ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸਿੱਖ ਆਫ ਅਮਰੀਕਾ ਨੇ ਭਾਰਤੀ ਅੰਬੈਸੀ ਵਾਸ਼ਿੰਗਟਨ ਡੀ.ਸੀ ਦੇ ਨਾਲ ਇਕ ਵਰਚੁਅਲ ਕਾਨਫਰੰਸ ਕੀਤੀ

ਸਿੱਖ ਆਫ ਅਮਰੀਕਾ ਨੇ ਭਾਰਤੀ ਅੰਬੈਸੀ ਵਾਸ਼ਿੰਗਟਨ ਡੀ.ਸੀ ਦੇ ਨਾਲ ਇਕ ਵਰਚੁਅਲ ਕਾਨਫਰੰਸ ਕੀਤੀ

ਵਾਸ਼ਿੰਗਟਨ , 25 ਅਗਸਤ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੀ ਰਾਜਧਾਨੀ ਵਾਸਿੰਗਟਨ ਡੀ.ਸੀ ਵਿਖੇਂ ਅਮਰੀਕਾ ਦੀ ਸਿੱਖ ਆਰਗੇਨੇਸੀਏਸ਼ਨ , ਸਿੱਖ ਆਫ ਅਮਰੀਕਾ ਅਤੇ ਐਨ.ਸੀ.ਆਈ.ਏ ਨਾਂ ਦੀਆ ਸੰਸਥਾਵਾਂ ਨੇ ਭਾਰਤੀ ਅੰਬੈਂਸੀ ਨਾਲ ਮਿਲ ਕੇ ਇਕ ਵਰਚੁਅਲ ਕਾਨਫਰੰਸ ਕੀਤੀ ।ਜਿਸ ਵਿੱਚ ਪਾਸਪੋਰਟ, ਵੀਜ਼ਾ ਰਿਵਨਊ ਅਤੇ ਹੋਰ ਦਸਤਾਵੇਜ਼ ਦੇ ਮੁੱਦਿਆਂ ਨਾਲ ਚਰਚਾ ਕਰਨ ਲਈ ਆਨਲਾਈਨ ਇਕ ਫੈਕਲਟੀ ਪ੍ਰੋਗਰਾਮ ਕੀਤਾ ਗਿਆ ਇਸ ਵਰਚੁਅਲ ਕਾਨਫਰੰਸ ਦੀ ਸੁਰੂਆਤ ਬਲਜਿੰਦਰ ਸਿੰਘ ਸੰਮੀ ਪ੍ਰਧਾਨ ਐਨ.ਸੀ.ਆਈ.ਏ ਨੇ ਸਾਰੇ ਭਾਰਤੀਆ ਦਾ ਅਤੇ ਅੰਬੈਂਸੀ ਦੇ ਉੱਚ- ਅਧਿਕਾਰੀਆਂ ਦਾ ਸਵਾਗਤ ਕਰਕੇ ਕੀਤੀ।

ਇਸ ਵਰਚੁਅਲ ਪ੍ਰੋਗਰਾਮ ਚ’ ਭਾਰਤੀ ਅੰਬੈਸੀ ਦੇ ਉੱਚ ਅਧਿਕਾਰੀ , ਮਨਿਸਟਰ, ਕੌਸਲਰ ਅਤੇ ਵੀਜ਼ਾ ਅਫੇਰਜ ਡਾ: ਜੈਦੀਪ ਨਾਇਰ ਨੇ ਵੀ ਹਿੱਸਾ ਲਿਆ ਉਹਨਾ ਆਪਣੀ ਟੀਮ ਨਾਲ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋ ਕੋਵਿੰਡ-19 ਦੀ ਮਾਰ ਹੇਠ ਸਭ ਤੋਂ ਜਿਆਦਾ ਪ੍ਰਭਾਵਤ ਹੋਏ ਅਮਰੀਕਾ ਚ’ ਵੱਸਦੇ ਭਾਈਚਾਰੇ ਲਈ ਉਹਨਾਂ ਦੀ ਜਾਨ ਦੀ ਰਾਖੀ ਲਈ ਅੰਬੈਸੀ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆਂ ਸੀ।

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ:ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਪਵਨ ਬੈਜਵਾੜਾ, ਅੰਜਨਾ ਜੀ ਨੇ ਭਾਰਤੀ ਰਾਜਦੂਤ ਸ: ਤਰਨਜੀਤ ਸੰਧੂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਭਾਰਤੀ ਰਾਜਦੂਤ ਸ:ਤਰਨਜੀਤ ਸਿੰਘ ਸੰਧੂ ਵੱਲੋਂ ਵੀ ਕਿਹਾ ਗਿਆ ,ਕਿ ਭਾਰਤੀ ਮੂਲ ਦੇ ਲੋਕਾਂ ਦੇ ਪਾਸਪੋਰਟ ਵੀਜ਼ਾ ਅਤੇ ਇਸ ਨਾਲ ਜੁੜੀਆਂ ਕੁਝ ਹੋਰ ਸਮੱਸਿਆਵਾ ਨੂੰ ਹੱਲ ਕਰਨ ਲਈ ਅਸੀਂ ਵਰਚੁਅਲ ਕਾਨਫਰੰਸ ਰਾਹੀਂ ਉਹਨਾਂ ਦੀਆ ਮੁਸ਼ਕਲਾਂ ਸੁਣ ਕੇ ਹੱਲ ਕਰਨ ਲਈ ਵਚਨਬੰਦ ਹਾਂ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: