Sun. Jul 21st, 2019

ਸਿੱਖ ਕੈਬ ਡਰਾਈਵਰ ‘ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਨੂੰ ਹੋਈ ਜੇਲ੍ਹ

ਸਿੱਖ ਕੈਬ ਡਰਾਈਵਰ ‘ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਨੂੰ ਹੋਈ ਜੇਲ੍ਹ

ਨਿਊਯਾਰਕ- ਪਿਛਲੇ ਸਾਲ ਅਮਰੀਕਾ ਦੇ ਸਿਆਟਲ ‘ਚ ਇਕ 53 ਸਾਲਾ ਸਿੱਖ ਟੈਕਸੀ ਡਰਾਈਵਰ ‘ਤੇ ਬੇਰਹਿਮੀ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਸਿੱਖ ਸਿਵਲ ਰਾਈਟਸ ਗਰੁੱਪ, ‘ਦ ਸਿੱਖ ਕੋਲੀਸ਼ਨ’ ਦੇ ਅਨੁਸਾਰ, ਦਸੰਬਰ 2017 ਵਿਚ ਸਵਰਨ ਸਿੰਘ ਨੂੰ ਰੋਰੀ ਬੈੱਨਸਨ ਦੁਆਰਾ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਬੈੱਨਸਨ ਨੂੰ ਸ਼ਨੀਵਾਰ ਨੂੰ ਸੀਆਟਲ ਵਿੱਚ ਇੱਕ ਅਦਾਲਤ ਨੇ 15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।

ਸਵਰਨ ਸਿੰਘ ਇਕ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਬੈੱਨਸਨ ਅਤੇ ਉਸਦੀ ਮਾਂ ਨੂੰ ਛੱਡਣ ਲਈ ਗਿਆ ਸੀ ਜਦੋਂ ਅਗਲੀ ਸੀਟ ‘ਤੇ ਬੈਠੇ ਬੈੱਨਸਨ, ਨੇ ਸਵਰਨ ਸਿੰਘ ਨੂੰ ਵਿੰਡਸ਼ੀਲਡ ਪੂੰਝਣ ਲਈ ਟੈਕਸੀ ‘ਚ ਰੱਖੇ ਕੱਪੜੇ ਦੇ ਇਕ ਟੁਕੜੇ ਨਾਲ ਦਮ ਘੋਟਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਸਵਰਨ ਸਿੰਘ ਬੈਂੱਨਸਨ ਤੋਂ ਜਾਨ ਬਚਾ ਤੁਰੰਤ ਟੈਕਸੀ ਤੋਂ ਬਾਹਰ ਭੱਜ ਗਿਆ, ਅਤੇ ਬੈੱਨਸਨ ਆਪਣੇ ਬੈਗ ‘ਚੋਂ ਹਥੌੜਾ ਕੱਢ ਸਵਰਨ ਸਿੰਘ ਦੇ ਸਿਰ ‘ਤੇ ਹਮਲਾ ਕਰਨ ਲੱਗਾ। ਬੈਨਸਨ ਨੇ ਸਿੰਘ ਦੀ ਪੱਗ ‘ਤੇ ਹਮਲਾ ਕੀਤਾ। ਇਸ ਹਮਲੇ ਕਾਰਨ ਸਵਰਨ ਸਿੰਘ ਦੇ ਸਿਰ ‘ਚ ਫ੍ਰੈਕਚਰ ਹੋ ਗਿਆ ਅਤੇ ਉਸਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਸੀ।

Leave a Reply

Your email address will not be published. Required fields are marked *

%d bloggers like this: