ਸਿੱਖ ਕੌਣ ਹੈ?

ss1

ਸਿੱਖ ਕੌਣ ਹੈ?

-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

satwinder_7@hotmail.com

ਉਹ ਸਿੱਖ ਹੁੰਦਾ ਹੈ। ਜੋ ਹਰ ਰੋਜ਼ ਸੱਚਾ ਗਿਆਨ ਹਾਸਲ ਕਰਕੇ ਉਸ ਉੱਤੇ ਆਪ ਅਮਲ ਕਰਦਾ ਹੈ। ਲੋਕਾਂ ਵਿੱਚ ਉਸ ਸੱਚ ਨੂੰ ਵੰਡਦਾ ਹੈ। ਸੱਚੋਂ ਸੱਚ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ ਹੈ। ਸੱਚਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਸੁਣਨ ਨਾਲ ਹਾਸਲ ਹੋਣਾ ਹੈ। ਵਿਗਿਆਨੀ ਵੀ ਉਸ ਸੱਚ ਦੀ ਅਜੇ ਖੋਜ ਕਰ ਰਹੇ ਹਨ। ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਸਿੱਖ ਦੇ ਘਰ ਜੰਮੇ ਨੂੰ ਸਿੱਖ ਕਿਹਾ ਜਾਂਦਾ ਹੈ। ਜਿਸ ਨੇ ਵੱਡੀ ਪੱਗ ਬੰਨ੍ਹੀ ਹੋਵੇ। ਵੱਡਾ ਚੋਲ਼ਾ, ਕਿਰਪਾਨ, ਗੋਡਿਆ ਤੱਕ ਕਛਹਿਰਾ ਪਾਇਆ ਹੋਇਆ ਹੈ। ਧੀਆਂ ਭੈਣਾਂ ਵਿੱਚ ਲੱਤਾਂ ਭਾਵੇਂ ਬਗੈਰ ਪਜਾਮੇ ਤੋਂ ਨੰਗੀਆਂ ਕੱਢੀਆਂ ਹੋਣ। ਲੋਕ ਉਸ ਨੂੰ ਚੜ੍ਹਦੀ ਕਲਾ ਵਾਲੇ ਸਿੰਘ ਕਹਿੰਦੇ ਹਨ। ਭਾਵੇਂ ਅਰਥ ਜੁਪ ਜੀ ਸਾਹਿਬ ਦੇ ਆਉਂਦੇ ਨਾ ਹੋਣ। ਲੋਕ ਉਨ੍ਹਾਂ ਤੋਂ ਡਰਦੇ ਹਨ। ਇਹ ਡਕੈਤ, ਲੁੱਟੇਰੇ, ਲੁੱਟਾਂ-ਮਾਰਾਂ,ਕੁੱਟ-ਮਾਰ ਕਰਕੇ, ਮੂਵੀਆਂ ਜੂਟਿਊਬ ਤੇ ਪਾਉਂਦੇ ਹਨ। ਆਪਣੀ ਫੂਕਰੀ ਮੱਤ ਦਾ ਸਬੂਤ ਦਿੰਦੇ ਹਨ। ਗੁਰਬਾਣੀ ਦੀ ਕੋਈ ਗੱਲ ਨਹੀਂ ਕਰਦੇ। ਸਗੋਂ ਮਾਂ ਭੈਣਾਂ ਨੂੰ ਗੰਦੀਆਂ ਗਾਲ਼ਾਂ ਕੱਢਦੇ ਹਨ। ਗਾਲ ਕਿਸੇ ਨੂੰ ਵੀ ਕੱਢਣ, ਅੰਗ ਤਾਂ ਔਰਤਾਂ ਦੇ ਗਿਣਦੇ ਹਨ। ਇੰਨਾ ਦੀ ਮਾਂ ਨੂੰ ਵੀ ਉਹੀ ਅੰਗ ਲੱਗੇ ਹਨ। ਆਪਦੀ ਜੰਮਣ ਵਾਲੀ ਮਾਂ ਨੂੰ ਨੰਗੀ ਕਰ ਲੈਣ ਘਰ ਵਿੱਚ ਸਰਜੂ। ਅਜੇ ਇਹ ਅੰਮ੍ਰਿਤਧਾਰੀ ਹਨ। ਜੇ ਕਿਤੇ ਕਿਸੇ ਦਾ ਡਰ ਨਾ ਹੁੰਦਾ। ਮਨ ਦੀ ਕਰਦੇ ਅੱਜ ਨੂੰ ਪੰਜਾਬ ਨੂੰ ਫਿਰ ਲਹੂ ਲੁਹਾਣ ਕਰ ਦਿੰਦੇ।

ਇਟਲੀ ਵਿੱਚ ਦਸ ਕਾਤਲ ਹਮਲਾਵਰ ਬੰਦਿਆਂ ਨੂੰ 200 ਤੋਂ ਵੱਧ ਸੰਗਤ, ਪ੍ਰਧਾਨ ਗੁਰਦੁਆਰੇ ਦੇ ਮੈਂਬਰ ਨਹੀਂ ਰੋਕ ਸਕੇ। ਐਸੀ ਸੰਗਤ, ਪ੍ਰਧਾਨ ਗੁਰਦੁਆਰੇ ਦੇ ਮੈਂਬਰ 50 ਪੁਲਿਸ ਵਾਲਿਆਂ ਤੋਂ ਕਾਤਲ ਹਮਲਾਵਰਾਂ ਕਰਨ ਵਾਲੇ ਨਹੀਂ ਸਾਂਭੇ ਗਏ। ਐਸੀ ਪੁਲਿਸ, ਸੰਗਤ, ਪ੍ਰਧਾਨ ਗੁਰਦੁਆਰੇ ਦੇ ਮੈਂਬਰ ਵੱਲੋਂ ਕੀ ਥੁੜਿਆ ਖੜ੍ਹਾ ਹੈ? ਜੈਸੇ ਹੋਏ ਨਾ ਹੋਏ। ਕੀ ਗੁਰੂ ਕੀ ਸੰਗਤ ਐਸੀ ਹੁੰਦੀ ਹੈ? ਇੱਕ ਸਾਧ ਨੂੰ 10 ਗੁੰਡੇ ਕੁੱਟ ਜਾਣ। 200 ਤੋਂ ਵੱਧ ਸੰਗਤ ਨੇ ਕੋਲ ਖੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹਨ ਸੁਣਾਉਣ ਵਾਲਾ ਪੰਥਪ੍ਰੀਤ ਸਿੰਘ ਖ਼ਾਲਸਾ ਕੁਟਵਾ ਦਿੱਤਾ। ਪ੍ਰਧਾਨੋ ਗੁਰਦੁਆਰੇ ਵਿੱਚ ਫਿਰ ਤਾਂ ਇਹੀ ਗੁੰਡੇ ਸੱਦ ਲਿਆ ਕਰੋ। ਬਾਰੀ-ਬਾਰੀ ਸਬ ਦੀ ਧੌੜੀ ਲਾਹ ਦੇਣਗੇ। ਪੱਗ ਜੁੱਤੀਆਂ ਨਾਲ ਲੈ ਜਾਣਗੇ। ਕੌਮ ਤਾਂ ਵੇਚ ਕੇ ਖਾ ਗਏ। ਕੀ ਪ੍ਰਚਾਰਕਾਂ ਦੀ ਪੱਗ ਜੁੱਤੀਆਂ ਵੀ ਵੇਚ ਕੇ ਖਾਣੀਆਂ ਹਨ? ਪ੍ਰਧਾਨਾਂ ਗੁਰਦੁਆਰੇ ਦੇ ਨਾਮ ‘ਤੇ ਬਾਹਰਲੀਆਂ ਸਰਕਾਰਾਂ ਗਰਾਂਟ ਤਾਂ ਦੇਈ ਜਾਂਦੀਆਂ ਹਨ। ਆਪਦੀਆਂ ਜੇਬਾਂ ਭਰੋ ਧਰਮ ਦੇ ਪ੍ਰਚਾਰ ਦੀ ਕੀ ਲੋੜ ਹੈ? ਇਹੀ ਗੁੰਡੇ ਜੇ ਹੁੰਦੇ ਕੈਨੇਡਾ ਵਿੱਚ ਜ਼ਮਾਨਤ ਜ਼ਬਤ ਹੋ ਜਾਣੀ ਸੀ। ਬਾਬਾ ਭੁਪਿੰਦਰ ਸਿੰਘ ਦੇ ਕਾਤਲ ਤੇ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਦੇ ਕਾਤਲ ਹਮਲਾ ਕਰਨ ਵਾਲੇ ਖੁੱਲ੍ਹੇ ਗੁੰਡੇ ਪਬਲਿਕ ਵਿੱਚ ਫਿਰਦੇ ਹਨ। ਐਸੇ, ਵੈਸੇ ਹੀ ਜੇ ਕੋਈ ਤੁਹਾਨੂੰ ਤੰਗ ਕਰਦਾ ਹੈ। ਕਤਲ ਕਰਨ ਲਈ ਹਮਲਾ ਕਰਦਾ ਹੈ। ਉਸ ਦਾ ਪੂਰਾ ਨਾਮ ਐਡਰੈੱਸ. ਫ਼ੋਨ ਨੰਬਰ, ਫੇਸਬੁੱਕ ਐਡੀ ਦੱਸ ਕੇ ਪੁਲਿਸ ਨੂੰ ਪਰਚਾ, ਰਿਪੋਰਟ ਲਿਖਾਵੋ। ਚਿੱਟੇ ਪੇਪਰ ‘ਤੇ ਕਾਲੀ ਸਿਆਹੀ ਨਾਲ ਸਾਰਾ ਵਾਕਿਆ ਚੱਜ ਨਾਲ ਲਿਖ ਕੇ ਅਰਜ਼ੀ ਐਪਲੀਕੇਸ਼ਨ ਪੁਲਿਸ, ਅਦਾਲਤ, ਹਾਈ ਕੋਰਟ ਵਿੱਚ ਦਿਉ। ਕੇਸ ਕਰਨ ਲਈ ਗਵਾਹ, ਪੇਪਰ,ਸਬੂਤ, ਫ਼ੋਟੋ, ਫ਼ਿਲਮ-ਮੂਵੀ ਪੱਕੇ ਹੋਣੇ ਚਾਹੀਦੇ ਹਨ। ਜੇ ਤੁਹਾਡੇ ਨਾਲ ਦੇ ਤੇ ਤੁਸੀਂ ਆਪ ਹੀ ਆਪਣੇ ਕਾਤਲ ਹਮਲੇ ਦੇ ਗਵਾਹ ਹੋ। ਕੋਈ ਮਾਈ ਦਾ ਲਾਲ ਹਮਲਾਵਰ ਨੂੰ ਸਜਾ ਤੋਂ ਬਚਾ ਨਹੀਂ ਸਕਦਾ। ਕੈਨੇਡਾ ਵਿੱਚ ਜਦੋਂ ਪਬਲਿਕ ਪਲੇਸ ਜਾਂ ਘਰ ਵਿੱਚ ਕੋਈ ਵੀ ਮਾਰ ਕੁੱਟ ਕਰਦਾ ਹੈ। ਪੀੜਤ ਨੂੰ ਤਾਂ ਸਰਕਾਰ ਆਪ 30, 50 ਹਜ਼ਾਰ ਡਾਲਰ ਤੋਂ ਵੀ ਵੱਧ ਮੁਆਵਜ਼ਾ ਦਿੰਦੀ ਹੈ। ਅਦਾਲਤ ਕਤਲ, ਹਮਲਾ ਕਰਨ ਵਾਲੇ ਨੂੰ ਘੱਟ ਤੋਂ ਘੱਟ 7 ਸਾਲ ਦੀ  ਸਜਾ ਤੇ ਜੇਲ ਕੱਟਣ ਪਿੱਛੋਂ ਦੇਸ਼ ਨਿਕਾਲ਼ਾ ਦਿੰਦੀ ਹੈ। ਹਮਲਾਵਰ ਨੂੰ ਕਦੇ ਵੀ ਆਜ਼ਾਦ ਨਾ ਛੱਡੋ। ਹਮਲਾਵਰਾਂ ਕਾਤਲਾ ਨੂੰ ਨੱਥ ਪਾਉਣੀ ਪੈਣੀ ਹੈ। ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ। ਜੇ ਅਦਾਲਤ, ਪੁਲਿਸ ਸਾਥ ਨਹੀਂ ਦਿੰਦੀ। ਤਾਂ ਹਰ ਗੁਰੂ ਪਿਆਰੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਦੀ ਦਾ ਹੁਕਮ ਮੰਨਣਾ ਹੈ। ਹਮਲਾਵਰਾਂ ਕਾਤਲਾ ਨੂੰ ਜਿਉਦਾ, ਮੁਰਦਾ ਕਬਜ਼ੇ ਵਿੱਚ ਕਰਨਾ ਹੈ। ਉਹ ਹਮਲਾਵਰਾਂ ਕਾਤਲ ਫਿਰ ਚੜ੍ਹ ਕੇ ਆ ਸਕਦਾ ਹੈ। ਜੇ ਸਿਰ ‘ਤੇ ਤਲਵਾਰ ਲਮਕਦੀ ਹੋਵੇ। ਸੋਚਣਾ ਹੈ ਆਪਣੇ ਆਪ ਦਾ ਗਲ ਬਚਾਉਣਾ ਹੈ। ਜਾਂ ਕੀ ਉਸ ਅੱਗੇ ਗਲ਼ ਕਰਨਾ ਹੈ? ਹਮਲਾਵਰਾਂ ਕਾਤਲ ਲੋਕਾਂ ਲਈ ਵੀ ਖ਼ਤਰਾ ਹਨ। ਜੇ ਆਪ ਕੁੱਝ ਨਹੀਂ ਕਰ ਸਕਦੇ। ਪਬਲਿਕ ਤੋਂ ਮਦਦ ਲਵੋ। ਬਹੁਤ ਲੋਕ ਸ਼ਹੀਦਾਂ ਵਰਗੇ ਤਿਆਰ-ਬਰ ਤਿਆਰ ਬੈਠੇ ਹਨ। ਅਪੀਲ ਕਰ ਦੇਵੇ। ਤਾਂ ਕੇ ਹੋਰ ਲੋਕਾਂ ਦੀ ਜਾਨ ਤੇ ਮਾਲ ਬੱਚ ਜਾਵੇ।

ਆਪ ਨੂੰ ਟਕਸਾਲੀ ਕਹਾਉਣ ਵਾਲੇ ਕਿਸੇ ਦੂਜੇ ਨੂੰ ਗੁਰਬਾਣੀ ਦਾ ਅਰਥ ਕਰਦੇ ਜ਼ਰਦੇ ਨਹੀਂ ਹਨ। ਗੁਰਬਾਣੀ ਦੇ ਅਰਥ ਕਰਨ ਦਾ ਠੇਕਾ ਟਕਸਾਲ ਵਾਲਿਆਂ ਨੇ ਲਿਆ ਲੱਗਦਾ ਹੈ। ਚਾਹੇ ਸਿੰਘਾ ਦੇ ਹਨੂਮਾਨ ਵਾਲਾ 16 ਮੀਟਰ ਦਾ ਕਛਹਿਰਾ ਪਾ ਦੇਣ। ਸ਼ਹੀਦਾਂ ਨੂੰ ਗੁਫ਼ਾ ਵਿਚ ਵਾੜ ਦੇਣ। ਮਾਂ ਦਾ ਮਰਿਆ ਪੁੱਤ ਜਿਊਦਾ ਕਰ ਦੇਣ। ਗੁਰਬਾਣੀ ਦੇ ਸ਼ਬਦ ਦੁੱਖ ਦੂਰ ਕਰਨ, ਕੇਸ ਜਿੱਤਣ, ਪਤੀ, ਸੱਸ ਨੂੰ ਵੱਸ ਕਰਨ ਲਈ ਲੋਕਾਂ ਨੂੰ ਦੇਈਂ ਜਾਣ। ਆਪ ਕੁੱਝ ਕਰੀ ਜਾਣ ਪਰ ਬਾਣੀ ਪੜ੍ਹਨ ਤੇ ਅਰਥ ਕਰਨ ਵਾਲਿਆਂ ਨੂੰ ਕੁੱਟਦੇ ਹਨ, ਗੋਲੀਆਂ ਮਾਰ ਕੇ ਮਾਰ ਦਿੰਦੇ ਹਨ। ਬੱਚੇ ਯਤੀਮ ਕਰਕੇ, ਔਰਤਾਂ ਦੇ ਕਮਾਈ ਕਰਨ ਵਾਲੇ ਪਤੀਆਂ ਦਾ ਸਾਇਆ ਸਦਾ ਲਈ ਖੋਹ ਲੈਂਦੇ ਹਨ। ਬੱਚੇ ਯਤੀਮ, ਔਰਤਾਂ ਵਿਧਵਾ ਕਰਕੇ, ਦੇਖੋ ਟਕਸਾਲੀ ਕਹਾਉਣ ਵਾਲੇ ਸਿੱਖ ਕਿੱਡੀ ਬਹਾਦਰੀ ਕਰਦੇ ਹਨ? ਇਹ ਤੁਹਾਡੀ ਕਿਧਰ ਦੀ ਬਹਾਦਰੀ ਹੈ? ਜੇ ਗ਼ਲਤੀ ਵੀ ਹੋ ਗਈ ਹੈ। ਤਾਂ ਕੀ ਭੁਪਿੰਦਰ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ, ਪਤਨੀ ਦੇ ਖ਼ਰਚਿਆਂ ਦੀ ਜ਼ੁੰਮੇਵਾਰੀ ਲੈਂਦੇ ਹੋ? ਹੋਰ ਇੰਨਾ ਯਤੀਮਾਂ ਨੂੰ ਤੁਹਾਡਾ ਪਿਉ ਪਾਲੇਗਾ। ਪਤਾ ਉਦੋਂ ਲੱਗੂ ਜਦੋਂ ਇਹੀ ਹਿੱਕ ‘ਤੇ ਬੈਠ ਗਏ। ਹਰ ਚੀਜ਼ ਦੀ ਅੱਤ ਹੁੰਦੀ ਹੈ। ਬੰਦਾ ਕਿੰਨਾ ਜੁਰਮ ਸਹੇਗਾ। ਜਨਤਾ ਹੀ ਸੁੱਤੀ ਜਾਗ ਗਈ, ਚੀਥੜੇ ਨਹੀਂ ਲੱਭਣੇ। ਕੀ ਇਹ ਬਾਬਾ ਦੀਪ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਟਕਸਾਲ ਦੇ ਹਨ? ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਹਿੰਦੂਆਂ ਦੀਆਂ ਧੀਆਂ ਵਸਾ ਦਿੱਤੀਆਂ। ਜੋ ਸਿੱਖ ਮੁਸਲਮਾਨਾਂ ਦੀਆਂ ਧੀਆਂ ਛੁਡਾ ਕੇ ਵਸਾਉਂਦੇ ਸਨ। ਕੀ ਇਹ ਉਹੀ ਸਿੱਖਾਂ ਵਿਚੋਂ ਹਨ? ਜਾਂ ਕੀ ਕਾਤਲ ਬਦਮਾਸ਼ ਹਨ? ਕੀ ਸਿੱਖ ਡਰਾਉਣੇ ਜਮਦੂਤ ਹੁੰਦੇ ਹਨ? ਕੀ ਸਿੱਖ ਡਕੈਤ, ਕਾਤਲ ਹਨ? ਗੁਰਬਾਣੀ ਪੜ੍ਹਨ,ਅਰਥ ਕਰਨ ਵਾਲਿਆਂ ‘ਤੇ ਕੁਟਾਪਾ ਚਾੜ੍ਹਨਾ, ਜਾਨੋਂ ਮਾਰਨਾ, ਪੱਗ ਲਾਹ ਕੇ ਚੋਰੀ ਕਰਨਾ ਕੀ ਇਹੀ ਚੜ੍ਹਦੀ ਕਲਾ ਹੈ? ਕੀ ਗੁਰੂ ਵੀ ਐਸਾ ਆਪਣੇ ਧਰਮ ਦੇ ਬੰਦਿਆਂ ਨਾਲ ਕਰਦੇ ਸਨ? ਗੁਰੂਆਂ ਨੇ ਤਾਂ ਠੱਗ, ਬੇਈਮਾਨ, ਜਾਦੂ ਵਾਲਿਆਂ ਨੂੰ ਪਿਆਰ ਨਾਲ ਸਿੱਧੇ ਰਸਤੇ ‘ਤੇ ਲਿਆਂਦਾ। ਜੇ ਕਿਸੇ ਪ੍ਰਚਾਰਕ ਵਿੱਚ ਕੋਈ ਨੁਕਸ ਹੈ। ਜੇ ਕੋਈ ਪ੍ਰਚਾਰਕ ਗੁਰਬਾਣੀ ਦੇ ਠੀਕ ਤਰਾ ਅਰਥਾਂ ਨਹੀਂ ਕਰਦਾ। ਜਾਂ ਗ਼ਲਤ ਪ੍ਰਚਾਰ ਕਰ ਰਿਹਾ ਹੈ। ਬੈਠ ਕੇ ਗੱਲਬਾਤ ਨਾਲ ਮਸਲਾ ਹੱਲ ਹੋ ਸਕਦਾ ਹੈ। ਡਾਂਗ ਸੋਟਿਆਂ ਨਾਲ ਤਾਂ ਪਸ਼ੂ ਵੀ ਲੋਟ ਨਹੀਂ ਆਉਂਦੇ। ਕੁੱਤਾ ਵੀ ਵੱਢਣ ਆਉਂਦਾ ਹੈ।

ਬਸੰਤੁ ਮਹਲਾ ੫ ਘਰੁ ੨ ਹਿੰਡੋਲ     ੴ ਸਤਿਗੁਰ ਪ੍ਰਸਾਦਿ ॥ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਮੇਰੇ ਵੀਰ ਇਕੱਠੇ ਹੋ ਕੇ ਸਾਧ ਸੰਗਤਿ ਵਿਚ ਬੈਠਿਆ ਕਰੋ। ਆਪਣੇ ਮਨ ਵਿਚੋਂ ਮੇਰ-ਤੇਰ ਮਿਟਾਇਆ ਕਰੋ। ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਗੁਰੂ ਦੀ ਸਰਨ ਪੈ ਕੇ ਕੱਪੜਾ,ਚਟਾਈ ਵਿਛਾ ਕੇ ਮਨ ਨੂੰ ਟਿਕਾਇਆ ਕਰੋ। ਇਨ੍ਹ੍ਹ ਬਿਧਿ ਪਾਸਾ ਢਾਲਹੁ ਬੀਰ ॥ ਇਸ ਤਰ੍ਹਾਂ ਗੁਰੂ ਸਿਖਿਆ ਲੈ ਕੇ ਇਸ ਜੀਵਨ-ਖੇਡ ਵਿਚ ਦਾਅ ਚਲਾਵੋ। ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥ ਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰੋ, ਜ਼ਿੰਦਗੀ ਦੇ ਅਖ਼ੀਰਲੇ ਸਮੇ  ਮੌਤ ਜਮਾਂ ਦਾ ਦੁੱਖ ਨਹੀਂ ਲੱਗੇਗਾ।1। ਰਹਾਉ। ਕਰਮ ਧਰਮ ਤੁਮ੍ਹ੍ਹ ਚਉਪੜਿ ਸਾਜਹੁ ਸਤੁ ਕਰਹੁ ਤੁਮ੍ਹ੍ਹ ਸਾਰੀ ॥ ਨੇ ਧਰਮਿਕ ਨੇਕ ਕੰਮ ਕਰਨ ਨੂੰ ਚੌਪੜ ਦੀ ਖੇਡ ਬਣਾਵੋ। ਚੰਗੇ ਕੰਮ ਕਰਨ ਨੂੰ ਚੌਪੜ ਦੀ ਖੇਡ ਬਣਾਵੋ। ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥ ਆਪਣੇ ਅੰਦਰੋਂ ਕਾਮ ਨੂੰ ਕ੍ਰੋਧ ਨੂੰ ਲੋਭ ਤੇ ਮੋਹ ਨੂੰ ਵੱਸ ਵਿਚ ਕਰੋ। ਉੱਚੇ ਆਚਰਨ ਨੂੰ ਨਰਦ ਬਣਾਵੋ।2। ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥ ਅੰਮ੍ਰਿਤ ਵੇਲੇ ਉੱਠ ਕੇ ਨਾਮ-ਜਲ ਵਿਚ ਚੁੱਭੀ ਲਾਇਆ ਕਰੋ ਸੁੱਤੇ ਹੋਏ ਭੀ ਪ੍ਰਮਾਤਮਾ ਦੇ ਆਰਾਧਨ ਵਿਚ ਜੁੜੇ ਰਹੋ। ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥ ਜਿਹੜੇ ਮਨੁੱਖ ਰੱਬ ਨੂੰ ਚੇਤੇ ਕਰਦੇ ਹਨ ਉਨ੍ਹਾਂ ਨੂੰ  ਪਿਆਰਾ ਗੁਰੂ ਸਾਰੇ ਕੰਮ, ਮੁਸੀਬਤ,ਦੁੱਖ ਤੋਂ ਬਚਾ ਕੇ ਸੁਰਖ਼ਰੂ ਕਰ ਦਿੰਦਾ ਹੈ, ਉਹ ਮਨੁੱਖ ਆਤਮਿਕ ਅਡੋਲਤਾ ਦੇ ਸੁੱਖ-ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ।3। ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥ ਪ੍ਰਮਾਤਮਾ ਆਪ ਹੀ ਜਗਤ-ਖੇਡ ਖੇਡਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ। ਪ੍ਰਭੂ ਨੇ ਆਪ ਹੀ ਇਹ ਰਚਨਾ ਰਚੀ ਹੋਈ ਹੈ। ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥ {ਪੰਨਾ 1185} ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਨਾਨਕ ਰੱਬ ਜੀ ਦੀ ਜਿਹੜਾ ਮਨੁੱਖ ਗੁਰੂ ਦੀ ਮੱਤ ਨਾਲ ਜੀਵਨ-ਖੇਡ ਖੇਡਦਾ ਹੈ, ਉਹ ਇਹ ਬਾਜ਼ੀ ਜਿੱਤ ਕੇ ਪ੍ਰਭੂ-ਦਰ ਤੇ ਪਹੁੰਚਦਾ ਹੈ॥4॥1।॥9॥

ਕੁੱਟ-ਕੁਟਾਪਾ, ਗੋਲੀਆਂ ਮਾਰਨ ਵਾਲੇ ਇਸ ਤਰਾਂ ਲਗਦੇ ਹਨ। ਜਿਵੇਂ ਸ਼ਿਕਾਰੀ ਹੁੰਦੇ ਹਨ। ਅੱਗੇ ਕਮਾਦਾਂ ਵਿਚੋਂ ਐਸੇ ਲੋਕ ਤਿੱਤਰ ਖ਼ਰਗੋਸ਼, ਗਿੱਦੜ ਮਾਰ ਫਿਰਦੇ ਹੁੰਦੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ। ਧੋਤੀਆਂ ਲੱਗੀਆਂ ਹੁੰਦੀਆਂ ਸਨ। ਪੈਰ, ਲੱਤਾਂ ਨੰਗੀਆਂ ਹੁੰਦੀਆਂ ਸਨ। ਸਿਰ ‘ਤੇ ਵੱਡਾ ਸਾਰਾ ਮੜਾਸਾ ਜਿਹਾ ਬੰਨਿਆਂ ਹੁੰਦਾ ਸੀ। ਨਾਲ ਸ਼ਿਕਾਰੀ ਕੁੱਤੇ ਹੁੰਦੇ ਸਨ। ਇਹੀ ਪਹਿਰਾਵਾ ਪ੍ਰਚਾਰਕਾਂ ਨੂੰ ਕੁੱਟਣਾ ਮਾਰਨ ਵਾਲਿਆਂ ਦਾ ਹੈ। ਇਟਲੀ ਵਿੱਚ ਦੇਖਿਆ ਹੋਣਾ ਹੈ। ਏਡਾ ਵੱਡਾ ਗੋਡਿਆਂ ਤੱਕ ਕਛਹਿਰਾ ਪਾ ਕੇ ਬਗੈਰ ਪਜਾਮੇ ਤੋਂ ਜਨਤਾ ਵਿੱਚ ਘੁੰਮਣਾ ਕਿਧਰ ਦੀ ਸ਼ਰੀਫ਼ਤਾ ਹੈ? ਕਛਹਿਰਾ ਨੰਗ ਢੱਕਣ ਵਾਲਾ ਵੱਡੇ ਆਕਾਰ ਦਾ ਕੱਛਾ ਹੈ। ਇਹ ਪਜਾਮਾ ਜਾਂ ਪਿੱਟ ਨਹੀਂ ਹੈ। ਸੋਚਣਾ ਆਪ ਨੂੰ ਪੈਣਾ ਹੈ। ਐਸੇ ਲੋਕਾਂ ਤੋਂ ਕੁੱਟ ਖਾਣੀ ਹੈ ਜਾਂ ਆਤਮ ਰੱਖਿਆ ਕਰਦੇ ਹੋਏ ਅਗਲੇ ਨੂੰ ਢਾਹ ਕੇ ਗੋਡਿਆਂ ਥੱਲੇ ਲੈਣਾ ਹੈ। ਕੋਲ ਹਥਿਆਰ ਰੱਖੋ। ਤੁਹਾਡੇ ਘਰ-ਦੱਰਾ ਮੂਹਰੇ ਆਇਆ ਹਮਲਾਵਰ, ਆਤਮ ਰੱਖਿਆ ਕਰਦੇ ਹੋਏ ਹਮਲਾਵਰ ਮਰ ਜਾਵੇ। ਕਿਸੇ ਦੇਸ਼ ਵਿੱਚ ਕੋਈ ਸਜਾ ਨਹੀਂ ਹੈ। ਬਾਣੇ ਵਾਲੇ ਬਦਮਾਸ਼ਾਂ, ਡਕੈਤਾਂ, ਕਾਤਲਾਂ ਦੇ ਦੰਦ ਭੰਨਣੇ ਪੈਣੇ ਹਨ। ਕੋਈ ਬੰਦਾ ਰਹਿਮ ਨਹੀਂ ਕਰਦਾ। ਰੱਬ ਉਸ ਦੀ ਮਦਦ ਕਰਦਾ ਹੈ। ਜੋ ਆਪ ਕੁੱਝ ਕਰਦੇ ਹਨ। ਆਪ ਨੂੰ ਤਕੜੇ ਹੋ ਕੇ ਤਕੜੇ ਹੱਥੀ ਆਪੇ ਕੋਈ ਹਿਲਾ ਕਰਨਾ ਪੈਣਾ ਹੈ। ਆਪ ਹੱਥ ਪੈਰ ਮਾਰੋ। ਆਪ ਹੱਲ ਲੱਭੋ। ਮੁਸੀਬਤਾਂ ਦਾ ਮੁਕਾਬਲਾ ਕਰਨਾ ਪੈਣਾ ਹੈ। ਜੇ ਮੁਸੀਬਤ ਤੇ ਭੂਤਰੇ ਬੰਦੇ ਨੂੰ ਨਾ ਰੋਕੀਏ। ਇਹ ਗਲ਼ ਨੂੰ ਪੈ ਜਾਂਦੇ ਹਨ। ਆਪਣਾ-ਆਪ ਬਚਾਉਣ ਲਈ ਇਸ ਨੂੰ ਲਾਹ ਕੇ ਪਰੇ ਸਿੱਟਣਾ ਪੈਣਾ ਹੈ। ਚਾਹੇ ਕੋਈ ਹੱਥ ਕੰਢਾ ਵਰਤਣਾ ਪਵੇ।

ਸਿੱਖ ਕੌਣ ਹੈ? ਸਿੱਖ ਨੇ ਆਪ ਗਿਆਨ ਗੁਰਬਾਣੀ ਵਿਚੋਂ ਸਿੱਖਣਾ ਹੈ। ਗਿਆਨ ਨੂੰ ਪਿਆਰ ਨਾਲ ਦੂਜਿਆਂ ਵਿੱਚ ਵੰਡਣਾ ਹੈ। ਸਿੱਖ ਦੂਜੇ ਕਿਸੇ ਦੇ ਦੇ ਜੁੱਤੀਆਂ,ਗੋਲੀਆਂ, ਡਾਂਗਾਂ ਮਾਰ ਕੇ ਫੱਟੜ, ਕਤਲ ਕਰਕੇ ਧੱਕੇ ਨਾਲ ਆਪਦੀ ਗੱਲ ਔਰੰਗਜ਼ੇਬ ਵਾਂਗ ਨਹੀਂ ਮਨਾਉਣੀ। ਸਗੋਂ ਨੌਵੇਂ ਗੁਰੂ ਤੇਗ਼ ਬਹਾਦਰ ਜੀ ਨੇ ਸਿੱਖਾਂ ਦੇ ਗੁਰੂ ਹੁੰਦੇ ਹੋਏ, ਪੰਡਤਾਂ ਦੇ ਜਨੇਊ ਨਹੀਂ ਲਹਿਣ ਦਿੱਤੇ। ਆਪਣਾ ਸੀਸ ਧੜ ਤੋਂ ਵੱਖ ਕਰਾ ਦਿੱਤਾ। ਆਪਣੀ ਮਰਯਾਦਾ, ਆਪਣਾ ਧਰਮ ਕਿਸੇ ਉੱਤੇ ਛਿੱਤਰ ਨਾਲ ਲਾਗੂ ਨਹੀਂ ਕੀਤਾ। ਕੀ ਤੁਸੀਂ ਟਕਸਾਲ ਵਾਲਿਆਂ ਨੇ ਠੇਕਾ ਲਿਆ ਦੂਜੇ ਬੰਦੇ ਨੂੰ ਆਪਣੇ-ਆਪ ਤੋਂ ਅੱਗੇ ਨਹੀਂ ਲੰਘਣ ਦੇਣਾ। ਕਈਆਂ ਦਾ ਕੰਮ ਹੈ ਅੱਗੇ ਲੰਘਣ ਵਾਲੇ ਨੂੰ ਥੱਲੇ ਸਿੱਟਣਾ ਹੈ। ਜਿੰਨਾ ਨੇ ਅੱਜ ਟਕਸਾਲ ਦੇ ਨਾਮ ‘ਤੇ ਅੱਤ ਚੱਕੀ ਹੋਈ ਹੈ। ਗੋਡਿਆਂ ਤੱਕ ਕਛਹਿਰਾ, ਗਾਤਰਾ ਉੱਤੇ ਦੀ ਪਾ ਕੇ ਇਹ ਆਪਦੀ ਧੀ ਦਾ ਹੀ ਨਾਚ ਸਕੂਲ ਵਿੱਚ ਦੇਖਣ ਗਿਆ। ਉਸ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਥੱਲੇ ਫੇਸਬੁੱਕ ‘ਤੇ ਆਪ ਹੀ ਲਿਖਿਆ ਹੈ। ਇੰਨਾ ਦਾ ਪੱਖ ਖ਼ਬਰੀ ਜਤਿੰਦਰ ਪੰਨੂ ਕਰਦਾ ਹੈ। ਇਹ ਕਿਸੇ ਧਰਮ ਕਿਸੇ ਬੰਦੇ ਦਾ ਮਿੱਤ ਨਹੀਂ ਹੈ। ਜਤਿੰਦਰ ਪੰਨੂ ਸਬ ਨੂੰ ਪੁਣ ਦਿੰਦਾ ਹੈ। ਜਤਿੰਦਰ ਪੰਨੂ ਦਾ ਨਾਮ ਸਿੰਘ ਹੈ ਜਾਂ ਕੌਰ ਕੀ ਹੈ? ਜਤਿੰਦਰ ਪੰਨੂ ਦੀ ਸ਼ਕਲ ਮੂੰਹ ਸਿਰ ਤੇ ਅਕਲ ਸਿੱਖਾਂ ਵਾਲੀ ਨਹੀਂ ਹੈ, ਉਹ ਧਰਮ ਦੇ ਪ੍ਰਚਾਰਕਾਂ ਵਿੱਚ ਨੁਕਸ ਕੱਢ ਰਿਹਾ ਹੈ। ਕੀ ਜਤਿੰਦਰ ਪੰਨੂ ਸਿੱਖ ਧਰਮ ਪ੍ਰਚਾਰਕਾਂ ਦੇ ਬਰਾਬਰ ਬੋਲਣ ਜੋਗਾ ਹੈ? ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ ਆਪ ਹੀ ਆਰਟੀਕਲ ਲਿਖ ਦੇਵੇ। ਜਤਿੰਦਰ ਪੰਨੂ ਨੇ ਨਿੱਤ ਨੇਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿੰਨੀ ਕੁ ਬਾਰੀ ਪੜ੍ਹਿਆ ਹੈ? ਅੱਜ ਰੱਬ ਨੂੰ ਨਾ ਮੰਨਣ ਵਾਲੇ ਹੀ ਸਿੱਖ ਧਰਮ ਪ੍ਰਚਾਰਕਾਂ ਦਾ ਪ੍ਰਚਾਰ ਬੰਦ ਕਰਨਾ ਚਾਹੁੰਦੇ ਹਨ। ਧਰਮ ਪ੍ਰਚਾਰਕ ਕਥਾ ਵਾਚਕ ਤਕੜੇ ਹੋ ਜਾਣ, ਦੱਬ ਕੇ ਦਿਨ ਰਾਤ ਸਿੱਖ ਧਰਮ ਦਾ ਪ੍ਰਚਾਰ ਕਰਨ ਤੇ ਹੋਰ ਪ੍ਰਚਾਰਕ ਕਥਾ ਵਾਚਕ ਤਿਆਰ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ  ਦਾ ਪ੍ਰਚਾਰ ਤੇ ਅਰਥ ਸਿਖਾਉਣ। ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਇੱਕ ਦਾ ਨਹੀਂ ਹੈ। ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ, ਪ੍ਰਚਾਰ ਕਰ ਸਕਦਾ ਹੈ।

Share Button

Leave a Reply

Your email address will not be published. Required fields are marked *