Sun. Aug 18th, 2019

ਸਿੱਖ ਕੌਂਸਲ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਦਬਾਅ ਤੇ ਧੰਨਵਾਦ— ਰਮੇਸ਼ ਸਿੰਘ ਖਾਲਸਾ

ਸਿੱਖ ਕੌਂਸਲ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਦਬਾਅ ਤੇ ਧੰਨਵਾਦ— ਰਮੇਸ਼ ਸਿੰਘ ਖਾਲਸਾ

ਵਾਸ਼ਿਗਟਨ ਡੀਸੀ 19 ਸਤੰਬਰ ( ਰਾਜ ਗੋਗਨਾ ) — ਪਾਕਿਸਤਾਨ ਤੇ ਸੰਸਾਰ ਦੀ ਪੂਰੀ ਸਿੱਖ ਕੌਮ ਵੱਲੋਂ ਪਾਕਿਸਤਾਨ ਸਰਕਾਰ ਦਾ ਅਤਿ ਧੰਨਵਾਦ ਕਰਦੇ ਹਾਂ । ਜਿਨ੍ਹਾਂ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਜਿਹੜਾ ਸੰਨ 2019 ਵਿੱਚ ਆ ਰਿਹਾ ਹੈ ਦੇ ਮੌਕੇ ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਹੈ।ਜਿਸ ਨੂੰ ਸੁਣ ਕੇ ਪੂਰੀ ਦੁਨੀਆਂ ‘ਚ ਵੱਸਣ ਵਾਲੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਿਚ ਖ਼ੁਸ਼ੀ ਦੀ ਲਹਿਰ ਹੈ।ਬਗੈਰ ਵੀਜ਼ੇ ਤੋਂ ਸਿੱਖ ਯਾਤਰੀ ਕਰਤਾਰਪੁਰ ਸਾਹਿਬ ਆ ਜਾ ਸਕਣਗੇ।ਇਹ ਪਾਕਿਸਤਾਨ ਦੀ ਸਰਕਾਰ ਵੱਲੋਂ ਸਿੱਖ ਕੌਮ ਨੂੰ ਦਿੱਤੇ ਜਾਣ ਵਾਲਾ ਬਹੁਤ ਵੱਡਾ ਤੌਹਫ਼ਾ ਹੈ।ਜਿਸ ਨੂੰ ਦੁਨੀਆਂ ਭਰ ‘ਚ ਵੱਸਣ ਵਾਲੀ ਸਿੱਖ ਕੌਮ ਨੇ ਸਰਾਹਿਆ ਹੈ। ਅਸੀਂ ਭਾਰਤ ਦੀ ਸਰਕਾਰ ਨੂੰ ਵੀ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਉਹ ਵੀ ਸਿੱਖ ਕੌਮ ਦੀ ਖ਼ਾਹਿਸ਼ ਦਾ ਇਹਤਰਾਮ ਕਰਦੇ ਹੋਏ ਕਰਤਾਰਪੁਰ ਸਾਹਿਬ ਦੇ ਬਾਰਡਰ ਤੇ ਉਸ ਪਾਰ ਡੇਹਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਨੂੰ ਪਾਕਿਸਤਾਨੀ ਸਿੱਖ ਯਾਤਰੀਆਂ ਦੇ ਲਈ ਖੋਲਣ ਦਾ ਵੀ ਐਲਾਨ ਕਰੇ।

ਇਸ ਕਦਮ ਨਾਲ ਦੋਵੇ ਗੁਆਂਢੀ ਦੇਸ਼ਾਂ ਦੇ ਦਰਮਿਆਨ ਚੰਗੇ ਸਬੰਧ, ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਕਾਰੋਬਾਰ ਨੂੰ ਵੀ ਤਰੱਕੀ ਤੇ ਰੋਜ਼ਗਾਰ ਦੇ ਵਸੀਲਿਆਂ ਨੂੰ ਬਲ ਮਿਲੇਗੀ। ਪਾਕਿਸਤਾਨ ‘ਚ ਵੱਸਣ ਵਾਲੀ ਸਾਰੀ ਸਿੱਖ ਕੌਮ ਵੱਲੋਂ ਪਾਕਿਸਤਾਨੀ ਫ਼ੌਜ ਦੇ ਮੁੱਖੀ ਜਨਰਲ ਜਨਾਬ ਕਮਰ ਜਵੇਦ ਬਾਜਵਾ ਦੇ ਵੀ ਤਹਿ ਦਿਲੋ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸ੍ਰ. ਨਵਜੋਤ ਸਿੰਘ ਸਿੱਧੂ ਜਿਹੜੇ ਪਾਕਿਸਤਾਨ ਦੇ ਵਜੀਰੇਆਜ਼ਮ ਇਮਰਾਨ ਖਾਨ ਸਾਹਿਬ ਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕਰਨ ਪਹੁੰਚੇ ਸਨ। ਉਹਨਾਂ ਨਾਲ ਵਾਇਦਾ ਕੀਤਾ ਕਿ ਬਾਬਾ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਨ ਤੇ ਕਰਤਾਰਪੁਰ ਲਾਂਘਾ ਸਿੱਖ ਸ਼ਰਧਾਲੂਆਂ ਲਈ ਖੋਲ ਦਿੱਤਾ ਜਾਵੇਗਾ।ਇਸ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਵੱਲੋਂ ਵੀ ਇਹ ਐਲਾਨ ਸਾਹਮਣੇ ਆਇਆ।ਇਹ ਐਲਾਨ ਦੁਨੀਆਂ ਭਰ ਵਿਚ ਵੱਸਣ ਵਾਲੇ ਸਿੱਖ ਸ਼ਰਧਾਲੂਆਂ ਲਈ ਸਭ ਤੋਂ ਵੱਡੀ ਖ਼ੁਸ਼ਖਬਰੀ ਹੈ।ਜਿਸ ਐਲਾਨ ਦਾ ਪਾਕਿਸਤਾਨ ਸਮੇਤ ਦੁਨੀਆਂ ਭਰ ਵਿੱਚ ਵੱਸਣ ਵਾਲੇ ਸਿੱਖਾਂ ਨੇ ਭਰਵਾਂ ਸਵਾਗਤ ਕੀਤਾ ਹੈ।
ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਲਈ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਿੱਖ ਕੌਮ ਬਟਵਾਰੇ ਹੋਣ ਦੇ ਸਮੇਂ ਤੋਂ ਮੰਗ ਅਤੇ ਅਰਦਾਸਾਂ ਕਰ ਰਹੀ ਹੈ।ਕਿਉਂਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਿਲ੍ਹਾਂ ਨਾਰੌਵਾਲ ਦੁਨੀਆਂ ਭਰ ‘ਚ ਵੱਸਣ ਵਾਲੀ ਸਿੱਖ ਕੌਮ ਲਈ ਮੱਕਾ ਹੈ, ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਸ ਨਗਰ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਵਸਾਇਆ ਅਤੇ ਜੋਤੀ ਜੋਤਿ ਸਮਾਉਣ ਤੋਂ ਪਹਿਲਾ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸੀ ਜਗ੍ਹਾਂ ਸੌਪੀਂ ਗਈ ਸੀ।ਜਿਨ੍ਹਾਂ ਨੂੰ ਸਿੱਖ ਧਰਮ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਵਜੋਂ ਜਾਣਿਆ ਜਾਂਦਾ ਹੈ ਅਤੇ ਆਪਣੀ ਜ਼ਿੰਦਗੀ ਦੇ ਆਖਰੀ ੧੮ ਸਾਲ ਬਾਬੇ ਨਾਨਕ ਨੇ ਕਰਤਾਰਪੁਰ ਗੁਜ਼ਾਰੇ ਖੇਤੀਬਾੜੀ ਕੀਤੀ, ਨਾਮ ਜਪਣ ਦਾ ਸੰਦੇਸ਼ ਤੇ ਲੰਗਰ ਦੀ ਸ਼ੁਰੂਆਤ ਕੀਤੀ ਸੀ।ਇਸੀ ਜਗਾਂ ਤੇ ਬਾਬਾ ਫ਼ਰੀਦ ਸਾਹਿਬ ਜੀ ਦੀ ਬਾਣੀ ਵੀ ਪੜ੍ਹੀ ਗਾਇਨ ਕੀਤੀ ਜਾਂਦੀ ਰਹੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਫ਼ਰੀਦ ਜੀ ਦੇ ੧੩ਵੇਂ ਗੱਦੀਨਸ਼ੀਨ ਬ੍ਰਹਮ ਸ਼ੇਖ ਪਾਸੋਂ ਹਾਸਲ ਕੀਤੀ ਸੀ।ਕਰਤਾਪੁਰ ਸਾਹਿਬ ਸਿੱਖ ਧਰਮ ਦਾ ਪਹਿਲਾ ਕੇਂਦਰੀ ਅਸਥਾਨ’ ਸਿੱਖਾਂ ਦਾ ਖ਼ਾਸ ਮੁਕਾਮ ਰੱਖਦਾ ਹੈ।ਪਾਕਿਸਤਾਨ ਸਿੱਖ ਕੌਂਸਲ ਵੱਲੋਂ ਪਾਕਿਸਤਾਨ ਦੇ ਵਜੀਰੇਆਜ਼ਮ ਇਮਰਾਨ ਖਾਨ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੇ ਸਿੱਖ ਵਫ਼ਦ ਨੂੰ ਮੁਲਾਕਾਤ ਦਾ ਮੌਕਾ ਦੇਣ ਤਾਂ ਕਿ ਅਸੀਂ ਹਕੁਮਤੇ ਪਾਕਿਸਤਾਨ ਅਤੇ ਵਜੀਰੇਆਜ਼ਮ ਸਾਹਿਬ ਦਾ ਸ਼ੁਕਰੀਆ ਅਦਾ ਕਰ ਸਕੀਏ ਅਤੇ ਪਾਕਿਸਤਾਨ ਵਿੱਚ ਵੱਸਣ ਵਾਲੀ ਸਿੱਖ ਕੌਮ ਅਤੇ ਦੁਨੀਆਂ ਭਰ ‘ਚ ਵੱਸਣ ਵਾਲੀ ਸਿੱਖ ਕੌਮ ਵੱਲੋਂ ਉਹਨਾਂ ਨੂੰ ਸਿਰੋਪਾਉ ਸਨਮਾਨ ਦੇ ਸਕੀਏ| 2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ‘ਚ ਸਾਮਲ ਹੋਣ ਲਈ ਦੁਨੀਆਂ ਭਰ ਵਿਚ ਵੱਸਣ ਵਾਲੀ ਸਿੱਖ ਕੌਮ ਦੀ ਖ਼ੁਆਇਸ਼ ਹੈ ਕਿ ਉਹ ਪਾਕਿਸਤਾਨ ਆਉਣ ਅਤੇ ਆਪਣੇ ਧਾਰਮਿਕ  ਪ੍ਰੋਗਰਾਮਾਂ ‘ਚ ਸ਼ਾਮਲ ਹੋ ਸਕਣ।ਅਸੀਂ ਵਜੀਰੇਆਜ਼ਮ ਪਾਕਿਸਤਾਨ ਨਾਲ ਮਿਲ ਕੇ ਇਨ੍ਹਾਂ ਪ੍ਰੋਗਰਾਮ ਦੇ ਸਿੱਲਸਿਲੇ ‘ਚ ਆਪਣੇ ਸੁਝਾਵ ਦੇ ਸਕੀਏ ਅਤੇ ਵਜਾਰਤੇ ਮਜ੍ਹਬੀ ਅਮੂਰ ਅਤੇ ਇੰਟਰਫੇਥ ਹਾਰਮਨੀ ਅਤੇ ਈ.ਟੀ.ਪੀ.ਬੀ ਬੌਰਡ ਦੇ ਨਾਲ ਮਿਲ ਕੇ ਇੰਤਜ਼ਾਮਾਂ ਨੂੰ ਬਿਹਤਰ ਬਨਾਉਣ ਵਿਚ ਆਪਣਾ ਕਿਰਦਾਰ ਅਦਾ ਕਰ ਸਕੀਏ ਤਾਂ ਕਿ ਦੁਨੀਆਂ ਭਰ ਤੋਂ ਸਿੱਖ ਸ਼ਰਧਾਲੁ ਆਉਣ ਅਤੇ ਇਕ ਚੰਗਾ ਪਿਆਰ ਤੇ ਅਮਨ ਦਾ ਪੈਗ਼ਾਮ  ਲੈ ਕੇ ਵਾਪਸ ਜਾਣ।
ਇਸ ਸਿਲਸਿਲੇ ‘ਚ ਗਵਰਨਰ ਸਿੰਧ ਜਨਾਬ ਇਮਰਾਨ ਇਸਮਾਇਲ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਵਜੀਰੇਆਜ਼ਮ ਪਾਕਿਸਤਾਨ ਨਾਲ ਸਾਡੇ ਸਿੱਖ ਵਫ਼ਦ ਨੂੰ ਮੁਲਾਕਾਤ ਦਾ ਟਾਈਮ ਦਿਵਾਉਣ ਵਿਚ ਆਪਣਾ ਕਿਰਦਾਰ ਨਿਭਾਉਣ।
ਅਸੀਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਯੂਨਾਇਟਿਡ ਸਿੱਖ ਮਿਸ਼ਨ ਦੇ ਰਛਪਾਲ ਸਿੰਘ ਢੀਡਸਾ, ਡਾਕਟਰ ਸੁਰਿੰਦਰ ਸਿੰਘ ਗਿੱਲ , ਗੁਰਚਰਨ ਸਿੰਘ ਵਰਲਡ ਬੈਂਕ ਦਾ ਵੀ ਧੰਨਵਾਦੀ ਹਾਂ ਜਿਨਾ ਸਮੇਂ ਸਮੇਂ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਨੂੰ ਨੇਪਰੇ ਵਾੜਨਾ ਲਈ ਅਪਨਾ ਯੋਗਦਾਨ ਪਾਇਆ ਹੈ। ਭਾਰਤ ਸਰਕਾਰ ਦੀ ਪਹਿਲ ਕਦਮੀ ਜਿੱਥੇ ਸਰਕਾਰ ਲਈ ਲਾਹੇਵੰਦ ਹੋਵੇਗੀ , ਉੱਥੇ ਸਰਕਾਰ ਸਿੱਖਾਂ ਦੇ ਮਨਾ ਨੂੰ ਜਿੱਤਣ ਵਿੱਚ ਵੀ ਕਾਮਯਾਬ ਸਾਬਤ ਹੋਵੇਗੀ। ਇਹ ਕਰਤਾਰਪੁਰ ਲਾਂਘਾ ਬਾਬੇ ਨਾਨਕ ਦੀ ਬਖ਼ਸ਼ਿਸ਼ ਸਦਕਾ ਖੁਲਣਾ ਹੀ ਹੈ। ਪਰ ਵੇਖਣ ਵਾਲੀ ਗੱਲ ਹੈ ਕਿ ਇਸ ਨੂੰ ਨੇਪਰੇ ਚਾੜਨ ਦਾ ਸਿਹਰਾ ਕਿਹੜੀ ਸਰਕਾਰ ਤੇ ਕਿਹੜਾ ਪ੍ਰਧਾਨ ਮੰਤਰੀ ਲੈਂਦਾ ਹੈ। ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਇਤਹਾਸ ਵਿੱਚ ਉਂਨਾਂ ਦਾ ਜ਼ਿਕਰ ਹੋਇਆ ਕਰੇਗਾ। ਇਸ ਲਈ ਸਿਆਸਤ ਤੋਂ ਉੱਪਰ ਉਠ ਕੇ ਇਸ ਕਰਤਾਰਪੁਰ ਲਾਂਘੇ ਦੀ ਸ਼ਰੂਆਤ ਕਰਨੀ ਸਮੇਂ ਦੀ ਲੋੜ ਹੈ।

Leave a Reply

Your email address will not be published. Required fields are marked *

%d bloggers like this: