ਸਿੱਖ ਜਥੇਬੰਦੀਆਂ ਵੱਲੋਂ ਸੰਤ ਢੱਡਰੀਆਂ ਵਾਲੇ ਤੇ ਹਮਲੇ ਦੀ ਨਿੰਦਾ, ਦੋਸ਼ੀਆਂ ਨੂੰ ਜਲਦ ਫੜਨ ਦੀ ਕੀਤੀ ਮੰਗ

ss1

ਸਿੱਖ ਜਥੇਬੰਦੀਆਂ ਵੱਲੋਂ ਸੰਤ ਢੱਡਰੀਆਂ ਵਾਲੇ ਤੇ ਹਮਲੇ ਦੀ ਨਿੰਦਾ, ਦੋਸ਼ੀਆਂ ਨੂੰ ਜਲਦ ਫੜਨ ਦੀ ਕੀਤੀ ਮੰਗ

20-27 (1)
ਮਲੋਟ, 19 ਮਈ (ਆਰਤੀ ਕਮਲ) : ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹੋਏ ਜਾਨ ਲੇਵਾ ਹਮਲੇ ਨੂੰ ਲੈ ਕੇ ਪੰਥਕ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸਥਾਨਕ ਸਿੱਖ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਖਾਲਸਾ ਧਰਮ ਪ੍ਰਚਾਰ ਕਮੇਟੀ ਦੇ ਸਰਪ੍ਸਤ ਭਾਈ ਚਰਨਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਵੱਖ ਵੱਖ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਸਮੇਤ ਸਿੱਖ ਧਰਮ ਦੇ ਪ੍ਰਚਾਰ ਵਿਚ ਲੱਗੇ ਵੱਖ ਵੱਖ ਡੇਰਿਆਂ ਤੋਂ ਮਹਾਂਪੁਰਖਾਂ ਨੇ ਸ਼ਿਰਕਤ ਕੀਤੀ । ਮੀਟਿੰਗ ਵਿਚ ਮਤਾ ਪਾਸ ਕਰਕੇ ਬਾਬਾ ਭੁਪਿੰਦਰ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਗਿਆ ਅਤੇ ਹਮਲੇ ਦੀ ਘੋਰ ਨਿਖੇਧੀ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਖਾਲਸਾ ਨੇ ਕਿਹਾ ਕਿ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਤੇ ਹੋਇਆ ਇਹ ਹਮਲਾ ਪੂਰੀ ਸਿੱਖ ਕੌਮ ਤੇ ਹਮਲਾ ਹੈ ਅਤੇ ਸਿੱਖੀ ਦੇ ਪ੍ਰਚਾਰ ਨੂੰ ਰੋਕਣ ਵਾਸਤੇ ਦੋਖੀਆਂ ਵੱਲੋਂ ਅਜਿਹੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ । ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ੇ ਦੇ ਸੌਦਾਗਰਾਂ ਦੀਆਂ ਪੰਥ ਨੂੰ ਕਮਜ਼ੋਰ ਕਰਨ ਦੀਆਂ ਭਾਵਨਾਵਾਂ ਸਮਝ ਚੁੱਕਾ ਹੈ ਅਤੇ ਉਹ ਫਿਰ ਤੋਂ ਅੰਮ੍ਰਿਤ ਛੱਕ ਕੇ ਸਿੰਘ ਸੱਜ ਰਿਹਾ ਹੈ । ਇਹ ਸਿਰਫ਼ ਪ੍ਰਚਾਰਕਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਪ੍ਰਚਾਰ ਸਦਕਾ ਹੋਇਆ ਹੈ ਜਿਸ ਕਰਕੇ ਪੰਥ ਦੋਖੀ ਘਬਰਾ ਕੇ ਹੁਣ ਪ੍ਰਚਾਰਕਾਂ ਵਿਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਿੱਖ ਕੌਮ ਦਸ਼ਮੇਸ਼ ਪਿਤਾ ਦੀ ਮਹਾਨ ਬਖਸ਼ਿਸ਼ ਹੈ ਜੋ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਘਬਰਾਉਣ ਵਾਲੀ ਨਹੀ । ਬਾਬਾ ਮੋਹਨ ਸਿੰਘ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਪੰਥ ਨੂੰ ਵੱਖ ਵੱਖ ਮੁੱਦੇ ਬਣਾ ਕੇ ਵੰਡੀਆਂ ਪਾ ਕੇ ਕਮਜ਼ੋਰ ਕਰਦੀਆਂ ਰਹੀਆਂ ਹਨ ਤੇ ਹੁਣ ਅਜਿਹੇ ਹਮਲੇ ਕਰਕੇ ਪ੍ਰਚਾਰਕਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ।

ਉਹਨਾਂ ਕਿਹਾ ਕਿ ਸਿੱਖ ਕੌਮ ਦੇ ਪ੍ਰਚਾਰਕ ਜਾਂ ਮਹਾਂਪੁਰਸ਼ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਕਸਰ ਛਬੀਲਾਂ ਆਦਿ ਤੇ ਰੁਕ ਜਾਂਦੇ ਹਨ ਪਰ ਹੁਣ ਅਜਿਹੇ ਹਮਲੇ ਉਪਰੰਤ ਬੜੀ ਦੁਬਿਧਾ ਵਾਲੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਬਾਬੇ ਨਾਨਕ ਦੀ ਸਿੱਖੀ ਨਾਲ ਪਿਆਰ ਕਰਨ ਵਾਲੇ ਆਪਣੇ ਹਲਕੇ ਵਿਚ ਲੱਗੀ ਹਰ ਛਬੀਲ ਤੇ ਲੰਗਰ ਦੀ ਸੇਵਾ ਕਰਨ ਵਾਲਿਆਂ ਤੇ ਖ਼ੁਸ਼ ਨਜ਼ਰ ਰੱਖਣ ਤਾਂ ਹੀ ਅਜਿਹੀਆਂ ਸਾਜ਼ਸ਼ਾਂ ਨੂੰ ਨਾਕਾਮ ਕੀਤਾ ਜਾ ਸਕਦਾ ਹੈ । ਸਮੁੱਚੀਆਂ ਜਥੇਬੰਦੀਆਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਹਮਲਾਵਰਾਂ ਨੂੰ ਫੜ ਕੇ ਜਨਤਾ ਦੇ ਸਾਹਮਣੇ ਸੱਚ ਪ੍ਰਗਟ ਕਰੇ ਨਹੀ ਤਾਂ ਸਿੱਖ ਜਥੇਬੰਦੀਆਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ । ਇਸ ਮੌਕੇ ਭਾਈ ਹਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਭਾਈ ਜਗਤਾ ਜੀ, ਭਾਈ ਦਵਿੰਦਰ ਸਿੰਘ ਦਰਦੀ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਗੁਰਜੀਤ ਸਿੰਘ ਗਿੱਲ ਪ੍ਰਧਾਨ, ਹਰਪ੍ਰੀਤ ਸਿੰਘ ਹੈਪੀ ਪ੍ਰਧਾਨ, ਜਸਦੇਵ ਸਿੰਘ ਸੰਧੂ, ਭਾਈ ਗੁਰਨਾਮ ਸਿੰਘ, ਪਰਮਜੀਤ ਸਿੰਘ ਪ੍ਰੇਮ ਟਾਇਰ, ਆਤਮਾ ਸਿੰਘ, ਨਾਨਕ ਸਿੰਘ, ਸੁਖਵੀਰ ਸਿੰਘ, ਭਾਈ ਜਸਵੰਤ ਸਿੰਘ ਖਾਲਸਾ, ਭਾਈ ਗੁਰਪਾਲ ਸਿੰਘ, ਕੁਲਵਿੰਦਰ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਪਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਸਿੱਖ ਸੰਗਤ ਹਾਜਰ ਸੀ ।

Share Button

Leave a Reply

Your email address will not be published. Required fields are marked *