ਸਿੱਖ ਕਤਲੇਆਮ ‘ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਰਾਹੁਲ ਦੋਸ਼ੀਆਂ ਦੀ ਪੁਸ਼ਤਪਨਾਹੀ ਛੱਡੇ: ਦਮਦਮੀ ਟਕਸਾਲ

ss1

ਸਿੱਖ ਕਤਲੇਆਮ ‘ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਰਾਹੁਲ ਦੋਸ਼ੀਆਂ ਦੀ ਪੁਸ਼ਤਪਨਾਹੀ ਛੱਡੇ: ਦਮਦਮੀ ਟਕਸਾਲ

3 copy

ਅੰਮ੍ਰਿਤਸਰ-ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ’84 ਦੇ ਸਿੱਖ ਨਸਲਕੁਸ਼ੀ ਬਾਰੇ ਨਿੰਦਾ ਕਰਨ ਨੂੰ ਵੱਡਾ ਡਰਾਮਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਅਮਰੀਕਾ ਦੇ ਬਰਕਲੇ ‘ਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆਂ ਵਿੱਚ ਸਿੱਖ ਕਤਲੇਆਮ ‘ਚ ਕਾਂਗਰਸ ਪਾਰਟੀ ਦੀ ਭੂਮਿਕਾ ਬਾਰੇ ਚਿੱਟੇ ਦਿਨ ਚਿੱਟਾ ਝੂਠ ਬੋਲ ਕੇ ਗਾਂਧੀ ਪਰਿਵਾਰ ਦਾ ਇਹ ਫ਼ਰਜ਼ੰਦ ਕੌਮਾਂਤਰੀ ਫੋਰਮ ‘ਤੇ ਮਗਰਮੱਛ ਦੇ ਹੰਝੂ ਵਹਾਉਂਦਿਆਂ ਲੋਕਾਂ ਨੂੰ ਗੁਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ। ਜਦ ਕਿ ਉਹ ਖੁਦ ਇੱਕ ਨਿੱਜੀ ਟੀ ਵੀ ਚੈਨਲ ‘ਤੇ ਇੱਕ ਇੰਟਰਵਿਊ ਦੌਰਾਨ ਇਹ ਕਬੂਲ ਕਰ ਚੁੱਕਿਆ ਹੈ ਕਿ ਉਕਤ ਕਤਲੇਆਮ ‘ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸੀ। ਉਹਨਾਂ ਕਿਹਾ ਕਿ ਰਾਹੁਲ ਨੂੰ ਝੂਠ ਬੋਲਣ ਤੋਂ ਤਾਂ ਕੋਈ ਰੋਕ ਨਹੀਂ ਸਕਦਾ ਪਰ ਵਿਸ਼ਵ ਇਹ ਜਾਣ ਚੁਕਾ ਹੈ ਕਿ ਉਸ ਦੇ ਪਿਤਾ ਰਾਜੀਵ ਗਾਂਧੀ ਨੇ ਕਤਲੇਆਮ ਮੌਕੇ ”ਇੱਕ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ” ਕਹਿ ਕੇ ਕਤਲੇਆਮ ਨੂੰ ਜਾਇਜ਼ ਠਹਿਰਾਉਂਦਿਆਂ ਕਾਤਲਾਂ ਨੂੰ ਹੋਰ ਉਕਸਾਇਆ।ਜਿਸ ਦਾ ਨਤੀਜਾ ਇੱਕ ਬਹੁਤ ਵੱਡੇ ਦੁਖਾਂਤ ਵਜੋਂ ਸਾਹਮਣੇ ਆਇਆ। ਉਹਨਾਂ ਕਿਹਾ ਕਿ ਰਾਹੁਲ ਵੱਲੋਂ ਪੀੜਤਾਂ ਨਾਲ ਖੜ੍ਹਨ ਪ੍ਰਤੀ ਦਿੱਤੇ ਗਏ ਬਿਆਨ ਨਾਲ ਉਹਨਾਂ ਨੂੰ ਕੋਈ ਤਸੱਲੀ  ਨਹੀਂ ਮਿਲੀ ਹੈ ਕਿਉਂਕਿ ਉਹ ਜਾਣਦਾ ਹੈ ਕਿ ਰਾਹੁਲ ਦੀ ਪਾਰਟੀ ਨੇ ਕਤਲੇਆਮ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ । ਜਾਂਚ ਦੌਰਾਨ ਅਤੇ ਜਾਂਚ ਕਮਿਸ਼ਨਾਂ ਵੱਲੋਂ ਸਾਹਮਣੇ ਲਿਆਂਦੇ ਗਏ ਦੋਸ਼ੀਆਂ ਨੂੰ ਸਜਾਵਾਂ ਦੇਣ ਦਿਵਾਉਣ ਦੀ ਥਾਂ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ।ਜਗਦੀਸ਼ ਟਾਈਟਲਰ, ਸਜਣ ਕੁਮਾਰ, ਕਮਲ ਨਾਥ ਸਮੇਤ ਤਮਾਮ  ਦੋਸ਼ੀਆਂ ਨੂੰ ਵੱਡੇ ਸਰਕਾਰੀ ਅਤੇ ਪਾਰਟੀ ਅਹੁਦਿਆਂ ਨਾਲ ਨਿਵਾਜਿਆ । ਉਹਨਾਂ ਕਾਂਗਰਸ ਦੀ ਸਤਾ ਦੌਰਾਨ ਦੋਸ਼ੀਆਂ ਪ੍ਰਤੀ ਕਲੀਨ ਚਿਟ ਦਿਵਾਉਣ ਲਈ ਸੀ ਬੀ ਆਈ ‘ਤੇ ਦਬਾਅ ਪਾਉਣ ਦਾ ਦੋਸ਼ ਵੀ ਲਾਇਆ ਹੈ। ਉਹਨਾਂ ਕਿਹਾ ਕਿ ਹੁਣ ਇੱਕ ਦਹਾਕੇ ਤੋਂ ਵਧ ਸਮਾਂ ਰਾਹੁਲ ਨੂੰ ਉਪ ਪ੍ਰਧਾਨ ਵਜੋਂ ਕਾਂਗਰਸ ਦੀ ਕਮਾਂਡ ਸੰਭਾਲੇ ਨੂੰ ਹੋ ਗਿਆ ਹੈ ਰਾਹੁਲ ਦਸੇ ਕਿ ਉਹਨਾਂ ਕਿਸੇ ਇੱਕ ਦੋਸ਼ੀ ਨੂੰ ਵੀ ਕਾਂਗਰਸ ਪਾਰਟੀ ਤੋਂ ਬਾਹਰ ਦਾ ਰਹਾ ਦਿਖਾਇਆ?। ਉਹਨਾਂ ਕਿਹਾ ਕਿ ’84 ਦਾ ਨਿਰਦੋਸ਼ ਸਿੱਖ ਸਮੂਹਿਕ ਕਤਲੇਆਮ ਕਾਂਗਰਸ ਦੇ ਮੱਥੇ ਲਗਾ ਕਾਲਾ ਕਲੰਕ ਹੈ ਜੋ ਕਿਸੇ ਵੀ ਹਾਲਤ ਵਿੱਚ ਮਿਟ ਨਹੀਂ ਸਕੇਗਾ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਨੂੰ ਸਿੱਖ ਕਦੀ ਵੀ ਨਹੀਂ ਭੁਲਾ ਪਾਉਣਗੇ ਅਤੇ ਅਬਦਾਲੀਆਂ ਦੀ ਤਰਾਂ ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਕਦੀ ਮੁਆਫ਼ ਨਹੀਂ ਕਰੇਗੀ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਕਰਨਾਟਕ ਸਰਕਾਰ ਵੱਲੋਂ ਇੱਕ ਹਥਿਆਰ ਵਜੋਂ ਕਿਰਪਾਨ ‘ਤੇ ਪਾਬੰਦੀ ਲਾਉਣ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ । ਉਹਨਾਂ ਕਿਹਾ ਕਿ ਕਰਨਾਟਕ ਸਰਕਾਰ ਦੀ ਉਕਤ ਕਾਰਵਾਈ ਨਾਲ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਕਿਰਪਾਨ ਸਿੱਖੀ ਕਕਾਰ ਵਜੋਂ ਇੱਕ ਧਾਰਮਿਕ ਚਿੰਨ੍ਹ ਹੈ ਅਤੇ ਅੰਮ੍ਰਿਤਧਾਰੀ ਲਈ ਰਹਿਤ ਮਰਿਆਦਾ ਅਨੁਸਾਰ ਪਹਿਨਣੀ ਜ਼ਰੂਰੀ ਹੈ।

Share Button

Leave a Reply

Your email address will not be published. Required fields are marked *