ਸਿੱਖ ਇਤਿਹਾਸ ਨੂੰ ਕਿਤਾਬਾਂ ‘ਚੋਂ ਕੱਢ ਕੇ ਕਾਂਗਰਸ ਆਪਣਾ ਇਤਿਹਾਸ ਛਾਪ ਰਹੀ : ਸੁਖਬੀਰ

ss1

ਸਿੱਖ ਇਤਿਹਾਸ ਨੂੰ ਕਿਤਾਬਾਂ ‘ਚੋਂ ਕੱਢ ਕੇ ਕਾਂਗਰਸ ਆਪਣਾ ਇਤਿਹਾਸ ਛਾਪ ਰਹੀ : ਸੁਖਬੀਰ

12ਵੀਂ ਕਲਾਸ ਦੇ ਸਲੇਬਸ ‘ਚੋਂ ਸਿੱਖ ਇਤਿਹਾਸ ਮਨਫੀ ਕਰਨ ‘ਤੇ ਇਕ ਵਾਰ ਫਿਰ ਅਕਾਲੀ ਦਲ ਨੇ ਕਾਂਗਰਸ ਨੂੰ ਲੰਮੇ ਹੱਥੀਂ ਲਿਆ ਹੈ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਨੂੰ ਖਤਮ ਕਰਨ ‘ਤੇ ਤੁਰੀ ਹੋਈ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਨੂੰ ਕਿਸੇ ਹੋਰ ਕਲਾਸ ਵਿਚ ਬਦਲਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਚੈਪਟਰ ਨੂੰ ਛੋਟਾ ਕਰਕੇ ਸਿਰਫ 3 ਪੰਨਿਆ ਵਿਚ ਸੀਮਿਤ ਕਰ ਦਿੱਤਾ ਗਿਆ ਹੈ।
ਸੁਖਬੀਰ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਕਿਤਾਬਾਂ ‘ਚ ਕੱਢ ਕੇ ਕਾਂਗਰਸ ਆਪਣਾ ਇਤਿਹਾਸ ਕਿਤਾਬਾਂ ਵਿਚ ਛਾਪ ਰਹੀ ਹੈ। ਸੁਖਬੀਰ ਨੇ ਕਿਹਾ ਕਿ ਗਾਂਧੀ ਪਰਿਵਾਰ ਸਿੱਖ ਦਾ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਸ਼ੁੱਕਰਵਾਰ ਨੂੰ ਗਵਰਨਰ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਅਕਾਲੀ ਦਲ ਦੀ ਸਾਰੀਆਂ ਇਕਾਈਆਂ ਦੀ 11 ਮਈ ਨੂੰ ਅੰਮ੍ਰਿਤਸਰ ਵਿਚ ਮੀਟਿੰਗ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *