਤੌਰ ‘ਤੇ ਪ੍ਰਾਪਤ ਕੀਤਾ ਜਾਵੇਗਾ। ” ਐਨਐਸਸੀ ਦੇ ਚੇਅਰਮੈਨ ਅਮ੍ਰਿੰਤਪਾਲ ਸਿੰਘ, “ਇਹ ਸ਼ਾਇਦ ਗੁਰੂ ਨਾਨਕ ਦੇਵ ਜੀ ਬਾਰੇ ਪ੍ਰਚਾਰ ਦਾ ਸਭ ਤੋਂ ਵੱਡਾ ਉਪਰਾਲਾ ਹੈ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਇਸ ਨਾਲ ਸਿੱਖ ਅਤੇ ਸਿੱਖ ਧਰਮ ਬਾਰੇ ਕੁਝ ਗਲਤਫਹਿਮੀਆਂ ਦੂਰ ਕਰਨ ਵਿੱਚ ਸਹਾਇਤਾ ਮਿਲੇਗੀ।” ਈਕੋਸਿੱਖ ਦੇ ਸੰਸਥਾਪਕ, ਡਾ: ਰਾਜਵੰਤ ਸਿੰਘ ਨੇ ਕਿਹਾ, “ਗੁਰੂ ਨਾਨਕ ਦੇਵ ਜੀ ਵਲੋ ਦਿੱਤੀ ਬਰਾਬਰਤਾ, ਦੂਜਿਆਂ ਦੀ ਸੇਵਾ ਅਤੇ ਵਾਤਾਵਰਣ ਪ੍ਰਤੀ ਸ਼ਰਧਾ ਦੀ ਸਿੱਖਿਆ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ। ਸੰਸਾਰ ਬਹੁਤ ਸਾਰੇ ਤਰੀਕਿਆਂ ਨਾਲ ਵੰਡਿਆ ਹੋਇਆ ਹੈ. ਇਸੇ ਕਰਕੇ ਇਹ ਫਿਲਮ ਉਸ ਦੇ ਸਕਾਰਾਤਮਕ ਸੰਦੇਸ਼ ਨੂੰ ਫੈਲਾਉਣ ਵਿਚ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ। ”ਇਹ ਫਿਲਮ 71 ਮਿਲੀਅਨ 7 ਕਰੋੜ ਘਰਾਂ ਤੱਕ ਪਹੁੰਚੇਗੀ ਅਤੇ ਸੰਭਾਵਤ ਤੌਰ ਤੇ 170 ਮਿਲੀਅਨ 17 ਕਰੋੜ ਲੋਕਾਂ ਤੱਕ ਪਹੁੰਚੇਗੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: