ਸਿੱਖ ਆਪਣੀ ਅਤੇ ਗੁਰੂ ਘਰਾਂ ਵਿਚ ਪਹਿਰੇਦਾਰੀ ਕਰਨ ਅਤੇ ਹਰ ਸਮੇ ਤਿਆਰ ਬਰ ਤਿਆਰ ਰਹਿਣ: ਗਿ:ਗੁਰਬਚਨ ਸਿੰਘ

ss1

ਮਾਮਲਾ ਡੇਰਾ ਸਚਾ ਸੌਧਾ ਮੁਖੀ ਦੇ ਅਦਾਲਤੀ ਫੈਂਸਲੇ ਦਾ
ਸਿੱਖ ਆਪਣੀ ਅਤੇ ਗੁਰੂ ਘਰਾਂ ਵਿਚ ਪਹਿਰੇਦਾਰੀ ਕਰਨ ਅਤੇ ਹਰ ਸਮੇ ਤਿਆਰ ਬਰ ਤਿਆਰ ਰਹਿਣ: ਗਿ:ਗੁਰਬਚਨ ਸਿੰਘ

ਸ੍ਰੀ ਅਨੰਦਪੁਰ ਸਾਹਿਬ, 24 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਗੁਰਬਚਨ ਸਿੰਘ ਨੇ ਕਿਹਾ ਕਿ ਨਾਮਧਾਰੀ ਸੰਸਥਾ ਨਾਲ ਸਾਡਾ ਕੋਈ ਸਬੰਧ ਨਹੀ। ਉਨਾਂ ਕਿਹਾ ਕਿ ਉਹ ਜੋ ਮਰਜੀ ਕਰਨ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀ। ਸੋਦਾ ਸਾਧ ਬਾਰੇ ਪੁਛਣ ਤੇ ਜਥੇਦਾਰ ਨੇ ਕਿਹਾ ਕਿ ਅਦਾਲਤ ਵਲੋਂ ਆਪਣਾ ਫੈਸਲਾ ਦਿਤਾ ਜਾਣਾ ਹੈ ਤੇ ਇਸ ਨਾਲ ਸਿੱਖਾਂ ਦਾ ਕਿਸੇ ਵੀ ਤਰਾਂ ਦਾ ਕੋਈ ਸਬੰਧ ਨਹੀ। ਉਨਾਂ ਕਿਹਾ ਸਿੱਖ ਆਪਣੀ ਅਤੇ ਗੁਰੂ ਘਰਾਂ ਵਿਚ ਪਹਿਰੇਦਾਰੀ ਕਰਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਵੀ ਤਰਾਂ ਦੀ ਗਲਤ ਹਰਕਤ ਨਾ ਕਰ ਸਕੇ। ਉਨਾਂ ਕਿਹਾ ਸਿੰਘ ਹਰ ਸਮੇ ਤਿਆਰ ਬਰ ਤਿਆਰ ਰਹਿਣ। ਇਸ ਮੋਕੇ ਉਨਾਂ ਨਾਲ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ:ਇਕਬਾਲ ਸਿੰਘ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *