ਸਿੱਖ ਐਸੋਸੀਏਸਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ 2018-19 ਸਰਬਸੰਮਤੀ ਨਾਲ ਚੁਣੀ ਗਈ

ss1

ਸਿੱਖ ਐਸੋਸੀਏਸਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ 2018-19 ਸਰਬਸੰਮਤੀ ਨਾਲ ਚੁਣੀ ਗਈ
ਗੁਰਪ੍ਰੀਤ ਸਿੰਘ ਸੰਨੀ ਪ੍ਰਧਾਨ ਅਤੇ ਦਲਜੀਤ ਸਿੰਘ ਚੇਅਰਮੈਨ ਐਲਾਨੇ

ਮੈਰੀਲੈਂਡ, 16 ਜੁਲਾਈ (ਰਾਜ ਗੋਗਨਾ) – ਅਮਰੀਕਾ ਦਾ ਇਹ ਪਹਿਲਾ ਗੁਰੂਘਰ ਹੈ ਜਿੱਥੇ ਕਦੇ ਵੀ ਚੋਣ ਪ੍ਰਕਿਰਿਆ ਨਹੀਂ ਹੋਈ। ਸਗੋਂ ਸਰਬਸੰਮਤੀ ਨਾਲ ਹਰ ਸਾਲ ਸੇਵਾਦਾਰਾਂ ਦੀ ਚੋਣ ਕੀਤੀ ਜਾਂਦੀ ਹੈ, ਭਾਵੇਂ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਵਿੱਚ ਵੀ ਦੋ ਪਾਰਟੀਆਂ ਹਨ, ਜਿਨ੍ਹਾਂ ਨੇ ਸਾਂਝੇ ਤੌਰ ਤੇ ਫੈਸਲਾ ਲਿਆ ਹੋਇਆ ਹੈ ਕਿ ਜਿਸ ਗਰੁੱਪ ਦਾ ਵੀ ਬੋਰਡ ਮੈਂਬਰ ਆਪਣੀ ਮਿਆਦ ਪੂਰੀ ਕਰਦਾ ਹੈ, ਉਹੀ ਗਰੁੱਪ ਹੀ ਆਪਣੇ ਵਿਅਕਤੀ ਦਾ ਨਾਮ ਦੇਂਦਾ ਹੈ, ਦੂਜਾ ਦੋਵਾਂ ਗਰੁੱਪਾਂ ਦੇ ਬਰਾਬਰ ਬਰਾਬਰ ਮੈਂਬਰ ਹੋਣ ਕਰਕੇ ਕਦੇ ਰੌਲਾ ਪਿਆ ਹੀ ਨਹੀਂ।
ਭਾਵੇਂ ਦੋ ਸਾਲਾਂ ਲਈ ਚੇਅਰਮੈਨ ਅਤੇ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਿਛਲੇ ਸਾਲ ਹੀ ਐਲਾਨ ਦਿੱਤੇ ਸਨ, ਜਿਨ੍ਹਾਂ ਨੇ ਆਪਣਾ ਚਾਰਜ ਜੂਨ ਦੇ ਪਹਿਲੇ ਹਫਤੇ ਲੈਣਾ ਸੀ, ਪਰ ਕੁਝ ਇੱਕ ਮੌਤਾਂ ਹੋਣ ਕਰਕੇ ਇਸ ਵਿੱਚ ਦੇਰੀ ਹੋ ਗਈ, ਪਰ ਐਲਾਨ ਉਨ੍ਹਾਂ ਵਿਅਕਤੀਆਂ ਦੇ ਨਾਵਾਂ ਦਾ ਹੀ ਕੀਤਾ ਗਿਆ, ਜਿਨ੍ਹਾਂ ਨੂੰ ਸੰਗਤਾਂ ਨੇ ਪਿਛਲੇ ਸਾਲ ਪ੍ਰਵਾਨਗੀ ਦਿੱਤੀ ਸੀ।
ਇਸ ਸਾਲ ਗੁਰਪ੍ਰੀਤ ਸਿੰਘ ਸੰਨੀ ਨੂੰ ਪ੍ਰਧਾਨ, ਜਿੰਦਰ ਪਾਲ ਸਿੰਘ ਬਰਾੜ ਨੂੰ ਉੱਪ ਪ੍ਰਧਾਨ, ਹਰਭਜਨ ਸਿੰਘ ਜਨਰਲ ਸਕੱਤਰ, ਗੁਰਚਰਨ ਸਿੰਘ ਅਸਿਸਟੈਂਟ ਸਕੱਤਰ, ਰਮਿੰਦਰਜੀਤ ਕੌਰ ਕੈਸ਼ੀਅਰ, ਸੁਖਵਿੰਦਰ ਸਿੰਘ ਅਸਿਸਟੈਂਡ ਕੈਸ਼ੀਅਰ, ਕੇ. ਕੇ. ਸਿੱਧੂ ਪੀ. ਆਰ. ਓ. ਅਤੇ ਰਨਬੀਰ ਕੌਰ ਨੂੰ ਏ. ਪੀ. ਆਰ. ਓ. ਬਣਾਇਆ ਗਿਆ ਹੈ। ਜਦਕਿ ਬੋਰਡ ਦਾ ਚੇਅਰਮੈਨ ਦਲਜੀਤ ਸਿੰਘ ਬੱਬੀ ਅਤੇ ਉੱਪ ਚੇਅਰਮੈਨ ਸੁਖਜਿੰਦਰ ਸਿੰਘ ਨੂੰ ਬਣਾਇਆ ਗਿਆ ਹੈ।
ਜਿਹੜੇ ਬੋਰਡ ਮੈਂਬਰਾਂ ਦੀਆਂ ਥਾਵਾਂ ਖਾਲੀ ਸਨ, ਉਨ੍ਹਾਂ ਨੂੰ ਬਲਜਿੰਦਰ ਸਿੰਘ ਸ਼ੰਮੀ, ਡਾ. ਅਜੈਪਾਲ ਸਿੰਘ, ਮਨਜੀਤ ਸਿੰਘ ਕੈਰੋਂ, ਜਸਵੰਤ ਸਿੰਘ ਜੱਸੀ, ਬਲਵੀਰ ਸਿੰਘ ਅਤੇ ਮਾਸਟਰ ਧਰਪਾਲ ਸਿੰਘ ਨਾਲ ਪੂਰਾ ਕੀਤਾ ਗਿਆ ਹੈ। ਮੈਂਬਰ ਐਟ ਲਾਰਜ ਦਾ ਅਹੁਦਾ ਖਤਮ ਕੀਤਾ ਗਿਆ ਸੀ, ਪਰ ਅੰਮ੍ਰਿਤਧਾਰੀ ਤਿੰਨ ਵਿਅਕਤੀਆਂ ਨੂੰ ਮੈਂਬਰ ਐਟ ਲਾਰਜ ਨਿਯੁਕਤ ਕੀਤਾ ਗਿਆ ਹੈ। ਜੋ ਹਰੇਕ ਮੀਟਿੰਗ ਵਿੱਚ ਹਾਜ਼ਰੀ ਦੇਣਗੇ ਅਤੇ ਆਪਣੇ ਸੁਝਾਅ ਅਤੇ ਬਿਹਤਰ ਪ੍ਰਬੰਧ ਸਬੰਧੀ ਰਾਏ ਦਰਜ ਕਰਵਾਉਣਗੇ।
ਸੰਗਤਾਂ ਦੇ ਕੁਝ ਕੁ ਵਿਅਕਤੀਆਂ ਦਾ ਪ੍ਰਤੀ ਕਰਮ ਸੀ ਕਿ ਅਹੁਦੇਦਾਰ ਗੁਰੂਘਰ ਦੀ ਬਿਹਤਰੀ ਅਤੇ ਵਿਕਾਸ ਸਬੰਧੀ ਸੌੜੀ ਸੋਚ ਦੇ ਮੁਥਾਜੀ ਰਹਿੰਦੇ ਹਨ। ਅਹੁਦੇ ਵੀ ਬਾਰ ਬਾਰ ਉਨ੍ਹਾਂ ਵਿਅਕਤੀਆਂ ਵਿੱਚ ਵੀ ਵੰਡੇ ਜਾਂਦੇ ਹਨ, ਜੋ ਕਈ ਵਾਰ ਅਹੁਦਿਆ ਦਾ ਰੰਗ ਮਾਣ ਚੁੱਕੇ ਹਨ।
ਆਸ ਹੈ ਕਿ ਸੰਗਤਾਂ ਦੇ ਆਸ਼ੇ ਨੂੰ ਮੁੱਖ ਰੱਖਦੇ ਨਵੇਂ ਅਹੁਦੇਦਾਰ ਕੁਝ ਕਰ ਗੁਜ਼ਰਨ ਲਈ ਆਪਣਾ ਯੋਗਦਾਨ ਪਾਉਣਗੇ, ਜਿਨ੍ਹਾਂ ਤੇ ਟੇਕ ਲਾਈ ਬੈਠੀ ਸੰਗਤ ਉਨ੍ਹਾਂ ਤੇ ਨਜ਼ਰ ਟਿਕਾਈ ਬੈਠੀ ਹੈ। ਹਾਲ ਦੀ ਘੜੀ ਕੋਈ ਵੀ ਲੰਬੀ ਪਲੈਨ ਨਹੀਂ ਹੈ ਜਿਸ ਰਾਹੀਂ ਗੁਰੂਘਰ ਦੀ ਸਮਰੱਥਾ ਵਧਾਈ ਜਾਵੇ ਅਤੇ ਇਸ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਕੁਝ ਐਲਾਨਿਆ ਗਿਆ ਹੋਵੇ। ਆਸ ਹੈ ਕਿ ਫਿਰ ਵੀ ਨਵੇਂ ਚਿਹਰੇ ਕੁਝ ਨਾ ਕੁਝ ਕਰਨ, ਕੁਝ ਦਰਜ ਜਰੂਰ ਕਰਾਉਣਗੇ।

Share Button

Leave a Reply

Your email address will not be published. Required fields are marked *