ਸਿੱਖ ਕਤਲੇਆਮ ਦੇ 32 ਸਾਲ ਬਾਅਦ ਵੀ ਕਾਨੂੰਨ ਦੀ ਪੱਕੜ ਤੋਂ ਬਾਹਰ ਹਨ ਸਿੱਖਾਂ ਦੇ ਕਾਤਲ : ਬਲਜੀਤ ਛਤਵਾਲ

ss1

ਸਿੱਖ ਕਤਲੇਆਮ ਦੇ 32 ਸਾਲ ਬਾਅਦ ਵੀ ਕਾਨੂੰਨ ਦੀ ਪੱਕੜ ਤੋਂ ਬਾਹਰ ਹਨ ਸਿੱਖਾਂ ਦੇ ਕਾਤਲ : ਬਲਜੀਤ ਛਤਵਾਲ

chattwalਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ -3 ਦੇ ਮੈਬਰਾਂ ਨੇ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮੁੱਖ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਨ ਕੁਮਾਰ ਦੇ ਪੁਤਲੇ ਫੂਕ ਕੇ ਵਿਰੋਧ ਜਤਾਇਆ ਪ੍ਰਰਦਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ -3 ਦੇ ਪ੍ਰਧਾਨ ਬਲਜੀਤ ਸਿੰਘ ਛਤਵਾਲ ਨੇ 32 ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ ਤੇ ਹੋਏ ਸਿੱਖ ਵਿਰੋਧੀ ਦੰਗੀਆਂ ਵਿੱਚ ਜਿੰਦਾ ਸਾੜੇ ਗਏ ਸੈਕੜੇ ਨਿਰਦੋਸ਼ ਸਿੱਖਾਂ , ਮਾਸੂਮ ਬੱਚਿਆਂ ਅਤੇ ਅਬਲਾ ਨਾਰੀਆਂ ਦੀ ਇੱਜਤ ਲੁੱਟਣ ਦੀ ਦਰਦ ਭਰੀ ਦਾਸਤਾਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਨਾਂ ਹੀਂ ਤਾਂ ਦੇਸ਼ ਤੇ ਸਤਾਸੀਨ ਲੋਕਾਂ, ਨਾਂ ਹੀਂ ਹੀ ਦੇਸ਼ ਦੀ ਅਦਾਲਤ ਅਤੇ ਨਾਂ ਹੀਂ ਹੀ ਕਿਸੇ ਐਸਆਈਟੀ ਅਤੇ ਕਮਿਸ਼ਨ ਨੇ ਦਿੱਲੀ ਦੇ ਦੰਗਿਆਂ ਦੇ ਦੇ ਮੁੱਖ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਨ ਕੁਮਾਰ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਹੈਰਾਨੀ ਦੀ ਗੱਲ ਹੈ ਕਿ ਦੁਨੀਆ ਦੇ ਸਭਤੋਂ ਵੱਡੇ ਲੋਕਤੰਤਰ ਭਾਰਤ ਦੀ ਨਿਆਂ ਪ੍ਰਣਾਲੀ 32 ਸਾਲ ਬਾਅਦ ਵੀ ਰਾਜਨਿਤਿਕ ਦਬਾਅ ਦੇ ਚਲਦੇ ਹਜਾਰਾਂ ਵਾਰ ਸਬੂਤ ਪੇਸ਼ ਕਰਣ ਦੇ ਬਾਅਦ ਵੀ ਸਿੱਖਾਂ ਦੇ ਕਾਤਲਾਂ ਜਦਗੀਸ਼ ਟਾਈਟਲਰ ਅਤੇ ਸੱਜਨ ਕੁਮਾਰ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਪੰਹੁਚਾਉਣ ਵਿੱਚ ਅਸਫਲ ਸਾਬਤ ਹੋਈ ਹੈ ਇਸ ਮੌਕੇ ਤੇ ਡਾ. ਹਰਪਾਲ ਸਿੰਘ, ਗੁਰਪ੍ਰੀਤ ਸਿੰਘ ਧਰਮਪੁਰਾ, ਮਨਪ੍ਰੀਤ ਸਿੰਘ ਮੰਨਾ , ਅੰਨੂ ਮੱਗੋ, ਚਰਨਪ੍ਰੀਤ ਸਿੰਘ ਨੀਟੂ, ਰਾਜਦੀਪ ਸਿੰਘ ਸ਼ੰਟੀ , ਅਸ਼ਵਨੀ ਮੱਗੋ, ਅਜੀਤ ਸਿੰਘ, ਸਾਹਿਬ ਸਿੰਘ ਮਨਚੰਦਾ, ਗੁਰਵਿੰਦਰਪਾਲ ਸਿੰਘ ਨੰਦਾ, ਚਰਨਜੀਤ ਸਿੰਘ ਕੈਂਡੀ, ਬਾਲਾ, ਤਰੁਣ ਚੌਧਰੀ, ਬੀਰਾ ਹੈਬੋਵਾਲਿਆ, ਉਤਮ ਸਿੰਘ, ਰਾਜਦੀਪ ਸਿੰਘ, ਡਾ. ਗੁਲਾਟੀ, ਲਵਲੀ ਦੁਆ, ਅਮਨਦੀਪ ਸਿੰਘ ਮਾਲਵਾ, ਐਚ ਐਸ ਬੇਦੀ, ਨਿੱਪੀ ਚੰਡੋਕ, ਚੇਤਨ ਚਿਤਾਰਾ, ਸਿਕੰਦਰ ਚਾਇਲ, ਵਿਮਲ ਖੱਤਰੀ, ਸਿਮਰਜੀਤ ਸਿੰਘ, ਲੱਕੀ ਗਿਲਹੌਤਰਾ, ਚੰਦਰੇਸ਼ਵਰ ਝਾ, ਪਵਨ ਝਾ, ਅਰੁਣ ਅਰੋੜਾ, ਟਿੰਕੂ ਮੱਗੋ, ਸ਼ੁਭਮ ਪਰਵ, ਜਤਿੰਦਰ ਸ਼ਰਮਾ, ਦਵਿੰਦਰ ਸਿੰਘ ਸ਼ਾਨ, ਦਵਿੰਦਰ ਸਿੰਘ ਆਸ਼ੂ, ਲੱਕੀ ਮਲਹੌਤਰਾ, ਮਨਪ੍ਰੀਤ ਛੱਤਵਾਲ, ਅਭੀਸ਼ੇਕ ਖੰਨਾ, ਸੰਦੀਪ ਬੈਂਸ , ਸ਼ੁਭਮ ਦੁਆ ਸਹਿਤ ਹੋਰ ਵੀ ਮੌਜੂਦ ਸਨ।

Share Button