ਸਿੱਖ ਕੈਨੇਡੀਅਨ ਲੀਡਰ ਸਰਦਾਰ ਜਗਮੀਤ ਸਿੰਘ ਵਿਆਹ ਬੰਧਨ ਚ ਬੱਝੇ
ਸਿੱਖ ਕੈਨੇਡੀਅਨ ਲੀਡਰ ਸਰਦਾਰ ਜਗਮੀਤ ਸਿੰਘ ਵਿਆਹ ਬੰਧਨ ਚ ਬੱਝੇ
ਸਿੱਖ ਕੈਨੇਡੀਅਨ ਲੀਡਰ ਸਰਦਾਰ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਵਿਆਹ ਬੰਧਨ ਚ ਬੱਝੇ ਵਾਹਿਗੁਰੂ ਜੋੜੀ ਨੂੰ ਸਦਾ ਚੜਦੀਕਲਾ ਚ ਰੱਖਣ,ਸ਼ੋਸ਼ਲ ਮੀਡਿਆ ਤੇ ਜੋੜੀ ਨੂੰ ਵਧਾਈ ਦੇਣ ਵਾਲਿਆਂ ਦਾ ਹੜ ਆਇਆ ਹੋਇਆ ਹੈ ਲੋਕ ਲਗਾਤਾਰ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ ,ਜਗਮੀਤ ਸਿੰਘ ਹਰ ਇੱਕ ਦੇ ਦਿਲ ਧੜਕਨ ਹਨ ..ਇਸ ਮੌਕੇ ਜਗਮੀਤ ਸਿੰਘ ਆਪਣੀ ਮੰਗੇਤਰ ਗੁਰਕਿਰਨ ਕੌਰ ਨਾਲ ਸ਼ਾਮਲ ਹੋਏ। ਇਹ ਧਾਰਮਿਕ ਸਮਾਗਮ ਚਾਰ ਫਰਵਰੀ ਨੂੰ ਸ਼ਾਮ ਚਾਰ ਤੋਂ ਅੱਠ ਵਜੇ ਤੱਕ ਚੱਲਿਆ। ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਮਿੱਤਰ ਵੀ ਪਹੁੰਚੇ ਹੋਏ ਸਨ। ਇਸ ਲਈ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਫੇਸਬੁੱਕ ‘ਤੇ ਖੁੱਲ੍ਹਾ ਸੱਦਾ ਵੀ ਦਿੱਤਾ ਸੀ। ਨੌਜਵਾਨ ਜੋੜੀ ਨੇ ਆਈ ਸੰਗਤ ਨੂੰ ਸੰਬੋਧਨ ਵੀ ਕੀਤਾ
ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ ਮੰਗਣੀ ਦੀ ਪੁਸ਼ਟੀ ਕੀਤੀ ਸੀ ।
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰਵਾ ਲਈ ਹੈ। 38 ਸਾਲਾ ਜਗਮੀਤ ਨੇ 27 ਸਾਲਾ ਗੁਰਕਿਰਨ ਕੌਰ (ਫੈਸ਼ਨ ਡਿਜ਼ਾਇਨਰ) ਨਾਲ ਓਂਟਾਰੀਓ ‘ਚ ਮੰਗਣੀ ਕਰਵਾਈ।ਇਸ ਨਿੱਜੀ ਪਾਰਟੀ ‘ਚ ਉਨ੍ਹਾਂ ਦੇ ਖਾਸ ਦੋਸਤ ਤੇ ਰਿਸ਼ਤੇਦਾਰ ਹੀ ਮੌਜੂਦ ਸਨ। ਤੁਹਾਨੂੰ ਦੱਸ ਦਈਏ ਕਿ ਦਸੰਬਰ 2017 ਦੇ ਅਖੀਰ ‘ਚ ਜਗਮੀਤ ਤੇ ਗੁਰਕਿਰਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ। ਇਸ ਮਗਰੋਂ ਇਸ ਜੋੜੇ ਨੇ ਸਪਸ਼ਟ ਕੀਤਾ ਸੀ ਕਿ ਇਹ ਮੰਗਣੀ ਨਹੀਂ ਸਗੋਂ ਰੋਕਾ ਹੈ, ਜੋ ਪੰਜਾਬੀ ਸੱਭਿਆਚਾਰ ਮੁਤਾਬਕ ਕੀਤਾ ਗਿਆ ਸੀ। ਹੁਣ ਉਨ੍ਹਾਂ ਨੇ ਮੰਗਣੀ ਕਰਵਾਈ ਹੈ, ਜਗਮੀਤ ਨੇ ਫਿਲਮੀ ਅੰਦਾਜ਼ ‘ਚ ਗੁਰਕਿਰਨ ਨੂੰ ਪ੍ਰਪੋਜ਼ ਕੀਤਾ।ਜਗਮੀਤ ਨੇ ਇਕ ਗੋਡੇ ਦੇ ਭਾਰ ਬੈਠ ਕੇ ਆਪਣੀ ਜੈਕਟ ਦੀ ਜੇਬ ‘ਚੋਂ ਮੁੰਦਰੀ ਕੱਢ ਕੇ ਗੁਰਕਿਰਨ ਨੂੰ ਪ੍ਰਪੋਜ਼ ਕੀਤਾ ਸੀ , ਜਿਸ ਨੂੰ ਉਸ ਨੇ ਮਨਜ਼ੂਰ ਕਰ ਲਿਆ ਸੀ । ਇਸ ਮਗਰੋਂ ਗੁਰਕਿਰਨ ਨੇ ਸਭ ਵੱਲ ਮੁੰਦਰੀ ਵਾਲਾ ਹੱਥ ਦਿਖਾਉਂਦਿਆਂ ਕਿਹਾ,”ਮੇਰੀ ਮੰਗਣੀ ਹੋ ਗਈ।” ਜਗਮੀਤ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ, ਇਸ ਲਈ ਇਹ ਖਬਰ ਲੋਕਾਂ ਨਾਲ ਸਾਂਝੀ ਕਰ ਰਹੇ ਹਨ। ਜਗਮੀਤ ਨੇ ਫੇਸਬੁੱਕ ‘ਤੇ ਵੀ ਲਿਖਿਆ ਹੈ ਕਿ ਉਸ ਨੇ ‘ਹਾਂ’ ਕਰ ਦਿੱਤੀ ਹੈ ਤੇ ਲੋਕ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਹਨ।