ਸਿੱਖ ਜਥੇਬੰਦੀਆਂ ਨੇ ਬੇਅਦਬੀ ਮਾਮਲੇ ਦੇ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਪ੍ਰਾਸ਼ਸਨ ਨੂੰ 17 ਜੁਲਾਈ ਤੱਕ ਦਾ ਦਿੱਤਾ ਅਲਟੀਮੇਟਮ

ss1

ਸਿੱਖ ਜਥੇਬੰਦੀਆਂ ਨੇ ਬੇਅਦਬੀ ਮਾਮਲੇ ਦੇ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਪ੍ਰਾਸ਼ਸਨ ਨੂੰ 17 ਜੁਲਾਈ ਤੱਕ ਦਾ ਦਿੱਤਾ ਅਲਟੀਮੇਟਮ

7-20 (1) 7-20 (2)

ਭਗਤਾ ਭਾਈ, 6 ਜੁਲਾਈ (ਸਵਰਨ ਸਿੰਘ ਭਗਤਾ) ਕਸਬਾ ਭਗਤਾ ਭਾਈ ਵਿਖੇ ਪਿਛਲੇ ਦਿਨੀਂ ਸ਼ਰਾਰਤੀ ਅਨਸਰਾਂ ਵੱਲੋਂ ਗੁੱਟਕਾ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਦੀਆਂ ਕੀਤੀਆਂ ਘਟਨਾਵਾਂ ਸਬੰਧੀ ਵਿਚਾਰਾਂ ਕਰਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਪਾਤਸ਼ਾਹੀ ਛੇਵੀ ਤੇ ਦਸਵੀਂ ਭਗਤਾ ਭਾਈ ਵਿਖੇ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਨਗਰ ਦੀਆਂ ਸੰਗਤਾਂ ਵੱਲੋਂ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਵਿਸ਼ੇਸ ਤੌਰ ’ਤੇ ਪਹੁੰਚੇ।ਇਸ ਸਮੇਂ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਨਗਰ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਨਗਰ ਪੰਚਾਇਤ, ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਇਸ ਮਾਮਲੇ ਨੂੰ ਲੈ ਕੇ ਬਣੀ ਕਮੇਟੀ ਨਾਲ ਵਿਚਾਰ ਵਿਟਾਦਰਾਂ ਕਰਨ ਉਪਰੰਤ ਸਰਕਾਰ ਅਤੇ ਪ੍ਰਸ਼ਾਸਨ ਨੂੰ 17 ਜੁਲਾਈ ਤੱਕ ਘਟਨਾ ਦੇ ਦੋਸੀਆਂ ਨੂੰ ਗ੍ਰਿਫਤਾਰ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਉਲੀਕੇ ਪ੍ਰੋਗਰਾਮ ਤਹਿਤ 15 ਜੁਲਾਈ ਨੂੰ ਗੁਰਦੁਆਰਾ ਪਾਤਸਾਹੀ ਛੇਵੀਂ ਅਤੇ ਦਸਵੀਂ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ ਅਤੇ 17 ਜੁਲਾਈ ਨੂੰ ਭੋਗ ਪਾਏ ਜਾਣਗੇ।ਉਨ੍ਹਾਂ ਕਿਹਾ ਕਿ ਜੇਕਰ 17 ਜੁਲਾਈ ਤੱਕ ਇਸ ਮਾਮਲੇ ਵਿਚ ਇਨਸਾਫ ਮਿਲਦਾ ਹੈ ਤਾਂ ਇਸ ਮੌਕੇ ਸਮਾਪਤੀ ਦੀ ਅਰਦਾਸ ਕੀਤੀ ਜਾਵੇਗੀ ਜੇਕਰ ਇਨਸਾਫ ਨਹੀਂ ਮਿਲਦਾ ਤਾਂ 17 ਜੁਲਾਈ ਨੂੰ ਗੁਰਦੁਆਰਾ ਪਾਤਸਾਹੀ ਛੇਵੀਂ ਅਤੇ ਦਸਵੀਂ ਭਗਤਾ ਭਾਈ ਤੋਂ ਬਗਰਾੜੀ ਤੱਕ ਵਿਸ਼ਾਲ ਸ਼ਾਂਤਮਈ ਰੋਸ ਮਾਰਚ ਕੀਤਾ ਜਾਵੇਗਾ।

ਇਸ ਮੀਟਿੰਗ ਨੂੰ ਲੈ ਕੇ ਪ੍ਰਸਾਸਨ ਵਲੋ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਭਗਤਾ ਭਾਈ ਨੂੰ ਆਉਦੀਆ ਸੜਕਾਂ ਉਪਰ ਨਾਕੇਬੰਦੀ ਕੀਤੀ ਹੋਈ ਸੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਯੂਨਾਇਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਥੇਦਾਰ ਸੁਖਦੇਵ ਸਿੰਘ (ਦਮਦਮੀ ਟਕਸਾਲ), ਪਰਮਜੀਤ ਸਿੰਘ ਸਹੋਲੀ, ਬਾਬਾ ਲਖਵੀਰ ਸਿੰਘ ਪਟਿਆਲੇ ਵਾਲੇ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਸਬੋਧਨ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਗੁਰਬਾਣੀ ਦੀ ਬੇਅਦਬੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਬਰਗਾੜੀ ਬੇਅਦਬੀ ਕਰਨ ਵਾਲੇ ਦੋਸੀਆਂ ਨੂੰ ਫੜਕੇ ਸਖਤ ਸਜਾਵਾਂ ਦਿੰਦੀ ਤਾਂ ਅੱਜ ਇਹ ਘਟਨਾਵਾਂ ਨਾ ਵਾਪਰਦੀਆਂ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਦਾ ਨਿਰੰਤਰ ਜਾਰੀ ਰਹਿਣਾ ਅਤਿ ਨਿੰਦਣਯੋਗ ਵਰਤਾਰਾ ਹੈ।ਇਸ ਸਮੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਅਜੇ ਤੱਕ ਸਰਕਾਰ ਬਰਗਾੜੀ ਅਤੇ ਪੰਜਾਬ ਅੰਦਰ ਕਈ ਥਾਵਾਂ ਤੇ ਹੋਈਆ ਬੇਅਦਬੀ ਘਟਨਾਵਾਂ ਦੇ ਦੋਸੀਆ ਨੂੰ ਗ੍ਰਿਫਤਾਰ ਨਹੀ ਕਰ ਸਕੀ ਬਰਗਾੜੀ ਬੇਅਦਬੀ ਕਾਂਡ ਨੂੰ ਇੱਕ ਸਾਲ ਇੱਕ ਮਹੀਨਾ ਛੇ ਦਿਨ ਹੋ ਚੁੱਕੇ ਹਨ ਅੱਜ ਤੱਕ ਸਰਕਾਰ ਇਸ ਦੇ ਦੋਸੀਆ ਨਹੀ ਫੜ ਸਕੀ।ਇਸ ਸਮੇ ਸ਼੍ਰੋਮਣੀ ਕਮੇਟੀ ਮੈਂਬਰ ਫੁੱਮਣ ਸਿੰਘ ਭਗਤਾ ਬਾਬਾ ਚਮਕੌਰ ਸਿੰਘ ਭਾਈ ਰੂਪਾ,ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜਾ,ਸੁਰਿੰਦਰ ਸਿੰਘ ਨਥਾਨਾ,ਭਾਈ ਭਗਵਾਨ ਸਿੰਘ ਸੰਧੂ ਗ੍ਰੰਥੀ ਸਭਾ, ਪਰਮਿੰਦਰ ਸਿੰਘ ਬਾਲਿਆ ਵਾਲੀ,ਮੱਖਣ ਸਿੰਘ ਮੁਸਾਫਿਰ,ਅਮਰਜੀਤ ਸਿੰਘ ਪੰਜਗਰਾਂਈ,ਰੁਪਿੰਦਰ ਸਿੰਘ ਪੰਜਗਰਾਂਈ,ਜਸਵਿੰਦਰ ਸਿੰਘ ਪੰਜਗਰਾਂਈ,ਬਲਵੀਰ ਸਿੰਘ ਮੰਡ,ਰਣਜੀਤ ਸਿੰਘ ਸੰਘੇੜਾ,ਰਾਜਿੰਦਰ ਸਿੰਘ ਕੋਟਲਾ, ਸੁਰਜੀਤ ਸਿੰਘ ਅਰਾਈਆਂ ਵਾਲਾ,ਮਨਜੀਤ ਸਿੰਘ ਧੁੰਨਾ,ਚੇਅਰਮੈਨ ਗਗਨਦੀਪ ਸਿੰਘ ਗਰੇਵਾਲ,ਨਗਰ ਪੰਚਾਇਤ ਦੇ ਪ੍ਰਧਾਨ ਰਾਕੇਸ ਕੁਮਾਰ,ਮੀਤ ਪ੍ਰਧਾਨ ਹਰਦੇਵ ਸਿੰਘ ਨਿੱਕਾ,ਕੌਸਲਰ ਸੁਖਜਿੰਦਰ ਸਿੰਘ ਖਾਨਦਾਨ,ਭਾਜਪਾ ਆਗੂ ਗੁਰਵਿੰਦਰ ਸਿੰਘ ਭਗਤਾ,ਗੁਰਚਰਨ ਸਿੰਘ ਖਾਲਸਾ,ਬਲਜਿੰਦਰ ਸਿੰਘ ਖਾਲਸਾ, ਬਲਵਿੰੰਦਰ ਸਿੰਘ ਢਾਡੀ,ਸੁਖਪਾਲ ਸਿੰਘ ਕੋਟ ਦੁਨਾ,ਨਿਰਭੈ ਸਿੰਘ ਖਾਲਸਾ,ਆਪ ਆਗੂ ਸੁਖਵਿੰਦਰ ਸਿੰਘ ਗਗਨ ਆਦਿ ਸਮੇਤ ਸਿੱਖ ਸੰਗਤਾਂ ਕਾਫੀ ਗਿਣਤੀ ਵਿੱਚ ਹਾਜਰ ਸਨ।

Share Button

Leave a Reply

Your email address will not be published. Required fields are marked *