ਸਿੱਖ ਧਰਮ ‘ਤੇ ਇਕ ਵਾਰ ਫਿਰ ਵੱਡਾ ਹਮਲਾ

ਸਿੱਖ ਧਰਮ ‘ਤੇ ਇਕ ਵਾਰ ਫਿਰ ਵੱਡਾ ਹਮਲਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਪੋਸਟਰ ਵਿੱਚ ਸਵਾਮੀ ਵਿਵੇਕਾਨੰਦ ਦੀ ਫੋਟੋ ਲਗਾਉਣ ਤੋਂ ਫੈਡਰੇਸ਼ਨ ਭੱੜਕੀ

fdk-4ਫ਼ਰੀਦਕੋਟ 24 ਨਵੰਬਰ ( ਜਗਦੀਸ਼ ਬਾਂਬਾ ) ਆਏ ਦਿਨ ਸੋਸਲ ਮੀਡੀਆ ਤੇ ਜਿੱਥੇ ਗੁਰੂਆ ਦੀਆ ਫੋਟੋਆ ਨੂੰ ਬੇਤਰੀਬੇ ਢੰਗ ਨਾਲ ਲਗਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ,ਉੱਥੇ ਹੀ ਇੱਕ ਵਾਰ ਫਿਰ ਆਉਣ ਵਾਲੀ 25 ਨਵੰਬਰ 2016 ਨੂੰ ਦਿੱਲੀ ਵਿਖੇ ਕਰਵਾਏ ਜਾ ਰਹੇ ਰਾਸਟਰ ਪ੍ਰੇਮ ਉਤਸਵ ਦੇ ਨਾਮ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਦੇ ਬਰਾਬਰ ਇੱਕ ਪੋਸਟਰ ਵਿੱਚ ਸਵਾਮੀ ਵਿਵੇਕਾਨੰਦ ਦੀ ਫੋਟੋ ਛਾਪ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਸੂਰਾਮ ਜੀ ਦਾ ਅਵਤਾਰ ਦੱਸਣ ਦੀਆਂ ਕੋਝੀਆਂ ਚਾਲਾ ਚੱਲੀਆ ਜਾ ਰਹੀਆਂ ਹਨ,ਜਿਸਨੂੰ ਲੈ ਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਅੰਦਰ ਭਾਰੀ ਰੋਸ਼ ਪਾਇਆ ਜਾ ਰਿਹਾ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰ ਮਹੁੰਮਦ ‘ਤੇ ਮਾਲਵਾ ਜੋਨ ਇੰਚਾਰਜ ਪ੍ਰਭਜੋਤ ਸਿੰਘ ਨੇ ਸਾਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਾਰ ਵਾਰ ਸਿੱਖ ਕੌਮ ‘ਤੇ ਆਰਐਸਐਸ ਦੇ ਇਸਾਰਿਆ ਉੱਪਰ ਹਮਲੇ ਕੀਤੇ ਜਾ ਰਹੇ ਹਨ,ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ, ਉਨਾਂ ਕਿਹਾ ਕਿ ਬੀਤੇਂ ਦਿਨੀਂ ਸੋਸਲ ਮੀਡੀਆ ‘ਤੇ ਇਕ ਪੋਸਟਰ ਸਾਹਮਣੇ ਆਇਆ ਜਿਸ ਵਿੱਚ ਆਰਐਸਐਸ ਦੀ ਇਕ ਸਾਖਾ ਵੱਲੋਂ ਰਾਸਟਰ ਪ੍ਰੇਮ ਉਤਸ਼ਵ ਮੇਲੇ ਦਿੱਲੀ ਵਿਖੇ ਮਨਾਉਣ ਨੂੰ ਲੈ ਕੇ ਇਕ ਪੋਸਟਰ ਜਾਰੀ ਕੀਤਾ ਗਿਆ ਹੈ,ਜਿਸ ਵਿੱਚ ਇਕ ਪਾਸੇ ਸ੍ਰੀ ਗੁਰੂ ਗੋਬਿਦ ਸਿੰਘ ਜੀ ‘ਤੇੇ ਦੂਸਾਰੇ ਪਾਸੇ ਸਵਾਮੀ ਵਿਵੇਕਾਨੰਦ ਦਰਸਾਏ ਜਾਣ ਦੇ ਨਾਲ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਸੂਰਾਮ ਦਾ ਅਵਤਾਰ ਦੱਸਿਆ ਗਿਆ ਹੈ,ਜੋ ਕਿ ਬਿਲਕੁੱਲ ਬੇਬੁਨਿਆਦ ‘ਤੇ ਕੋਰਾ ਝੂਠਾ ਹੈ। ਉਨਾਂ ਐਲਾਨ ਕੀਤਾ ਕਿ ਜੇਕਰ ਇਸ ਤਰਾਂ ਦੀਆਂ ਸੰਸਥਾ ਆਪਣੀਆ ਕੋਝੀਆ ਹਰਕਤਾ ਤੋਂ ਬਾਜ ਨਾ ਆਈਆ ਤਾਂ ਮਜਬੂਰਨ ਸਖਤ ਰੁੱਖ ਅਖਤਿਆਰ ਕਰਨਾ ਪਵੇਗਾ।

Share Button

Leave a Reply

Your email address will not be published. Required fields are marked *

%d bloggers like this: