ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਸਿੱਖ ਕੁੜੀ ਦੀ ਬਰਾਮਦਗੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਪਾਕਿਸਤਾਨ ਦਾ ਦਾਅਵਾ ਨਿਕਲਿਆ ਝੂਠਾ

ਸਿੱਖ ਕੁੜੀ ਦੀ ਬਰਾਮਦਗੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਪਾਕਿਸਤਾਨ ਦਾ ਦਾਅਵਾ ਨਿਕਲਿਆ ਝੂਠਾ
ਕੁੜੀ ਦੇ ਭਰਾ ਨੇ ਕਿਹਾ ਬੱਚੀ ਹੁਣ ਤੱਕ ਨਹੀਂ ਮਿਲੀ

ਇਸਲਾਮਾਬਾਦ, 31 ਅਗਸਤ: ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਸਿੱਖ ਕੁੜੀ ਨੂੰ ਅਗਵਾ ਕਰਕੇ ਜਬਰਨ ਮੁਸਲਮਾਨ ਨੌਜਵਾਨ ਨਾਲ ਨਿਕਾਹ ਕਰਵਾਉਣ ਦੇ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਅਗਵਾ ਕੁੜੀ ਨੂੰ ਬਰਾਮਦ ਕਰਕੇ ਇਸ ਮਾਮਲੇ ਵਿੱਚ 8 ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰਨ ਸੰਬੰਧੀ ਕੀਤਾ ਗਿਆ ਦਾਅਵਾ ਝੂਠਾ ਸਾਬਿਤ ਹੋ ਗਿਆ ਹੈ ਅਤੇ ਅਗਵਾ ਕੁੜੀ ਦੇ ਭਰਾ ਨ ਪਾਕਿਸਤਾਨ ਦੇ ਇਸ ਝੂਠ ਨਜ਼ੰ ਬੇਨਕਾਬ ਕ ਦਿੱਤਾ ਹੈ।
ਇਸ ਸੰਬੰਧੀ ਸਾਰੇ ਪਾਸਿਆਂ ਤੋਂ ਪੈ ਰਹੇ ਦਬਾਅ ਦੇ ਦੌਰਾਨ ਪਾਕਿਸਤਾਨ ਨੇ ਪੀੜਿਤ ਕੁੜੀ ਨੂੰ ਬਰਾਮਦ ਕਰਣ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਕਿ ਉਸਨੂੰ ਉਸਦੇ ਘਰ ਭੇਜ ਦਿੱਤਾ ਗਿਆ ਹੈ। ਇਸਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਨਨਕਾਨਾ ਸਾਹਿਬ ਪੁਲੀਸ ਨੇ ਇਸ ਮਾਮਲੇ ਵਿੱਚ ਅੱਠ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਹਾਲਾਂਕਿ ਇਹ ਸਾਰਾ ਕੁੱਝ ਕੋਰਾ ਝੂਠ ਸਾਬਤ ਹੋਇਆ ਹੈ ਅਤੇ ਕੁੜੀ ਦੇ ਭਰਾ ਨੇ ਸਾਹਮਣੇ ਆ ਕੇ ਇਮਰਾਨ ਸਰਕਾਰ ਦੀ ਪੋਲ ਖੋਲ ਦਿੱਤੀ ਹੈ। ਕੁੜੀ ਦੇ ਭਰਾ ਸੁਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਨਾ ਹੀ ਸਾਡੀ ਬੱਚੀ ਮਿਲੀ ਹੈ ਅਤੇ ਨਾ ਹੀ ਕੋਈ ਗ੍ਰਿਫਤਾਰੀ ਹੋਈ ਹੈ।
ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਦੁਨੀਆ ਦਾ ਸ਼ੁਕਰਗੁਜਾਰ ਹੈ। ਉਸਨੇ ਕਿਹਾ ਕਿ ਕੱਲ ਤੋਂ ਇੱਕ ਖਬਰ ਫੈਲਾਈ ਜਾ ਰਹੀ ਹੈ ਕਿ ਸਾਨੂੰ ਸਾਡੀ ਬੱਚੀ ਸੌਂਪ ਦਿੱਤੀ ਗਈ ਅਤੇ ਕੁੱਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਪਰ ਇਹ ਪੂਰੀ ਤਰ੍ਹਾਂ ਝੂਠੀ ਖਬਰ ਹੈ। ਉਨ੍ਹਾਂ ਨੇ ਨਾ ਸਾਡੀ ਬੱਚੀ ਸਾਨੂੰ ਮੋੜੀ ਹੈ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ, ਆਰਮੀ ਚੀਫ ਅਤੇ ਪੰਜਾਬ ਦੇ ਗਵਰਨਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੀ ਬੱਚੀ ਉਹਨਾਂ ਨੂੰ ਸੌਂਪੀ ਜਾਵੇ।
ਇੱਕੇ ਜਿਕਰਯੋਗ ਹੈ ਕਿ ਵੀਰਵਾਰ ਨੂੰ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਨਾਲ – ਨਾਲ ਭਾਰਤ ਵਿੱਚ ਵੀ ਇਸਦਾ ਸਖਤ ਵਿਰੋਧ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨਾਲ ਗੱਲ ਕੀਤੀ ਅਤੇ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਕੁੜੀ ਦੇ ਪਿਤਾ ਨਨਕਾਨਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਵਿੱਚ ਮੁੱਖ ਗ੍ਰੰਥੀ ਹਨ। ਉਨ੍ਹਾਂ ਨੇ ਪੁਲੀਸ ਵਿੱਚ ਸ਼ਿਕਾਇਤ ਦਿੱਤੀ ਕਿ 27 ਅਗਸਤ ਦੀ ਰਾਤ ਹਥਿਆਰਬੰਦ ਵਿਅਕਤੀਆਂ ਨੇ ਉਹਨਾਂ ਦੇ ਘਰ ਵਿੱਚ ਵੜ ਕੇ 19 ਸਾਲ ਦੀ ਧੀ ਜਗਜੀਤ ਕੌਰ ਨੂੰ ਅਗਵਾ ਕੀਤਾ ਅਤੇ ਇੱਕ ਮੁਸਲਮਾਨ ਨੌਜਵਾਨ ਨਾਲ ਉਸਦਾ ਜਬਰਨ ਨਿਕਾਹ ਕਰਵਾ ਦਿੱਤਾ।

Leave a Reply

Your email address will not be published. Required fields are marked *

%d bloggers like this: